PNB ਦੇ ਕਰੋੜਾਂ ਗਾਹਕਾਂ ਲਈ ਵੱਡੀ ਖ਼ਬਰ, 1 ਦਸੰਬਰ ਤੋਂ ਬਦਲ ਰਿਹੈ ATM ਨਾਲ ਜੁੜਿਆ ਇਹ ਨਿਯਮ

Saturday, Nov 28, 2020 - 01:49 PM (IST)

PNB ਦੇ ਕਰੋੜਾਂ ਗਾਹਕਾਂ ਲਈ ਵੱਡੀ ਖ਼ਬਰ, 1 ਦਸੰਬਰ ਤੋਂ ਬਦਲ ਰਿਹੈ ATM ਨਾਲ ਜੁੜਿਆ ਇਹ ਨਿਯਮ

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ 1 ਦਸੰਬਰ ਤੋਂ ਏ.ਟੀ.ਐਮ ਰਾਹੀਂ ਪੈਸੇ ਕੱਢਾਉਣ ਦੇ ਤਰੀਕੇ ਵਿਚ ਵੱਡਾ ਬਦਲਾਅ ਕਰਣ ਜਾ ਰਿਹਾ ਹੈ, ਜਿਸ ਦਾ ਅਸਰ ਕਰੋੜਾ ਗਾਹਕਾਂ 'ਤੇ ਪਏਗਾ। ਪੀ.ਐਨ.ਬੀ. ਨੇ ਗਾਹਕਾਂ ਨੂੰ ਚੰਗੀ ਬੈਂਕ ਫੈਸਲਿਟੀ ਅਤੇ ਫਰਾਡ ਏ.ਟੀ.ਐਮ. ਟਰਾਂਜੈਕਸ਼ਨ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਹੈ। ਬੈਂਕ ਵਨ ਟਾਈਮ ਪਾਸਵਰਡ ਆਧਾਰਿਤ ਕੈਸ਼ ਵਿਦਡਰਾਲ ਸਿਸਟਮ ਸ਼ੁਰੂ ਕਰਣ ਜਾ ਰਿਹਾ ਹੈ। ਇਹ ਨਵੀਂ ਪ੍ਰਣਾਲੀ 1 ਦਸੰਬਰ 2020 ਤੋਂ ਸ਼ੁਰੂ ਹੋਵੇਗੀ। ਇਸ ਦੇ ਤਹਿਤ ਏ.ਟੀ.ਐਮ. ਤੋਂ ਪੈਸੇ ਕੱਢਾਉਣ ਲਈ ਤੁਹਾਨੂੰ ਬੈਂਕ ਵਿਚ ਰਜਿਸਟਰਡ ਮੋਬਾਇਲ ਨੰਬਰ 'ਤੇ ਆਇਆ ਓ.ਟੀ.ਪੀ. ਦੱਸਣਾ ਹੋਵੇਗਾ। ਇਹ ਨਿਯਮ 10 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਕੈਸ਼ ਟਰਾਂਜੈਕਸ਼ਨ 'ਤੇ ਲਾਗੂ ਹੋਵੇਗਾ। ਬੈਂਕ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: ਚੀਨੀ ਵਿਗਿਆਨਕਾਂ ਦਾ ਦਾਅਵਾ, ਭਾਰਤ ਤੋਂ ਦੁਨੀਆ ਭਰ 'ਚ ਫੈਲਿਆ ਕੋਰੋਨਾ ਵਾਇਰਸ

PunjabKesari

ਪੀ.ਐਨ.ਬੀ. ਦੇ ਟਵੀਟ ਮੁਤਾਬਕ 1 ਦਸੰਬਰ ਤੋਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਦਰਮਿਆਨ ਪੀ.ਐਲ.ਬੀ. 2.0 ਏ.ਟੀ.ਐਮ. ਤੋਂ ਇਕ ਵਾਰ ਵਿਚ 10,000 ਰੁਪਏ ਤੋਂ ਜ਼ਿਆਦਾ ਦੀ ਕੈਸ਼ ਨਿਕਾਸੀ ਹੁਣ ਓ.ਟੀ.ਪੀ. ਬੇਸਡ ਹੋਵੇਗੀ। ਯਾਨੀ ਇਨ੍ਹਾਂ ਨਾਈਟ ਆਵਰਸ ਵਿਚ 10,000 ਰੁਪਏ ਤੋਂ ਜ਼ਿਆਦਾ ਪੈਸੇ ਕੱਢਾਉਣ ਪੀ.ਐਨ.ਬੀ. ਗਾਹਕਾਂ ਨੂੰ ਓ.ਟੀ.ਪੀ. ਦੀ ਜ਼ਰੂਰਤ ਹੋਵੇਗੀ। ਇਸ ਲਈ ਗਾਹਕ ਆਪਣਾ ਮੋਬਾਇਲ ਨਾਲ ਲੈ ਕੇ ਜਾਣ।

ਇਹ ਵੀ ਪੜ੍ਹੋ: 26/11 ਹਮਲੇ ਦੇ ਮਾਸਟਰਮਾਈਂਡ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 50 ਲੱਖ ਡਾਲਰ ਦਾ ਇਨਾਮ

ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਵਿਚ ਯੂਨਾਈਟਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਮਰਜ ਹੋ ਚੁੱਕਾ ਹੈ, ਜੋ ਕਿ 1 ਅਪ੍ਰੈਲ 2020 ਤੋਂ ਪ੍ਰਭਾਵ ਵਿਚ ਆਇਆ ਹੈ। ਇਸ ਤੋਂ ਬਾਅਦ ਜੋ ਇਕਾਈ ਹੋਂਦ ਵਿਚ ਆਈ ਹੈ, ਉਸ ਨੂੰ 2.9 ਨਾਮ ਦਿੱਤਾ ਗਿਆ ਹੈ। ਬੈਂਕ ਦੇ ਟਵੀਟ ਅਤੇ ਮੈਸੇਜ ਵਿਚ ਸਾਫ਼ ਕਿਹਾ ਗਿਆ ਹੈ ਕਿ ਓ.ਟੀ.ਪੀ. ਬੇਸਡ ਕੈਸ਼ ਵਿਦਡਰਾਲ ਪੀ.ਐਨ.ਬੀ. 2.0 ਏ.ਈ.ਐਮ. ਵਿਚ ਹੀ ਲਾਗੂ ਹੋਵੇਗਾ। ਯਾਨੀ ਓ.ਟੀ.ਪੀ. ਬੇਸਦ ਕੈਸ਼ ਨਿਕਾਸੀ ਸੁਵਿਧਾ ਪੀ.ਐਨ.ਬੀ. ਡੈਬਿਟ/ਏ.ਟੀ.ਐਮ. ਕਾਰਡ ਤੋਂ ਹੋਰ ਬੈਂਕ ਏ.ਟੀ.ਐਮ. 'ਚੋਂ ਪੈਸੇ ਕੱਢਾਉਣ 'ਤੇ ਲਾਗੂ ਹੋਵੇਗੀ।

ਇਹ ਵੀ ਪੜ੍ਹੋ:  Aus vs Ind: ਹਾਰਦਿਕ ਪੰਡਯਾ ਪੁੱਤਰ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ- ਜਲਦ ਵਾਪਸ ਜਾਣਾ ਚਾਹੁੰਦਾ ਹਾਂ ਘਰ


author

cherry

Content Editor

Related News