2023-24 'ਚ ਘੱਟ ਸਕਦੀ ਆਲੂ-ਪਿਆਜ਼ ਦੀ ਪੈਦਾਵਾਰ, ਜਾਣੋ ਹੋਰ ਸਬਜ਼ੀਆਂ ਦੇ ਉਤਪਾਦਨ ਦਾ ਹਾਲਤ
Friday, Mar 08, 2024 - 01:58 PM (IST)
ਨਵੀਂ ਦਿੱਲੀ : ਸਾਲ 2023-24 ਵਿਚ ਪਿਆਜ਼ ਅਤੇ ਆਲੂ ਦਾ ਉਤਪਾਦਨ ਪਿਛਲੇ ਸਾਲ ਨਾਲੋਂ ਘੱਟ ਹੋ ਸਕਦੀ ਹੈ। ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਪੱਛਮੀ ਬੰਗਾਲ ਵਿਚ ਇਨ੍ਹਾਂ ਦੇ ਉਤਪਾਦਨ ਵਿਚ ਕਮੀ ਦਾ ਅਸਰ ਕੁੱਲ ਉਤਪਾਦਨ 'ਤੇ ਪਵੇਗਾ। ਖੇਤੀਬਾੜੀ ਮੰਤਰਾਲੇ ਨੇ ਸਾਲ 2023-24 ਲਈ ਆਪਣੇ ਪਹਿਲੇ ਅਗਾਊਂ ਅਨੁਮਾਨ 'ਚ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਅਨੁਸਾਰ ਆਲੂ-ਪਿਆਜ਼ ਦਾ ਉਤਪਾਦਨ ਘੱਟਣ ਦੇ ਬਾਵਜੂਦ ਬਾਗਬਾਨੀ ਫ਼ਸਲਾਂ ਦੇ ਕੁੱਲ ਉਤਪਾਦਨ ਵਿੱਚ ਕੋਈ ਕਮੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਮੰਤਰਾਲੇ ਦੇ ਅਨੁਮਾਨ ਅਨੁਸਾਰ ਦੇਸ਼ ਵਿੱਚ ਬਾਗਬਾਨੀ ਫ਼ਸਲਾਂ ਦਾ ਕੁੱਲ ਉਤਪਾਦਨ 35 ਕਰੋੜ 53 ਲੱਖ ਟਨ ਹੋਣ ਦਾ ਅਨੁਮਾਨ ਹੈ। ਮੰਤਰਾਲੇ ਨੇ 2022-23 ਲਈ ਅੰਤਿਮ ਅਨੁਮਾਨ ਵੀ ਜਾਰੀ ਕੀਤੇ ਹਨ। ਇਸ ਅਨੁਸਾਰ 2022-23 ਵਿੱਚ ਦੇਸ਼ ਵਿੱਚ ਬਾਗਬਾਨੀ ਫ਼ਸਲਾਂ ਦਾ ਉਤਪਾਦਨ 35.55 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਮੰਤਰਾਲੇ ਨੇ ਕਿਹਾ ਕਿ 2023-24 ਵਿੱਚ ਪਿਆਜ਼ ਦਾ ਉਤਪਾਦਨ ਪਿਛਲੇ ਸਾਲ ਦੇ ਲਗਭਗ 302 ਲੱਖ 8 ਹਜ਼ਾਰ ਟਨ ਦੇ ਮੁਕਾਬਲੇ ਲਗਭਗ 254 ਲੱਖ 73 ਹਜ਼ਾਰ ਟਨ ਰਹਿਣ ਦੀ ਸੰਭਾਵਨਾ ਹੈ। ਮਹਾਰਾਸ਼ਟਰ 'ਚ 34.31 ਲੱਖ ਟਨ, ਕਰਨਾਟਕ 'ਚ 9.95 ਲੱਖ ਟਨ, ਆਂਧਰਾ ਪ੍ਰਦੇਸ਼ 'ਚ 3.54 ਲੱਖ ਟਨ ਅਤੇ ਰਾਜਸਥਾਨ 'ਚ 3.12 ਲੱਖ ਟਨ ਦੀ ਕਟੌਤੀ ਦਾ ਅਸਰ ਕੁੱਲ ਉਤਪਾਦਨ 'ਤੇ ਨਜ਼ਰ ਆਵੇਗਾ।
ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ
ਇਸੇ ਤਰ੍ਹਾਂ 2023-24 ਵਿੱਚ ਆਲੂ ਦਾ ਉਤਪਾਦਨ ਲਗਭਗ 589 ਲੱਖ 94 ਹਜ਼ਾਰ ਟਨ ਰਹਿਣ ਦੀ ਉਮੀਦ ਹੈ। ਪਿਛਲੇ ਸਾਲ ਇਹ 601 ਲੱਖ 42 ਹਜ਼ਾਰ ਟਨ ਦੇ ਕਰੀਬ ਸੀ। ਪੱਛਮੀ ਬੰਗਾਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ ਵਿੱਚ ਕਮੀ ਦਾ ਅਸਰ ਦੇਖਣ ਨੂੰ ਮਿਲਿਆ ਹੈ। ਸਬਜ਼ੀਆਂ ਦਾ ਉਤਪਾਦਨ ਲਗਭਗ 20 ਕਰੋੜ 94 ਲੱਖ ਟਨ ਹੋਣ ਦਾ ਅਨੁਮਾਨ ਹੈ। ਪੱਤਾਗੋਭੀ, ਫੁੱਲਗੋਭੀ, ਲੌਕੀ ਅਤੇ ਟਮਾਟਰ ਦਾ ਉਤਪਾਦਨ ਵਧਣ ਦੀ ਸੰਭਾਵਨਾ ਹੈ। ਟਮਾਟਰ ਦਾ ਉਤਪਾਦਨ ਪਿਛਲੇ ਸਾਲ ਦੇ ਕਰੀਬ 204 ਲੱਖ 25 ਹਜ਼ਾਰ ਟਨ ਦੇ ਮੁਕਾਬਲੇ ਵਿਚ 208 ਲੱਖ 19 ਹਜ਼ਾਰ ਟਨ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਇਸ ਵਿਚ ਕਰੀਬ 1.9 ਫ਼ੀਸਦੀ ਦਾ ਵਾਧਾ ਹੋਵੇਗਾ। ਫਲਾਂ ਦਾ ਉਤਪਾਦਨ 11 ਕਰੋੜ 21 ਲੱਖ ਟਨ ਹੋਣ ਦਾ ਅਨੁਮਾਨ ਹੈ। ਮੁੱਖ ਤੌਰ 'ਤੇ ਕੇਲਾ, ਸੰਤਰਾ ਅਤੇ ਅੰਬ ਦਾ ਉਤਪਾਦਨ ਵਧੇਗਾ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ
ਆਲੂ, ਟਮਾਟਰ ਅਤੇ ਦਾਲਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਫਰਵਰੀ 'ਚ ਪ੍ਰਚੂਨ ਮਹਿੰਗਾਈ ਦਰ 5 ਫ਼ੀਸਦੀ ਤੋਂ ਉਪਰ ਰਹਿਣ ਦੀ ਸੰਭਾਵਨਾ ਹੈ। ਜਨਵਰੀ 'ਚ ਖਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਦਰ 5.1 ਫ਼ੀਸਦੀ ਰਹੀ। ਜਨਵਰੀ 'ਚ ਖੁਰਾਕੀ ਮਹਿੰਗਾਈ ਦਰ ਦਸੰਬਰ 'ਚ 9.53 ਫ਼ੀਸਦੀ ਤੋਂ ਘੱਟ ਕੇ 8.3 ਫ਼ੀਸਦੀ 'ਤੇ ਆ ਗਈ ਸੀ ਪਰ ਸਬਜ਼ੀਆਂ ਦੀ ਮਹਿੰਗਾਈ ਦਰ 27 ਫ਼ੀਸਦੀ ਦੇ ਆਸ-ਪਾਸ ਰਹੀ। ਬੈਂਕ ਆਫ ਬੜੌਦਾ ਦੀ ਅਰਥ ਸ਼ਾਸਤਰੀ ਦੀਪਾਂਵਿਤਾ ਮਜੂਮਦਾਰ ਮੁਤਾਬਕ 'ਫਰਵਰੀ 'ਚ ਖ਼ਾਸ ਕਰਕੇ ਆਲੂਆਂ ਦੇ ਮਾਮਲੇ 'ਚ ਟਮਾਟਰ ਅਤੇ ਦਾਲਾਂ, ਖੁਰਾਕੀ ਪਦਾਰਥਾਂ ਦੀ ਮਹਿੰਗਾਈ ਵਧੀ, ਤੇਲ, ਚਾਹ ਅਤੇ ਗੁੜ ਦੀਆਂ ਕੀਮਤਾਂ ਵਧੀਆਂ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਬੈਂਕ ਆਫ ਬੜੌਦਾ ਦਾ ਜ਼ਰੂਰੀ ਵਸਤੂ ਸੂਚਕ ਅੰਕ ਫਰਵਰੀ ਵਿੱਚ 0.4 ਫ਼ੀਸਦੀ ਵਧਿਆ ਹੈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਚੌਲਾਂ ਦੀਆਂ ਕੀਮਤਾਂ ਵਿੱਚ 14.2 ਫ਼ੀਸਦੀ, ਅਰਹਰ ਦੀ ਦਾਲ ਵਿੱਚ ਲਗਭਗ 34 ਫ਼ੀਸਦੀ, ਚੀਨੀ ਦੀਆਂ 6.5 ਫ਼ੀਸਦੀ, ਪਿਆਜ਼ ਦੀਆਂ ਕੀਮਤਾਂ ਵਿੱਚ ਲਗਭਗ 29 ਫ਼ੀਸਦੀ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ 38 ਫ਼ੀਸਦੀ ਦਾ ਵਾਧਾ ਹੋਇਆ ਹੈ। ਕੁੱਲ ਮਿਲਾ ਕੇ ਫਰਵਰੀ 'ਚ ਪ੍ਰਚੂਨ ਮਹਿੰਗਾਈ ਦਰ ਲਗਭਗ 5.1 ਫ਼ੀਸਦੀ ਰਹਿਣ ਦੀ ਉਮੀਦ ਹੈ।ਮਜੂਮਦਾਰ ਨੇ ਕਿਹਾ, 'ਦਾਲਾਂ ਦੇ ਮਾਮਲੇ 'ਚ ਸਾਉਣੀ ਅਤੇ ਹਾੜੀ ਦਾ ਉਤਪਾਦਨ ਕਮਜ਼ੋਰ ਰਿਹਾ। ਇਸ ਲਈ ਆਉਣ ਵਾਲੇ ਦਿਨਾਂ 'ਚ ਕੀਮਤਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8