ਪੰਜਾਬ ਟਮਾਟਰ ਉਤਪਾਦਨ ਤੇ ਪੇਸਟ ਬਣਾਉਣ ਨੂੰ ਵਧਾਏਗਾ: ਰਵਨੀਤ ਬਿੱਟੂ

Saturday, Jan 11, 2025 - 01:09 AM (IST)

ਪੰਜਾਬ ਟਮਾਟਰ ਉਤਪਾਦਨ ਤੇ ਪੇਸਟ ਬਣਾਉਣ ਨੂੰ ਵਧਾਏਗਾ: ਰਵਨੀਤ ਬਿੱਟੂ

ਪਟਿਆਲਾ (ਰਾਜੇਸ਼ ਪੰਜੌਲਾ) - ਫੂਡ ਪ੍ਰੋਸੈਸਿੰਗ ਇੰਡਸਟਰੀਜ ਮੰਤਰਾਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸਨ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਪੰਜਾਬ ਵਿਚ ਟਮਾਟਰ ਉਤਪਾਦਨ ਅਤੇ ਪੇਸਟ ਨਿਰਮਾਣ ਨੂੰ ਵਧਾਉਣ ਲਈ ਸਾਂਝੀ ਚਰਚਾ ਕਰਨ ਜਾ ਰਹੇ ਹਨ। ਰਾਜਪੁਰਾ ਵਿਚ ਹਿੰਦੁਸਤਾਨ ਯੂਨੀਲੀਵਰ ਪਲਾਂਟ ਦੇ ਆਪਣੇ ਨਿਰੀਖਣ ਦੌਰਾਨ, ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ, ਰਵਨੀਤ ਸਿੰਘ ਬਿੱਟੂ ਨੇ ਇਨ੍ਹਾਂ ਹਿੱਸੇਦਾਰਾਂ ਵਿਚਕਾਰ ਸਹਿਯੋਗ ‘ਤੇ ਜੋਰ ਦਿੱਤਾ ਤਾਂ ਜੋ ਪੰਜਾਬ ਦੇ ਕਿਸਾਨ ਅੰਤਰਰਾਸਟਰੀ ਮਿਆਰਾਂ ਦੇ ਟਮਾਟਰ ਉਗਾ ਸਕਣ ਅਤੇ ਬਾਅਦ ਵਿਚ ਟਮਾਟਰ ਪੇਸਟ ਦਾ ਉਤਪਾਦਨ ਕਰ ਸਕਣ। ਰਾਜਪੁਰਾ ਵਿਚ ਪਲਾਂਟ ਨੂੰ ਕੈਚੱਪ ਉਤਪਾਦਨ ਲਈ ਸਾਲਾਨਾ 11,423 ਮੀਟ੍ਰਿਕ ਟਨ ਟਮਾਟਰ ਪੇਸਟ ਦੀ ਲੋੜ ਹੁੰਦੀ ਹੈ, ਪਰ ਇਸ ਵੇਲੇ ਪੰਜਾਬ ਤੋਂ ਸਿਰਫ 50 ਮੀਟ੍ਰਿਕ ਟਨ ਟਮਾਟਰ ਪੇਸਟ ਦੀ ਸਪਲਾਈ ਕੀਤੀ ਜਾਂਦੀ ਹੈ। 

ਮੰਤਰੀ ਸਿੰਘ ਨੇ ਪੀ.ਏ.ਯੂ. ਲੁਧਿਆਣਾ ਨੂੰ ਅੰਤਰਰਾਸਟਰੀ ਮਾਪਦੰਡਾਂ ਅਨੁਸਾਰ ਹਾਈਬ੍ਰਿਡ ਟਮਾਟਰ ਬੀਜ ਵਿਕਸਤ ਕਰਨ ਲਈ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਤਾਂ ਜੋ ਪੰਜਾਬ ਦੇ ਕਿਸਾਨ ਟਮਾਟਰ ਦੀ ਕਾਸ਼ਤ ਕਰ ਸਕਣ। ਕੰਪਨੀਆਂ ਪੂਰੇ ਭਾਰਤ ਤੋਂ ਪੇਸਟ ਖਰੀਦ ਰਹੀਆਂ ਹਨ, ਜਦੋਂ ਕਿ ਪੰਜਾਬ ਕੁੱਲ ਲੋੜ ਦਾ ਸਿਰਫ 2 ਫੀਸਦੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਵਾਜਬ ਕੀਮਤ ਦਾ ਭਰੋਸਾ ਹੈ ਤਾਂ ਉਹ ਪੰਜਾਬ ਵਿਚ ਟਮਾਟਰ ਕਿਉਂ ਨਹੀਂ ਉਗਾ ਸਕਦੇ? ‘‘ਇਹ ਰਾਜ ਪਹਿਲਾਂ ਹੀ ਭਾਰਤ ਵਿਚ ਸਭ ਤੋਂ ਵਧੀਆ ਰੰਗੀਨ ਗੁਣਵੱਤਾ ਵਾਲੇ ਟਮਾਟਰ ਪੈਦਾ ਕਰਦਾ ਹੈ, ਜਿਸਦੀ ਪੁਸਟੀ  ਰਾਜਪੁਰਾ ਨੇ ਵੀ ਕੀਤੀ ਹੈ। ਨਿਰੀਖਣ ਦੌਰਾਨ, ਕੇਂਦਰੀ ਮੰਤਰੀ ਨੇ ਐਚ. ਯੂ. ਐਲ. ਪ੍ਰਬੰਧਨ ਨੂੰ ਸਥਾਨਕ ਖਰੀਦ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੇ ਕਿਸਾਨ ਇਸ ਸਹੂਲਤ ਦਾ ਲਾਭ ਉਠਾ ਸਕਣ। 

ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ। ਇਸ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਮੰਤਰੀ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਨਿੱਜੀ ਖੇਤਰ ਨੂੰ ਪੰਜਾਬ ਵਿਚ ਕਿਸਾਨਾਂ ਨੂੰ ਸਸਕਤ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੁਹਰਾਇਆ ਕਿ ਸਹੀ ਮਾਰਗਦਰਸਨ ਅਤੇ ਸਹਾਇਤਾ ਨਾਲ, ਰਾਜ ਟਮਾਟਰ ਉਤਪਾਦਨ ਅਤੇ ਪ੍ਰੋਸੈਸਿੰਗ ਵਿਚ ਮੋਹਰੀ ਬਣ ਸਕਦਾ ਹੈ। ਇਸ ਮੌਕੇ ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ, ਪਟਿਆਲਾ, ਡਾ. ਨਾਨਕ ਸਿੰਘ ਐਸ. ਐਸ. ਪੀ. ਪਟਿਆਲਾ, ਅਵਿਕੇਸ਼ ਗੁਪਤਾ ਐਸ. ਡੀ. ਐਮ. ਰਾਜਪੁਰਾ, ਡਾ. ਜੇ. ਪੀ. ਡੋਂਗਰੇ ਡਿਪਟੀ ਐਗਰੀਕਲਚਰਲ ਮਾਰਕੀਟਿੰਗ, ਫੂਡ ਪ੍ਰੋਸੈਸਿੰਗ ਇੰਡਸਟਰੀਜ ਮੰਤਰਾਲਾ, ਦੇਬ ਨਾਥ ਗੁਹਾ ਸਾਈਟ ਡਾਇਰੈਕਟਰ ਐਚ. ਯੂ. ਐਲ.) ਰਾਕੇਸ਼ ਝਾਅ ਤਕਨਾਲੋਜੀ ਮੁਖੀ ਐਚ. ਯੂ. ਐਲ. ਅਤੇ ਚਰਨਜੀਤ ਸਿੰਘ ਪਲਾਂਟ ਮੈਨੇਜਰ ਐਚ. ਯੂ. ਐਲ. ਵੀ ਹਾਜ਼ਰ ਸਨ।


author

Inder Prajapati

Content Editor

Related News