PNB ਹਾਊਸਿੰਗ ਫਾਈਨੈਂਸ ਨੂੰ ਚੌਥੀ ਤਿਮਾਹੀ ''ਚ ਹੋਇਆ 242 ਕਰੋੜ ਰੁਪਏ ਦਾ ਘਾਟਾ

06/14/2020 12:52:18 AM

ਨਵੀਂ ਦਿੱਲੀ-ਹਾਊਸਿੰਗ ਵਿੱਤ ਕੰਪਨੀ (ਐੱਚ.ਐੱਫ.ਸੀ.) ਪੀ.ਐੱਨ.ਬੀ. ਹਾਊਸਿੰਗ ਫਾਈਨੈਂਸ ਨੂੰ 31 ਮਾਰਚ ਨੂੰ ਖਤਮ ਵਿੱਤ ਸਾਲ 2019-20 ਦੀ ਚੌਥੀ ਤਿਮਾਹੀ 'ਚ 242.06 ਕਰੋੜ ਰੁਪਏ ਦਾ ਘਾਟਾ ਹੋਇਆ। ਕੰਪਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜ਼ਿਆਦਾ ਵਿਵਸਥਾ ਕੀਤੇ ਜਾਣ ਕਾਰਣ ਇਹ ਘਾਟਾ ਹੋਇਆ ਹੈ। ਕੰਪਨੀ ਨੂੰ 2018-19 ਦੀ ਜਨਵਰੀ-ਮਾਰਚ ਤਿਮਾਹੀ ਦੌਰਾਨ 379.77 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਹੋਇਆ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਕਿਹਾ 471 ਕਰੋੜ ਰੁਪਏ ਦੇ ਕੋਵਿਡ-19 ਸਮੇਤ ਉੱਚ ਵਿਵਸਥਾ ਕਾਰਣ ਮੁੱਖ ਰੂਪ ਨਾਲ ਟੈਕਸ ਤੋਂ ਬਾਅਦ ਲਾਭ 'ਚ 163.7 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ 379.7 ਕਰੋੜ ਰੁਪਏ ਦੇ ਲਾਭ ਦੀ ਜਗ੍ਹਾ 242.1 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਪੀ.ਐੱਨ.ਬੀ. ਹਾਊਸਿੰਗ ਫਾਈਨੈਂਸ ਨੇ ਕਿਹਾ ਕਿ ਜੇਕਰ ਕੋਰੋਨਾ ਨਾ ਹੁੰਦਾ ਤਾਂ ਟੈਕਸ ਤੋਂ ਬਾਅਦ ਲਾਭ ਲਗਭਗ 122 ਕਰੋੜ ਰੁਪਏ ਰਹਿੰਦਾ। ਇਸ ਦੌਰਾਨ ਕੰਪਨੀ ਦੀ ਆਮਦਨ ਵੀ 2,148.19 ਕਰੋੜ ਰੁਪਏ ਦੇ ਮੁਕਾਬਲੇ ਘੱਟ ਕੇ 1,951.84 ਕਰੋੜ ਰੁਪਏ ਰਹਿ ਗਈ। ਪੂਰੇ ਵਿੱਤੀ ਸਾਲ ਦੇ ਹਿਸਾਬ ਨਾਸ ਕੰਪਨੀ ਦਾ ਸ਼ੁੱਧ ਲਾਭ 2018-19 ਦੇ 1,191.5 ਕਰੋੜ ਰੁਪਏ ਤੋਂ 45.8 ਫੀਸਦੀ ਘੱਟ ਕੇ 2019-20 'ਚ 646.2 ਕਰੋੜ ਰੁਪਏ ਰਿਹਾ। ਪੀ.ਐੱਨ.ਬੀ. ਹਾਊਸਿੰਗ ਫਾਈਨੈਂਸ ਨੇ ਕਿਹਾ ਮੌਜੂਦਾ ਆਰਥਿਕ ਦ੍ਰਿਸ਼ ਨੂੰ ਦੇਖਦੇ ਹੋਏ ਅਤੇ ਪੂੰਜੀ ਲਈ ਡਾਇਰੈਕਟਰ ਬੋਰਡ ਨੇ ਵਿੱਤੀ ਸਾਲ 2019-20 ਦੇ ਲਈ ਲਾਭਅੰਸ਼ ਦੀ ਸਿਫਾਰਿਸ਼ ਨਹੀਂ ਕੀਤੀ ਹੈ।


Karan Kumar

Content Editor

Related News