ਪ੍ਰਧਾਨ ਮੰਤਰੀ ਮੋਦੀ ਦੀ ਦੋ ਟੂਕ - ਪਾਕਿਸਤਾਨ ਨਾਲ ਆਮ ਸਬੰਧ ਚਾਹੁੰਦਾ ਹੈ ਭਾਰਤ, ਪਰ...

Saturday, May 20, 2023 - 01:23 PM (IST)

ਪ੍ਰਧਾਨ ਮੰਤਰੀ ਮੋਦੀ ਦੀ ਦੋ ਟੂਕ - ਪਾਕਿਸਤਾਨ ਨਾਲ ਆਮ ਸਬੰਧ ਚਾਹੁੰਦਾ ਹੈ ਭਾਰਤ, ਪਰ...

ਟੋਕੀਓ — ਜੀ-7 ਸਮੂਹ ਦੇ ਸਾਲਾਨਾ ਸਿਖਰ ਸੰਮੇਲਨ ਅਤੇ ਕਵਾਡ ਸਮੂਹ ਦੇ ਨੇਤਾਵਾਂ ਦੀ ਬੈਠਕ 'ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਜਾਪਾਨ ਦੇ ਹੀਰੋਸ਼ੀਮਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਆਮ ਸੰਬੰਧ ਚਾਹੁੰਦਾ ਹੈ ਪਰ ਇਸ ਲਈ ਪਾਕਿਸਤਾਨ ਨੂੰ ਅੱਤਵਾਦ ਤੋਂ ਮੁਕਤ ਮਾਹੌਲ ਬਣਾਉਣ ਲਈ ਜ਼ਰੂਰੀ ਕਦਮ ਚੁੱਕਣੇ ਪੈਣਗੇ।

ਜਾਪਾਨੀ ਅਖਬਾਰ ਨਿੱਕੇਈ ਏਸ਼ੀਆ ਨੂੰ ਦਿੱਤੇ ਇੰਟਰਵਿਊ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਆਮ ਦੁਵੱਲੇ ਸਬੰਧ ਚਾਹੁੰਦਾ ਹੈ ਤਾਂ ਅੱਤਵਾਦ ਅਤੇ ਦੁਸ਼ਮਣੀ ਤੋਂ ਮੁਕਤ ਅਨੁਕੂਲ ਮਾਹੌਲ ਬਣਾਉਣਾ ਉਸਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਚੀਨ ਅਤੇ ਅਮਰੀਕਾ ਨੂੰ ਪਛਾੜ ਕੇ ਆਟੋ ਸੈਕਟਰ ਦਾ ‘ਕਿੰਗ’ ਬਣੇਗਾ ਭਾਰਤ

ਐਮ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਉਂਦਾ ਰਿਹਾ ਹੈ। ਇੰਟਰਵਿਊ 'ਚ ਪੀਐਮ ਮੋਦੀ ਨੇ ਭਾਰਤ-ਚੀਨ ਸਬੰਧਾਂ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਚੀਨ ਨਾਲ ਆਮ ਦੁਵੱਲੇ ਸਬੰਧਾਂ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਜ਼ਰੂਰੀ ਹੈ। ਭਾਰਤ-ਚੀਨ ਸਬੰਧਾਂ ਦਾ ਭਵਿੱਖ ਆਪਸੀ ਸਨਮਾਨ, ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤਾਂ 'ਤੇ ਹੀ ਆਧਾਰਿਤ ਹੋ ਸਕਦਾ ਹੈ। ਰੂਸ-ਯੂਕਰੇਨ ਵਿਵਾਦ 'ਚ ਭਾਰਤ ਦੀ ਭੂਮਿਕਾ ਦੇ ਸਵਾਲ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਯੂਕਰੇਨ ਵਿਵਾਦ 'ਤੇ ਉਨ੍ਹਾਂ ਦੇ ਦੇਸ਼ ਦੀ ਸਥਿਤੀ ਸਪੱਸ਼ਟ ਅਤੇ ਅਟੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਲਈ ਖੜ੍ਹਾ ਰਿਹਾ ਹੈ ਅਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ।

ਇਹ ਵੀ ਪੜ੍ਹੋ : ਪਾਕਿ PM ਸ਼ਾਹਬਾਜ਼ ਦਾ ਘਰ 'ਚ ਭੰਨਤੋੜ ਕਰਨ ਵਾਲਿਆਂ ਨੂੰ 72 ਘੰਟਿਆਂ 'ਚ ਗ੍ਰਿਫਤਾਰ ਕਰਨ ਦਾ ਆਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਕਰੋ ਸਾਂਝੇ। 


 


author

Harinder Kaur

Content Editor

Related News