ਪਿਆਜ਼ ਤੋਂ ਬਾਅਦ ਰੁਵਾਉਣ ਲੱਗਿਆ ਆਲੂ, 75 ਫੀਸਦੀ ਚੜ੍ਹੇ ਭਾਅ

12/19/2019 10:01:29 AM

ਨਵੀਂ ਦਿੱਲੀ—ਪਿਆਜ਼ ਦੇ ਬਾਅਦ ਹੁਣ ਆਲੂ ਦੀ ਕੀਮਤ ਆਸਮਾਨ ਛੂਹ ਰਹੀ ਹੈ। ਦਿੱਲੀ, ਕੋਲਕਾਤਾ, ਮੁੰਬਈ ਵਰਗੇ ਵੱਡੇ ਸ਼ਹਿਰਾਂ 'ਚ ਇਹ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਦੁੱਗਣਾ ਮਹਿੰਗਾ ਹੋ ਗਿਆ ਹੈ। ਇਨ੍ਹਾਂ ਸਹਿਰਾਂ 'ਚ ਆਲੂ 40 ਰੁਪਏ ਕਿਲੋ ਤੱਕ ਵਿਕ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ 10 ਦਿਨਾਂ 'ਚ ਇਸ ਦੀ ਕੀਮਤ ਡਿੱਗਣ ਲੱੱਗੇਗੀ ਜਦੋਂ ਬਾਜ਼ਾਰ 'ਚ ਨਵੇਂ ਆਲੂ ਦੀ ਆਵਕ 'ਚ ਤੇਜ਼ੀ ਆਵੇਗੀ।
ਕੁਝ ਸ਼ਹਿਰਾਂ 'ਚ ਜ਼ਿਆਦਾ ਭਾਅ
ਕੰਜ਼ਿਊਮਰ ਅਫੇਅਰਸ ਮਿਨਿਸਟਰੀ ਦੀ ਰਿਪੋਰਟ ਮੁਤਾਬਕ ਕਈ ਸ਼ਹਿਰਾਂ 'ਚ ਆਲੂ ਮਹਿੰਗਾ ਵਿਕ ਰਿਹਾ ਹੈ ਪਰ ਔਸਤ ਮੁੱਲ ਅਜੇ ਵੀ 20 ਰੁਪਏ ਪ੍ਰਤੀ ਕਿਲੋਗ੍ਰਾਮ ਹੀ ਹੈ। ਪਿਛਲੇ ਸਾਲ ਵੀ ਇਸ ਸਮੇਂ ਆਲੂ ਦਾ ਔਸਤ ਮੁੱਲ 20 ਰੁਪਏ ਦੇ ਕਰੀਬ ਹੀ ਸੀ।
ਦਿੱਲੀ 'ਚ ਆਲੂ 32 ਰੁਪਏ ਕਿਲੋ ਵਿਕਿਆ
ਸਰਕਾਰੀ ਡਾਟਾ ਮੁਤਾਬਕ ਬੁੱਧਵਾਰ ਨੂੰ ਦਿੱਲੀ 'ਚ ਆਲੂ 32 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਿਆ ਹੈ। ਇਸ ਦੇ ਇਲਾਵਾ ਕਈ ਸ਼ਹਿਰਾਂ 'ਚ ਇਹ 40 ਰੁਪਏ ਪ੍ਰਤੀ ਕਿਲੋ ਵੀ ਵਿਕਿਆ ਹੈ। ਆਲੂ ਦੇ ਆਵਕ 'ਚ ਤੇਜ਼ੀ ਜ਼ਰੂਰ ਆਈ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ ਆਵਕ ਮੰਦੀ ਹੈ।
ਪਿਆਜ਼ ਦੇ ਭਾਅ ਅਜੇ ਘੱਟ ਨਹੀਂ
ਇਸ ਫੀਲਡ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ, ਉੱਤਰ ਪ੍ਰਦੇਸ਼, ਵੈਸਟ ਬੰਗਾਲ 'ਚ ਆਲੂ ਦੀ ਚੰਗੀ ਪੈਦਾਵਾਰ ਹੁੰਦੀ ਹੈ। ਪਰ ਬੇਮੌਸਮੀ ਬਾਰਿਸ਼ ਕਾਰਨ ਇਸ ਸਾਲ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਇਹ ਕਾਰਨ ਹੈ ਕਿ ਆਵਕ 'ਚ ਓਨੀ ਤੇਜ਼ੀ ਨਹੀਂ ਹੈ ਅਤੇ ਆਲੂ ਦੀ ਕੀਮਤ ਆਸਮਾਨ ਛੂਹ ਰਹੀ ਹੈ। ਪਿਆਜ਼ ਦੀ ਕੀਮਤ ਅਜੇ ਵੀ ਸਰਕਾਰ ਦੇ ਸਾਹਮਣੇ ਚੁਣੌਤੀ ਬਣੀ ਹੋਈ ਹੈ। ਇਸ ਦੀ ਔਸਤ ਕੀਮਤ ਹੁਣ 160 ਰੁਪਏ ਕਿਲੋ ਤੋਂ ਘਟ ਕੇ 150 ਰੁਪਏ ਕਿਲੋ 'ਤੇ ਪਹੁੰਚੀ ਹੈ।


Aarti dhillon

Content Editor

Related News