ਮਹਿੰਗਾ ਹੋਵੇਗਾ ਪੋਲੀਸਟਰ ਦਾ ਧਾਗਾ, BIS ਦੇ ਦਾਇਰੇ ''ਚ ਆਉਣ ਤੋਂ ਬਾਅਦ ਸੁਧਰੇਗੀ ਗੁਣਵੱਤਾ
Monday, May 15, 2023 - 05:07 PM (IST)

ਪਾਣੀਪਤ - ਪੋਲੀਸਟਰ ਧਾਗੇ ਨੂੰ ਭਾਰਤੀ ਮਿਆਰ ਬਿਊਰੋ (ਬੀ.ਆਈ.ਐਸ.) ਦੇ ਦਾਇਰੇ ਵਿੱਚ ਲਿਆਉਣ ਲਈ ਤਿਆਰੀਆਂ ਕਰ ਲਈਆਂ ਹਨ। ਇਹ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਲਾਗੂ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਗੁਣਵੱਤਾ ਦੇ ਆਧਾਰ 'ਤੇ ਭਾਰਤੀ ਉਤਪਾਦਾਂ ਦੀ ਮੰਗ ਵਧੇਗੀ। ਇਸ ਦੇ ਨਾਲ ਹੀ ਚੀਨ ਤੋਂ ਆਉਣ ਵਾਲੇ ਘੱਟ ਕੁਆਲਿਟੀ ਦੇ ਪੌਲੀਏਸਟਰ ਧਾਗੇ ਦੀ ਮੰਗ ਘੱਟ ਹੋ ਜਾਵੇਗੀ। ਹਾਲਾਂਕਿ ਬੀਆਈਐਸ ਦੇ ਦਾਇਰੇ ਵਿੱਚ ਆਉਣ ਨਾਲ ਪੋਲੀਸਟਰ ਧਾਗੇ ਦੀ ਕੀਮਤ ਵਿੱਚ 10 ਤੋਂ 15 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਵੇਗਾ।
ਦਰਅਸਲ, ਦੇਸ਼ ਵਿੱਚ ਪੋਲੀਸਟਰ ਧਾਗੇ ਦਾ ਬਾਜ਼ਾਰ ਲਗਭਗ 10 ਲੱਖ ਕਰੋੜ ਰੁਪਏ ਦਾ ਹੈ। ਪਾਣੀਪਤ ਅਤੇ ਸੂਰਤ ਪੋਲੀਸਟਰ ਧਾਗੇ ਦਾ ਵਪਾਰਕ ਕੇਂਦਰ ਹੈ। ਪਾਣੀਪਤ ਵਿਚ ਵੱਡੀ ਗਿਣਤੀ ਵਿਚ ਕੱਪੜੇ ਦਾ ਕਾਰੋਬਾਰ ਹੋ ਰਿਹਾ ਹੈ। ਇਥੇ ਲਗਭਗ 250 ਦੇ ਕਰੀਬ ਉਦਯੋਗਿਕ ਇਕਾਈਆਂ ਹਨ। ਦੂਜੇ ਪਾਸੇ ਦੇਸ਼ ਭਰ ਵਿਚ 50,000 ਦੇ ਕਰੀਬ ਇਕਾਈਆਂ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪਸ਼ੂਆਂ ਦੇ ਚਾਰੇ ਨਾਲੋਂ ਮਹਿੰਗਾ ਹੈ ਗੋਹਾ, NSO ਨੇ ਜਾਰੀ ਕੀਤੀ ਰਿਪੋਰਟ
ਪਾਣੀਪਤ 8,000 ਤੋਂ 10,000 ਕਰੋੜ ਰੁਪਏ ਦੇ ਧਾਗੇ ਦਾ ਨਿਰਯਾਤ ਕਰਦਾ ਹੈ ਅਤੇ ਦੇਸ਼ ਭਰ ਵਿਚੋਂ 1 ਲੱਖ ਕਰੋੜ ਰੁਪਏ ਦੇ ਪੋਲੀਸਟਰ ਧਾਗੇ ਦਾ ਨਿਰਯਾਤ ਹੁੰਦਾ ਹੈ।
ਧਾਗੇ ਦੀ ਘਟੀਆ ਗੁਣਵੱਤਾ
ਹਾਲਾਂਕਿ ਦੇਸ਼ ਦੇ ਕਈ ਵੱਡੇ ਉਦਯੋਗ ਇਸ ਦਾ ਉਤਪਾਦਨ ਕਰ ਰਹੇ ਹਨ। ਦੂਜੇ ਪਾਸੇ ਇਕ ਸੱਚਾਈ ਇਹ ਵੀ ਹੈ ਕਿ ਦੇਸ਼ ਦਾ ਜ਼ਿਆਦਾਤਰ ਧਾਗਾ ਚੀਨ ਤੋਂ ਆਉਂਦਾ ਹੈ। ਕੱਪੜਾ ਉਦਯੋਗ ਦਾ ਕਹਿਣਾ ਹੈ ਕਿ ਚੀਨ ਤੋਂ ਆਉਣ ਵਾਲੇ ਧਾਗੇ ਦੀ ਗੁਣਵੱਤਾ ਸਹੀ ਨਹੀਂ ਹੁੰਦੀ। ਬੀਆਈਐੱਸ ਦੇ ਦਾਇਰੇ ਵਿਚ ਆਉਣ ਦੇ ਬਾਅਦ ਚੀਨ ਤੋਂ ਆਯਾਤ ਹੋਣ ਵਾਲੇ ਧਾਗੇ ਦੀ ਗੁਣਵੱਤਾ ਸੁਧਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਮੋਬਾਇਲ ਸੈਕਟਰ ਵਿਚ ਆਵੇਗੀ ਨਵੀਂ ਕ੍ਰਾਂਤੀ, ਸਰਕਾਰ ਦੇਸ਼ ਭਰ ’ਚ ਲਾਂਚ ਕਰਨ ਜਾ ਰਹੀ ਸਪੈਸ਼ਲ ਟਰੈਕਿੰਗ ਸਿਸਟਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।