PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

Saturday, Dec 16, 2023 - 06:06 PM (IST)

PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਦੇ ਖ਼ਾਤਾਧਾਰਕਾਂ ਲਈ ਅਹਿਮ ਖਬਰ ਹੈ। ਜੇਕਰ ਤੁਹਾਡਾ ਵੀ ਇਸ ਬੈਂਕ 'ਚ ਖਾਤਾ ਹੈ ਤਾਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ ਨਹੀਂ ਤਾਂ ਇਹ ਖਾਤਾ ਜਲਦ ਹੀ ਬੰਦ ਹੋ ਜਾਵੇਗਾ। ਸਰਕਾਰੀ ਬੈਂਕ ਨੇ ਆਪਣੇ ਖ਼ਾਤਾਧਾਰਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਕੇਵਾਈਸੀ (Know Your Customer) ਵੇਰਵਿਆਂ ਨੂੰ ਜਲਦੀ ਤੋਂ ਜਲਦੀ ਅਪਡੇਟ ਕਰਨ, ਨਹੀਂ ਤਾਂ ਉਨ੍ਹਾਂ ਨੂੰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਲਈ, ਬੈਂਕ ਦੁਆਰਾ ਦਿੱਤੀ ਗਈ ਆਖਰੀ ਮਿਤੀ 18 ਦਸੰਬਰ 2023 ਹੈ। ਇਸ ਨੂੰ ਲੈ ਕੇ ਬੈਂਕ ਲਗਾਤਾਰ ਆਪਣੇ ਖ਼ਾਤਾਧਾਰਕਾਂ ਨੂੰ ਐਸਐਮਐਸ, ਈਮੇਲ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਅਪਡੇਟ ਕਰ ਰਿਹਾ ਹੈ।

ਇਹ ਵੀ ਪੜ੍ਹੋ :    ਦਸੰਬਰ 'ਚ ਹੀ ਨਿਪਟਾ ਲਓ ਆਧਾਰ ਤੇ ਬੈਂਕ ਨਾਲ ਜੁੜੇ ਇਹ ਕੰਮ, 1 ਜਨਵਰੀ ਤੋਂ ਬਦਲ ਜਾਣਗੇ ਨਿਯਮ

PNB ਨੇ ਅਲਰਟ ਕੀਤਾ ਹੈ ਕਿ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ ਖ਼ਾਤਾਧਾਰਕ 18 ਦਸੰਬਰ ਤੱਕ ਖ਼ਾਤਾਧਾਰਕਾਂ ਵਲੋਂ ਆਪਣਾ ਕੇਵਾਈਸੀ ਅਪਡੇਟ ਕਰਨਾ ਲਾਜ਼ਮੀ ਹੈ। ਜੇਕਰ ਕਿਸੇ ਖ਼ਾਤਾਧਾਰਕ ਦਾ ਖ਼ਾਤਾ 30 ਸਤੰਬਰ 2023 ਤੋਂ ਅਪਡੇਟ ਨਹੀਂ ਹੋਇਆ ਹੈ ਤਾਂ ਉਸ ਖ਼ਾਤਾਧਾਰਕ ਲਈ 18 ਦਸੰਬਰ ਤੱਕ ਕੇਵਾਈਸੀ ਲਾਜ਼ਮੀ ਹੈ। ਕੇਵਾਈਸੀ ਅਪਡੇਟ ਨਾ ਹੋਣ ਦੀ ਸਥਿਤੀ 'ਚ ਖ਼ਾਤਾ ਦਾ ਲੈਣ-ਦੇਣ ਰੁਕ ਸਕਦਾ ਹੈ। 

ਇਹ ਵੀ ਪੜ੍ਹੋ :    ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ 'ਤੇ ਕਰਜ਼ੇ ਦਾ ਭਾਰੀ ਬੋਝ, RBI ਨੇ ਦਿੱਤੀ ਇਹ ਚਿਤਾਵਨੀ

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੀ ਚਿਤਾਵਨੀ, ਸੋਸ਼ਲ ਮੀਡੀਆ 'ਤੇ ਕਰਜ਼ਾ ਮੁਆਫੀ ਦੀਆਂ ਪੇਸ਼ਕਸ਼ਾਂ ਬਾਰੇ ਦਿੱਤੀ ਅਹਿਮ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News