1 ਸਤੰਬਰ ਨੂੰ ਹੋਵੇਗੀ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਸ਼ੁਰੂਆਤ, PM ਮੋਦੀ ਕਰਨਗੇ ਉਦਘਾਟਨ
Wednesday, Aug 29, 2018 - 07:35 PM (IST)
ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਸਤੰਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਤੋਂ ਇੰਡੀਆ ਪੋਸਟ ਪੇਮੈਂਟ ਬੈਂਕ (ਆਈ.ਪੀ.ਪੀ.ਬੀ.) ਦੀ ਸ਼ੁਰੂਆਤ ਕਰਨਗੇ ਅਤੇ ਉਸੇ ਦਿਨ ਦੇਸ਼ ਭਰ 'ਚ ਇਸ ਦੀਆਂ 650 ਸ਼ਾਖਾਵਾਂ ਅਤੇ 3,250 ਸੇਵਾ ਕੇਂਦਰਾਂ (ਡਾਕਘਰਾਂ) 'ਚ ਬੈਂਕਿੰਗ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਬੈਂਕਾਂ ਨੂੰ ਮਿਲਣਗੇ 1,435 ਕਰੋੜ ਰੁਪਏ
ਪੀ.ਐੱਮ. ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਈ ਬੈਠਕ 'ਚ ਆਈ.ਪੀ.ਪੀ.ਬੀ. ਲਈ ਟੈਕਨਾਲੋਜੀ ਅਤੇ ਮੁਨੱਖੀ ਸੰਸਧਾਨ ਵਿਕਾਸ 'ਚ 635 ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਪੇਸ਼ਕਸ਼ ਨੂੰ ਮੰਜ਼ੂਰੀ ਦਿੱਤੀ ਗਈ। ਪਹਿਲੇ ਇਸ ਦੇ ਲਈ 800 ਕਰੋੜ ਰੁਪਏ ਮੰਜ਼ੂਰ ਕੀਤੇ ਗਏ ਸਨ ਜੋ ਹੁਣ ਵਧ ਕੇ 1,435 ਕਰੋੜ ਰੁਪਏ ਹੋ ਗਏ ਹਨ। ਸੰਚਾਰ ਮੰਰਤੀ ਮਨੋਜ ਸਿਨ੍ਹਾ ਨੇ ਦੱਸਿਆ ਕਿ ਇਸ ਸਾਲ 31 ਦਸੰਬਰ ਤੱਕ ਦੇਸ਼ ਦੇ ਸਾਰੇ ਇਕ ਲੱਖ 55 ਲੱਖ ਡਾਕ ਘਰਾਂ ਨੂੰ ਸੇਵਾ ਕੇਂਦਰਾਂ ਦੇ ਰੂਪ 'ਚ ਆਈ.ਪੀ.ਪੀ.ਬੀ. ਨਾਲ ਜੋੜ ਦਿੱਤਾ ਜਾਵੇਗਾ। ਪਹਿਲੇ ਆਈ.ਪੀ.ਪੀ.ਬੀ. ਦੀ ਸ਼ੁਰੂਆਤ 21 ਅਗਸਤ ਨੂੰ ਹੋਣੀ ਤੈਅ ਸੀ ਪਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਮੌਤ ਕਾਰਨ ਰਾਸ਼ਟਰੀ ਸ਼ੋਕ ਦੇ ਐਲਾਨ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ ਸੀ।

ਖਾਤਾ ਖੋਲ੍ਹਣ ਲਈ ਆਧਾਰ ਕਾਰਡ ਜ਼ਰੂਰੀ
ਸਿਨ੍ਹਾ ਨੇ ਦੱਸਿਆ ਕਿ 1 ਸਤੰਬਰ ਨੂੰ ਆਈ.ਪੀ.ਪੀ.ਬੀ. ਦੀਆਂ ਸਾਰੀਆਂ ਬ੍ਰਾਂਚਾਂ ਅਤੇ 3250 ਸੇਵਾ ਕੇਂਦਰਾਂ 'ਤੇ ਵੱਡੇ ਕਾਰਜਕਾਲ ਦਾ ਆਯੋਜਨ ਕੀਤਾ ਜਾਵੇਗਾ। ਇਹ ਕਾਰਜਕਾਲ ਦੁਪਹਿਰ 2.15 ਵਜੇ ਸ਼ੁਰੂ ਹੋਵੇਗਾ। ਦਿੱਲੀ ਦੇ ਤਾਲਕਟਰਾ ਸਟੇਡੀਅਮ 'ਚ ਹੋਣ ਵਾਲੇ ਕਾਰਜਕਾਲ ਨੂੰ ਪ੍ਰਧਾਨ ਮੰਤਰੀ 3.15 ਵਜੇ ਸੰਬੋਧਿਤ ਕਰਨਗੇ। ਇਸ ਦਾ ਸਾਰਿਆਂ 3900 ਕੇਂਦਰਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਡੀਆ ਪੋਸਟ ਪੇਮੈਂਟ ਬੈਂਕ ਦੇਸ਼ ਦੇ ਜ਼ਿਆਦਾਤਰ ਪਹੁੰਚ ਵਾਲਾ, ਕਿਫਾਇਤੀ ਅਤੇ ਭਰੋਸੇਮੰਦ ਬੈਂਕ ਹੋਵੇਗਾ। ਆਈ.ਪੀ.ਪੀ.ਬੀ. 'ਚ ਖਾਤਾ ਖੋਲ੍ਹਣ ਲਈ ਕੇਵਲ ਆਧਾਰ ਕਾਰਡ ਜ਼ਰੂਰੀ ਹੋਵੇਗਾ। ਆਧਾਰ ਕਾਰਡ ਰਾਹੀਂ ਗਾਹਕ ਇਕ ਮਿੰਟ ਦੇ ਅੰਦਰ ਆਪਣਾ ਖਾਤਾ ਖੋਲ ਸਕਣਗੇ। ਗਾਹਕਾਂ ਨੂੰ ਕਿਊਆਰ ਕੋਡ ਵਾਲਾ ਕਾਰਡ ਦਿੱਤਾ ਜਾਵੇਗਾ ਅਤੇ ਟ੍ਰਾਂਜੈਕਸ਼ਨ ਕਾਰਡ ਨਾਲ ਗਾਹਕ ਦੇ ਬਾਇਉਮੈਟਰਿਕ ਆਥੈਂਟਿਕਸ਼ਨ ਨਾਲ ਪੂਰੀ ਹੋਵੇਗਾ।

