PNB ਘਪਲਾ : ਸਾਬਕਾ ਪ੍ਰਬੰਧ ਨਿਰਦੇਸ਼ਕ ਊਸ਼ਾ ਅਨੰਤਸੁਬਰਾਮਨੀਅਨ ਨੂੰ ਮਿਲੀ ਜ਼ਮਾਨਤ

08/20/2018 9:55:23 PM

ਮੁੰਬਈ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ 14,000 ਕਰੋੜ ਰੁਪਏ ਦੇ ਘਪਲੇ 'ਚ ਇਲਾਹਾਬਾਦ ਬੈਂਕ ਦੀ ਸਾਬਕਾ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਊਸ਼ਾ ਅਨੰਤਸੁਬਰਾਮਨੀਅਨ ਨੂੰ ਇਕ ਖਾਸ ਸੀ.ਬੀ.ਆਈ. ਅਦਾਲਤ ਨੇ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਅਦਾਲਤ ਨੇ ਇਸ ਮਾਮਲੇ 'ਚ ਅਨੰਤਸੁਬਰਾਮਨੀਅਨ ਖਿਲਾਫ ਪ੍ਰੌਕਸੀਸ਼ਨ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਨੂੰ ਨੋਟਿਸ 'ਚ ਲਿਆ ਸੀ। ਪ੍ਰਕਿਰਿਆ ਦੇ ਤਹਿਤ ਜਦੋਂ ਕੋਈ ਅਦਾਲਤ ਮਨਜ਼ੂਰੀ ਦਾ ਨੋਟਿਸ ਲੈਂਦੀ ਹੈ ਤਾਂ ਦੋਸ਼ੀ ਨੂੰ ਅਦਾਲਤ 'ਚ ਪੇਸ਼ ਹੋਣ ਲਆ ਸੰਮਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਦੋਸ਼ੀ ਜ਼ਮਾਨਤ ਲਈ ਅਪੀਲ ਕਰ ਸਕਦਾ ਹੈ। ਇਸ ਦੇ ਅਨੂਰੂਪ ਅਨੰਤਸੁਬਰਾਮਨੀਅਨ ਖਾਸ ਜੱਜ ਜੇ. ਸੀ ਜਗਦਾਲੇ ਦੀ ਅਦਾਲਤ 'ਚ ਪੇਸ਼ ਹੋਈ ਅਤੇ ਉਨ੍ਹਾਂ ਨੇ ਜ਼ਮਾਨਤ ਲਈ ਅਪੀਲ ਕੀਤੀ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਸਰਕਾਰ ਨੇ 14 ਅਗਸਤ ਨੂੰ ਅਨੰਤਸੁਬਰਾਮਨੀਅਨ ਨੂੰ ਮੁਅਤੱਲ ਕਰ ਦਿੱਤਾ ਸੀ। ਅਨੰਤਸੁਬਰਾਮਨੀਅਨ ਨੂੰ ਤਿੰਨ ਮਹੀਨੇ ਇਲਾਹਾਬਾਦ ਬੈਂਕ ਦੇ ਪ੍ਰਬੰਧ ਨਿਦੇਸ਼ਕ ਅਤੇ ਸੀ.ਈ.ਓ. ਦੇ ਤੌਰ 'ਤੇ ਉਨ੍ਹਾਂ ਦੀਆਂ ਸ਼ਕਤੀਆਂ ਨੂੰ ਵਾਪਸ ਲੈ ਲਿਆ ਗਿਆ ਸੀ। ਇਲਾਹਾਬਾਦ ਬੈਂਕ 'ਚ ਪ੍ਰਬੰਧ ਨਿਦੇਸ਼ਕ ਅਤੇ ਸੀ.ਈ.ਓ. ਬਣਨ ਤੋਂ ਪਹਿਲਾਂ ਉਸ਼ਾ ਅਨੰਤਸੁਬਰਮਨਾਅਮ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧ ਨਿਦੇਸ਼ਕ ਅਤੇ ਸੀ.ਈ.ਓ. ਸੀ।


Related News