ਡਾਕਘਰ ਸਕੀਮ, ਸਿਰਫ 95 ਰੁ: ਕਰੋ ਜਮ੍ਹਾ, ਮਿਚਿਓਰਟੀ ''ਤੇ ਮਿਲੇਗਾ 14 ਲੱਖ

04/11/2021 8:16:10 AM

ਨਵੀਂ ਦਿੱਲੀ- ਡਾਕਘਰ ਦੀ 'ਗ੍ਰਾਮ ਸੁਮੰਗਲ ਰੂਰਲ ਪੋਸਟਲ ਲਾਈਫ ਇੰਸ਼ੋਰੈਂਸ' ਇਕ ਸ਼ਾਨਦਾਰ ਸਕੀਮ ਹੈ, ਜੋ ਗ੍ਰਾਮੀਣ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਨੀਬੈਕ ਦੇ ਨਾਲ-ਨਾਲ ਇੰਸ਼ੋਰੈਂਸ ਕਵਰ ਵੀ ਦਿੰਦੀ ਹੈ। ਇਸ ਸਕੀਮ ਤਹਿਤ ਦੋ ਪਲਾਨ ਹਨ। ਇਸ ਸਕੀਮ ਦਾ ਫਾਇਦਾ ਇਹ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਸਿਰਫ਼ 95 ਰੁਪਏ ਨਿਵੇਸ਼ ਕਰਦੇ ਹੋ ਤਾਂ ਸਕੀਮ ਪੂਰੀ ਹੋਣ 'ਤੇ 14 ਲੱਖ ਰੁਪਏ ਪਾ ਸਕਦੇ ਹੋ।

ਇਸ ਸਕੀਮ ਤਹਿਤ ਡਾਕਘਰ 6 ਵੱਖ-ਵੱਖ ਬੀਮਾ ਯੋਜਨਾਵਾਂ ਪੇਸ਼ ਕਰਦਾ ਹੈ, ਇਨ੍ਹਾਂ ਇਕ ਹੈ ਗ੍ਰਾਮ ਸੁਮੰਗਲ। ਇਹ ਇਕ ਮਨੀਬੈਕ ਪਲਾਨ ਹੈ ਯਾਨੀ ਸਮੇਂ-ਸਮੇਂ 'ਤੇ ਪੈਸੇ ਮਿਲਦੇ ਹਨ ਅਤੇ ਇਸ ਵਿਚ ਬੀਮਾ ਕਵਰ ਵੀ ਹੈ।

ਇਹ ਵੀ ਪੜ੍ਹੋ-  ਵੱਡੀ ਖ਼ੁਸ਼ਖ਼ਬਰੀ! ਮਹਾਮਾਰੀ ਵਿਚਕਾਰ ਇਨ੍ਹਾਂ ਮੁਲਕਾਂ ਦੀ ਕਰ ਸਕਦੇ ਹੋ ਯਾਤਰਾ

ਇਹ ਪਾਲਿਸੀ 10 ਸਾਲ ਅਤੇ 20 ਸਾਲਾਂ ਦੀ ਮਿਆਦ ਵਿਚ ਉਪਲਬਧ ਹੈ। ਇਸ ਪਾਲਿਸੀ ਲਈ ਘੱਟੋ-ਘੱਟ ਉਮਰ 19 ਸਾਲ ਹੋਣਾ ਲਾਜ਼ਮੀ ਹੈ। ਉੱਥੇ ਹੀ, 45 ਸਾਲ ਦਾ ਵਿਅਕਤੀ ਇਹ ਸਕੀਮ 15 ਸਾਲ ਦੀ ਮਿਆਦ ਲਈ ਲੈ ਸਕਦਾ ਹੈ। ਇਸ ਤੋਂ ਇਲਾਵਾ 20 ਸਾਲ ਦੀ ਪਾਲਿਸੀ ਵੱਧ ਤੋਂ ਵੱਧ 40 ਸਾਲ ਤੱਕ ਦਾ ਹੀ ਵਿਅਕਤੀ ਲੈ ਸਕਦਾ ਹੈ।

ਮਨੀਬੈਕ ਦਾ ਨਿਯਮ-
15 ਸਾਲ ਦੀ ਪਾਲਿਸੀ ਵਿਚ 6 ਸਾਲ, 9 ਸਾਲ ਅਤੇ 12 ਸਾਲ ਪੂਰੇ ਹੋਣ 'ਤੇ 20-20 ਫ਼ੀਸਦੀ ਮਨੀਬੈਕ ਮਿਲਦਾ ਹੈ। ਮਿਚਿਓਰਿਟੀ ਯਾਨੀ ਸਕੀਮ ਪੂਰੀ ਹੋਣ 'ਤੇ ਬੋਨਸ ਸਣੇ ਬਾਕੀ 40 ਫ਼ੀਸਦੀ ਪੈਸਾ ਮਿਲਦਾ ਹੈ। ਇਸੇ ਤਰ੍ਹਾਂ 20 ਸਾਲ ਦੀ ਪਾਲਿਸੀ ਵਿਚ 8 ਸਾਲ, 12 ਸਾਲ ਅਤੇ 16 ਸਾਲ ਦੀ ਮਿਆਦ 'ਤੇ 20-20 ਫ਼ੀਸਦੀ ਪੈਸੇ ਦਿੱਤਾ ਜਾਂਦਾ ਹੈ, ਬਾਕੀ 40 ਫ਼ੀਸਦੀ ਪੈਸਾ ਬੋਨਸ ਨਾਲ ਸਕੀਮ ਪੂਰੀ ਹੋਣ 'ਤੇ ਦਿੱਤਾ ਜਾਂਦਾ ਹੈ। ਉੱਥੇ ਹੀ, ਕਿਸ਼ਤ ਦੀ ਗੱਲ ਕਰੀਏ ਤਾਂ ਜੇਕਰ ਕੋਈ 25 ਸਾਲਾ ਸ਼ਖਸ ਲਗਭਗ 7 ਲੱਖ ਰੁਪਏ ਦੀ ਪਾਲਿਸੀ 20 ਸਾਲ ਲਈ ਖ਼ਰੀਦਦਾ ਹੈ ਤਾਂ ਹਰ ਮਹੀਨੇ ਉਸ ਦੀ ਕਿਸ਼ਤ 2,853 ਰੁਪਏ ਹੋਵੇਗੀ, ਯਾਨੀ ਰੋਜ਼ਾਨਾ ਤਕਰੀਬਨ 95 ਰੁਪਏ।

ਇਹ ਵੀ ਪੜ੍ਹੋ- ਸੋਨੇ 'ਚ ਇਸ ਹਫ਼ਤੇ ਵੱਡਾ ਉਛਾਲ, ਦੀਵਾਲੀ ਤੱਕ ਹੋ ਸਕਦਾ ਹੈ 52,000 ਹਜ਼ਾਰ

ਇੰਝ ਮਿਲਣਗੇ 14 ਲੱਖ
ਪਾਲਿਸੀ ਦੇ 8ਵੇਂ, 12ਵੇਂ ਅਤੇ 16ਵੇਂ ਸਾਲ ਵਿਚ 20-20 ਫ਼ੀਸਦੀ ਦੇ ਹਿਸਾਬ ਨਾਲ ਰਕਮ ਮਿਲੇਗੀ, ਯਾਨੀ ਬਤੌਰ ਮਨੀਬੈਕ 4.2 ਲੱਖ ਰੁਪਏ ਪਹਿਲਾਂ ਹੀ ਮਿਲ ਜਾਣਗੇ, ਬਾਕੀ 2.8 ਲੱਖ ਰੁਪਏ ਪਾਲਿਸੀ ਦੇ ਅੰਤ ਵਿਚ ਬੋਨਸ ਨਾਲ ਮਿਲਣਗੇ। ਪ੍ਰਤੀ ਹਜ਼ਾਰ ਸਾਲਾਨਾ ਬੋਨਸ 48 ਰੁਪਏ ਹੈ, ਇਸ ਤਰ੍ਹਾਂ 7 ਲੱਖ 'ਤੇ ਸਾਲਾਨਾ ਬੋਨਸ  33,600 ਰੁਪਏ ਹੋਇਆ, ਜੋ 20 ਸਾਲਾਂ ਵਿਚ 6.72 ਲੱਖ ਰੁਪਏ ਹੋਵੇਗਾ। ਇਸ ਤਰ੍ਹਾਂ ਇਹ ਸਕੀਮ ਪੂਰੀ ਹੋਣ 'ਤੇ ਇਕੱਠੇ 9.52 ਲੱਖ ਰੁਪਏ ਮਿਲਣਗੇ। ਹੁਣ ਮਨੀਬੈਕ ਦੇ ਤੌਰ 'ਤੇ ਪਹਿਲਾਂ ਮਿਲੇ 4.2 ਲੱਖ ਰੁਪਏ ਅਤੇ ਸਕੀਮ ਦੇ ਅੰਤ ਵਿਚ ਮਿਲੇ 9.52 ਲੱਖ ਰੁਪਏ ਜੋੜੀਏ ਤਾਂ ਕੁੱਲ 13.72 ਲੱਖ ਰੁਪਏ ਦਾ ਫਾਇਦਾ ਹੋਵੇਗਾ, ਯਾਨੀ ਤਕਰੀਬਨ 14 ਲੱਖ ਦਾ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਅੱਜ ਤੋਂ ਪਟੜੀ 'ਤੇ ਦੌੜੇਗੀ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਰੇਲਗੱਡੀ


Sanjeev

Content Editor

Related News