ਹੁਣ ਡਾਕਘਰ ਖਾਤੇ ''ਚ ਵੀ ਲੈ ਸਕਦੇ ਹੋ ਸਿੱਧੇ ਸਰਕਾਰੀ ਸਬਸਿਡੀ

Saturday, Sep 19, 2020 - 02:55 PM (IST)

ਹੁਣ ਡਾਕਘਰ ਖਾਤੇ ''ਚ ਵੀ ਲੈ ਸਕਦੇ ਹੋ ਸਿੱਧੇ ਸਰਕਾਰੀ ਸਬਸਿਡੀ

ਨਵੀਂ ਦਿੱਲੀ— ਸਰਕਾਰੀ ਸਬਸਿਡੀ ਦਾ ਫਾਇਦਾ ਲੈਣ ਤੁਹਾਨੂੰ ਬੈਂਕ 'ਚ ਖਾਤਾ ਖੁੱਲ੍ਹਾਉਣ ਦੀ ਜ਼ਰੂਰਤ ਨਹੀਂ ਪਵੇਗੀ, ਜੇਕਰ ਤੁਹਾਡਾ ਡਾਕਘਰ 'ਚ ਬਚਤ ਖਾਤਾ ਖੁੱਲ੍ਹਆ ਹੋਇਆ ਹੈ ਤਾਂ ਸਰਕਾਰੀ ਸਬਸਿਡੀ ਸਿੱਧੇ ਤੁਹਾਡੇ ਇਸ ਖਾਤੇ 'ਚ ਟਰਾਂਸਫਰ ਹੋ ਜਾਵੇਗੀ। ਇਸ ਲਈ ਬਸ ਤੁਹਾਨੂੰ ਆਪਣਾ ਆਧਾਰ ਕਾਰਡ ਡਾਕਘਰ ਬਚਤ ਖਾਤੇ ਨਾਲ ਜੋੜਨਾ ਹੋਵੇਗਾ।

ਡਾਕਘਰ ਵਿਭਾਗ ਨੇ ਕਿਹਾ ਕਿ ਇਸ ਲਈ ਖਾਤਾਧਾਰਕਾਂ ਨੂੰ ਇਕ ਅਰਜ਼ੀ ਦਾਖ਼ਲ ਕਰਨੀ ਹੋਵੇਗੀ, ਨਾਲ ਹੀ ਖਾਤੇ ਨੂੰ ਆਧਾਰ ਕਾਰਡ ਨਾਲ ਜੋੜਨਾ ਹੋਵੇਗਾ।

ਸਰਕਾਰ ਨੇ ਅਪ੍ਰੈਲ 'ਚ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਰਾਸ਼ਟਰੀ ਬਚਤ ਖਾਤਾ (ਐੱਨ. ਐੱਸ. ਸੀ.) ਅਤੇ ਦੂਜੀਆਂ ਛੋਟੀਆਂ ਬਚਤ ਯੋਜਨਾਵਾਂ 'ਚ ਨਿਵੇਸ਼ ਲਈ ਇਕ ਕਾਮਨ ਅਰਜ਼ੀ ਫਾਰਮ ਜਾਰੀ ਕੀਤਾ ਸੀ। ਹੁਣ ਸਰਕਾਰ ਨੇ ਡਾਕਘਰ 'ਚ ਜਿਨ੍ਹਾਂ ਦਾ ਬਚਤ ਖਾਤਾ ਹੈ ਉਨ੍ਹਾਂ ਲਈ ਅਰਜ਼ੀ ਫਾਰਮ ਜਾਰੀ ਕੀਤਾ ਹੈ। ਇਸ ਨੂੰ 'ਫਾਰ ਲਿੰਕਿੰਗ/ਸੀਡਿੰਗ ਅਤੇ ਰਿਸੀਵਿੰਗ ਡੀ. ਬੀ. ਟੀ. ਟਰਾਂਫਰ ਇਨ-ਟੂ ਪੀ. ਓ. ਐੱਸ. ਬੀ. ਅਕਾਊਂਟ ਨਾਂ ਨਾਲ ਜਾਰੀ ਕੀਤਾ ਗਿਆ ਹੈ। ਇਸ ਜ਼ਰੀਏ ਖਾਤਾਧਾਰਕ ਆਪਣੇ ਆਧਾਰ ਨੂੰ ਆਪਣੇ ਬਚਤ ਖਾਤੇ ਨਾਲ ਨੂੰ ਜੋੜ ਸਕਦੇ ਹਨ। ਇਸ ਤੋਂ ਇਲਾਵਾ ਬਚਤ ਖਾਤੇ ਨਾਲ ਜੁੜੇ ਕੁਝ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ ਡਾਕ ਵਿਭਾਗ ਨੇ ਖਾਤੇ ਵਿੱਚ ਘੱਟੋ-ਘੱਟ ਬਕਾਇਆ 50 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਹੈ। ਹੁਣ ਤੁਹਾਡੇ ਖਾਤੇ ਵਿਚ ਘੱਟੋ ਘੱਟ 500 ਰੁਪਏ ਹੋਣੇ ਚਾਹੀਦੇ ਹਨ। ਜੇ ਕੋਈ ਘੱਟੋ-ਘੱਟ ਬਕਾਇਆ ਨਹੀਂ ਰੱਖਦਾ ਹੈ, ਤਾਂ ਡਾਕਘਰ ਵਿੱਤੀ ਸਾਲ ਦੇ ਆਖਰੀ ਕਾਰਜਕਾਰੀ ਦਿਨ 100 ਰੁਪਏ ਜੁਰਮਾਨੇ ਵਜੋਂ ਵਸੂਲ ਕਰੇਗਾ ਅਤੇ ਇਹ ਹਰ ਸਾਲ ਕੀਤਾ ਜਾਵੇਗਾ। ਨਾਲ ਹੀ, ਜੇ ਖਾਤੇ 'ਚ ਜ਼ੀਰੋ ਬੈਲੰਸ ਹੈ, ਤਾਂ ਖਾਤਾ ਆਪਣੇ ਆਪ ਬੰਦ ਹੋ ਜਾਵੇਗਾ।


author

Sanjeev

Content Editor

Related News