ਪੀ. ਐੱਨ. ਬੀ. ਹਾਊਸਿੰਗ ਦਾ ਮੁਨਾਫਾ 51 ਫੀਸਦੀ ਵਧਿਆ

10/25/2017 4:23:08 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਪੀ. ਐੱਨ. ਪੀ. ਹਾਊਸਿੰਗ ਦਾ ਮੁਨਾਫਾ 51 ਫੀਸਦੀ ਵਧ ਕੇ 208 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਪੀ. ਐੱਨ. ਬੀ. ਹਾਊਸਿੰਗ ਦਾ ਮੁਨਾਫਾ 137.6 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਪੀ. ਐੱਨ. ਬੀ. ਹਾਊਸਿੰਗ ਦੀ ਆਮਦਨ 35.6 ਫੀਸਦੀ ਵਧ ਕੇ 1316 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਪੀ. ਐੱਨ. ਬੀ. ਹਾਊਸਿੰਗ ਦੀ ਆਮਦਨ 970.3 ਕਰੋੜ ਰੁਪਏ ਰਹੀ ਸੀ।


Related News