ਸਤੰਬਰ ਮਹੀਨੇ ਦੇ ਪਹਿਲੇ ਦਿਨ ਪੰਜਾਬ ਨੈਸ਼ਨਲ ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਝਟਕਾ

Friday, Sep 01, 2023 - 01:52 PM (IST)

ਨਵੀਂ ਦਿੱਲੀ (ਇੰਟ.)– ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਕਰੋੜਾਂ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਸਾਰੇ ਟੈਨਿਓਰ ਦੇ ਲੈਂਡਿੰਗ ਰੇਟ ਵਿੱਚ 0.05 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਦਾ ਮਤਲਬ ਸਪੱਸ਼ਟ ਹੈ ਕਿ ਜੇ ਤੁਸੀਂ ਬੈਂਕ ਤੋਂ ਲੋਨ ਲਿਆ ਹੈ ਤਾਂ ਹੁਣ ਤੁਹਾਡੀ ਈ. ਐੱਮ. ਆਈ. ਮਹਿੰਗੀ ਹੋਣ ਜਾ ਰਹੀ ਹੈ। ਨਵੀਆਂ ਦਰਾਂ 1 ਸਤੰਬਰ ਤੋਂ ਲਾਗੂ ਹੋਣਗੀਆਂ। ਬੈਂਕ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 1 ਸਤੰਬਰ ਤੋਂ ਓਵਰਨਾਈਟ ਐੱਮ. ਸੀ. ਐੱਲ. ਦਰਾਂ 8.10 ਫ਼ੀਸਦੀ ਤੋਂ ਵਧ ਕੇ 8.15 ਫ਼ੀਸਦੀ, ਇਕ ਮਹੀਨੇ ਦੀ 8.20 ਤੋਂ ਵਧ ਕੇ 8.25 ਫ਼ੀਸਦੀ ਹੋ ਗਈ ਹੈ। 

ਇਹ ਵੀ ਪੜ੍ਹੋ : Air India ਨੂੰ ਇਕ ਹੋਰ ਝਟਕਾ: ਬੋਇੰਗ ਯੂਨਿਟ ਤੋਂ ਬਾਅਦ ਸਿਮੂਲੇਟਰ ਸਿਖਲਾਈ ਕੇਂਦਰ ’ਤੇ ਲੱਗੀ ਪਾਬੰਦੀ

ਇਸ ਦੇ ਨਾਲ ਹੀ 3 ਮਹੀਨੇ ਵਾਲੀਆਂ ਐੱਮ. ਸੀ. ਐੱਲ. ਆਰ. ਦਰਾਂ 8.30 ਤੋਂ ਵਧ ਕੇ 8.35 ਫ਼ੀਸਦੀ, 6 ਮਹੀਨੇ ਵਾਲੀਆਂ ਐੱਮ. ਸੀ. ਐੱਲ. ਆਰ. ਦਰਾਂ 8.50 ਤੋਂ ਵਧ ਕੇ 8.55 ਫ਼ੀਸਦੀ, ਇਕ ਸਾਲ ਲਈ ਦਰਾਂ 8.60 ਤੋਂ ਵਧ ਕੇ 8.65 ਅਤੇ 3 ਸਾਲ ਲਈ ਐੱਮ. ਸੀ. ਐੱਲ. ਆਰ. ਦਰਾਂ 8.90 ਤੋਂ ਵਧ ਕੇ 8.95 ਫ਼ੀਸਦੀ ਹੋ ਜਾਣਗੀਆਂ। ਦੱਸ ਦੇਈਏ ਕਿ ਮਾਰਜਿਨਲ ਕਾਸਟ ਆਫ ਫੰਡ ਬੈਸਡ ਲੈਂਡਿੰਗ ਰੇਟ ਯਾਨੀ ਐੱਮ. ਸੀ. ਐੱਲ. ਆਰ. ਇਕ ਮਿਨੀਮਮ ਵਿਆਜ ਦਰ ਹੈ, ਜਿਸ ’ਤੇ ਬੈਂਕ ਗਾਹਕਾਂ ਨੂੰ ਲੋਨ ਦਿੰਦਾ ਹੈ।

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News