PNB ਘੋਟਾਲਾ : CBI ਨੇ ਜ਼ਬਤ ਕੀਤੇ ਮੁੱਖ ਦਸਤਾਵੇਜ਼, ਇਕ ਹੋਰ ਕਾਰਜਕਾਰੀ ਗ੍ਰਿਫਤਾਰ
Friday, Mar 02, 2018 - 01:08 PM (IST)
ਨਵੀਂ ਦਿੱਲੀ—ਸੀ.ਬੀ.ਆਈ. ਨੇ ਦੋ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੋਟਾਲੇ 'ਚ ਛਾਪੇਮਾਰੀ ਦਾ ਸਿਲਸਿਲਾ ਜਾਰੀ ਰੱਖਿਆ। ਜਾਂਚ ਏਜੰਸੀ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦੌਰਾਨ ਉਸ ਸਾਖ ਪੱਤਰ (ਐੱਲ.ਓ.ਯੂ.) ਨਾਲ ਸੰਬੰਧਤ ਕੁਝ ਦਸਤਾਵੇਜ਼ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੀ ਬ੍ਰੈਡੀ ਹਾਊਸ ਬ੍ਰਾਂਚ 'ਚ 2011 ਤੋਂ 2015 ਦੌਰਾਨ ਨਾਲ-ਨਾਲ ਆਡਿਟ ਲਈ ਜਿੰਮੇਦਾਰੀ ਮੁੱਖ ਆਡੀਟਲ (ਰਿਟਾਇਰ) ਬਿਸ਼ਣੂਬਰਤ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ।
ਚਾਲ ਦੇ ਛੋਟੇ ਕਮਰੇ 'ਚ ਲੁਕਾਏ ਸਨ ਦਸਤਾਵੇਜ਼
ਮਿਸ਼ਰਾ 'ਤੇ ਪੀ.ਐੱਨ.ਬੀ. ਦੀ ਬ੍ਰਾਂਚ 'ਚ ਪ੍ਰਕਿਰਿਆਵਾਂ ਅਤੇ ਕੰਮਕਾਜ ਦੇ ਤਰੀਕੇ ਦੀ ਆਡੀਟਿੰਗ ਦੀ ਜਿੰਮੇਦਾਰੀ ਸੀ। ਉਨ੍ਹਾਂ ਨੇ ਉਸ ਦੇ ਬਾਰੇ 'ਚ ਰਿਪੋਰਟ ਵੀ ਕਰਨੀ ਹੁੰਦੀ ਸੀ। ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਦੀ ਹਿਰਾਸਤ 'ਚ ਜੋ ਲੋਕ ਹਨ ਉਨ੍ਹਾਂ ਤੋਂ ਇਲਾਵਾ 13 ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਕੁਝ ਗ੍ਰਿਫਤਾਰ ਦੋਸ਼ੀਆਂ ਅਤੇ ਹੋਰ ਲੋਕਾਂ ਤੋਂ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਹੋਰ ਛਾਪੇਮਾਰੀ ਕੀਤੀ। ਮੱਧ ਮੁੰਬਈ ਉਪਨਗਰ ਦੇ ਵਡਾਲਾ 'ਚ ਇਕ ਚਾਲ ਦੇ ਛੋਟੇ ਕਮਰੇ 'ਚ ਇਹ ਦਸਤਾਵੇਜ਼ ਲੁੱਕਾ ਕੇ ਰੱਖੇ ਹੋਏ ਸਨ। ਸਮਝਿਆ ਜਾਂਦਾ ਹੈ ਕਿ ਇਹ ਕਮਰਾ ਨੀਰਵ ਮੋਦੀ, ਨਾ ਕਿ ਉਨ੍ਹਾਂ ਦੀ ਕੰਪਨੀ ਦੇ ਨਾਂ 'ਤੇ ਹੈ। ਅਰਬਪਤੀ ਗਹਿਣਾ ਕਾਰੋਬਾਰੀ ਨੇ ਆਪਣੇ ਕਾਰੋਬਾਰੀ ਸ਼ਮੂਲੀਅਤ ਦੇ ਕਾਰਨ ਸੀ.ਬੀ.ਆਈ. ਜਾਂਚ 'ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਹੈ।
ਮੋਦੀ ਨੂੰ ਸੀ.ਬੀ.ਆਈ. ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼
ਮੋਦੀ ਦੇ ਜਾਂਚ 'ਚ ਸ਼ਾਮਲ ਹੋਣ ਤੋਂ ਮਨ੍ਹਾ ਕਰਨ ਤੋਂ ਬਾਅਦ ਉਸ ਨੂੰ ਜ਼ਿਆਦਾ ਸਖਤ ਚਿੱਠੀ ਜਾਰੀ ਕਰਕੇ ਅਗਲੇ ਹਫਤੇ ਉਸ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ। ਸੀ.ਬੀ.ਆਈ. ਨੇ ਨੀਰਵ ਮੋਦੀ ਨੂੰ ਨਿਰਦੇਸ਼ ਦਿੱਤਾ ਕਿ ਉਹ ਜਿਸ ਦੇਸ਼ 'ਚ ਹਨ ਉਹ ਭਾਰਤੀ ਦੂਤਾਵਾਤ ਨਾਲ ਸੰਪਰਕ ਕਰਨ, ਜਿਸ ਨਾਲ ਉਸ ਦੀ ਭਾਰਤ ਯਾਤਰਾ ਲਈ ਵਿਵਸਥਾ ਕੀਤੀ ਜਾ ਸਕੇ। ਸੀ.ਬੀ.ਆਈ. ਨੇ ਮੋਦੀ ਨੂੰ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਬੁਲਾਉਣ 'ਤੇ ਪੇਸ਼ ਹੋਣੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਮੋਦੀ ਨੂੰ ਉਸ ਦੇ ਅਧਿਕਾਰਿਕ ਮੇਲ 'ਤੇ ਸੰਦੇਸ਼ ਭੇਜ ਕੇ 12,636 ਕਰੋੜ ਰੁਪਏ ਦੇ ਘੋਟਾਲੇ ਦੀ ਜਾਂਚ 'ਚ ਸ਼ਾਮਲ ਹੋਣ ਨੂੰ ਕਿਹਾ ਸੀ।
