PM ਮੋਦੀ ਨੇ ਆਪਣੇ ਭਾਸ਼ਣ ''ਚ ਇਨ੍ਹਾਂ ਕੰਪਨੀਆਂ ਦਾ ਕੀਤਾ ਜ਼ਿਕਰ, ਦਿਖਣ ਲੱਗਾ ਸਰਕਾਰੀ ਸ਼ੇਅਰਾਂ ''ਤੇ ਅਸਰ
Friday, Aug 11, 2023 - 05:32 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੰਸਦ 'ਚ ਲਗਭਗ 2 ਘੰਟੇ 13 ਮਿੰਟ ਦਾ ਲੰਬਾ ਭਾਸ਼ਣ ਦਿੱਤਾ। ਇਸ ਭਾਸ਼ਣ 'ਚ ਉਨ੍ਹਾਂ ਨੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕੀਤਾ। ਇਸ ਭਾਸ਼ਣ ਵਿੱਚ ਪੀਐਮ ਨੇ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਦਿੰਦੇ ਹੋਏ ਸਰਕਾਰੀ ਕੰਪਨੀਆਂ ਦਾ ਵੀ ਜ਼ਿਕਰ ਕੀਤਾ। ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਸਲਾਹ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਸਰਕਾਰੀ ਕੰਪਨੀਆਂ ਵਿੱਚ ਨਿਵੇਸ਼ ਕਰੋ ਜਿਨ੍ਹਾਂ ਦਾ ਵਿਰੋਧੀ ਧਿਰ ਵਿਰੋਧ ਕਰ ਰਹੇ ਹਨ ਕਿਉਂਕਿ ਉਹ ਤੁਹਾਨੂੰ ਅਮੀਰ ਬਣਾ ਦੇਣਗੀਆਂ। ਪੀਐਮ ਮੋਦੀ ਨੇ ਐਚਏਐਲ ਅਤੇ ਐਲਆਈਸੀ ਦੀ ਉਦਾਹਰਣ ਵੀ ਦਿੱਤੀ। ਕੱਲ੍ਹ ਦੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੋਂ ਬਾਅਦ ਅੱਜ ਸਰਕਾਰੀ ਕੰਪਨੀਆਂ ਦੇ ਸ਼ੇਅਰਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਜਦੋਂ ਸਰਕਾਰੀ ਸ਼ੇਅਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 'ਚ ਤੇਜ਼ੀ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਹੈਵੀ ਇਲੈਕਟ੍ਰਿਕ ਹੋਵੇ ਜਾਂ ਜੀਵਨ ਬੀਮਾ ਨਿਗਮ ਜਾਂ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਐਸ.ਬੀ.ਆਈ. ਹਰ ਪਾਸੇ ਇੱਕ ਉਛਾਲ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ਨਾਲ ਮੁਕਾਬਲੇ ਦੀ ਰੌਂਅ 'ਚ ਪਾਕਿ, ਕਰਜ਼ਾ ਲੈ ਕੇ ਲਹਿਰਾਏਗਾ 40 ਕਰੋੜ ਦਾ 500 ਫੁੱਟ ਉੱਚਾ ਝੰਡਾ
lic ਨਿਵੇਸ਼ਕਾਂ ਦਾ ਉਤਸ਼ਾਹ
ਹਫਤੇ ਦੇ ਆਖਰੀ ਕਾਰੋਬਾਰੀ ਦਿਨ ਦੇ ਸ਼ੁਰੂਆਤੀ ਸੈਸ਼ਨ 'ਚ LIC ਦੇ ਸ਼ੇਅਰਾਂ 'ਚ ਤੇਜ਼ੀ ਦਾ ਰੁਝਾਨ ਰਿਹਾ। LIC ਦੇ ਸ਼ੇਅਰਾਂ 'ਚ ਸਵੇਰੇ 10.51 ਵਜੇ 3.16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੀਐਮ ਮੋਦੀ ਨੇ ਕੱਲ੍ਹ ਦੇ ਭਾਸ਼ਣ ਵਿੱਚ ਐਲਆਈਸੀ ਦਾ ਵੀ ਜ਼ਿਕਰ ਕੀਤਾ ਸੀ। LIC ਨਿਵੇਸ਼ਕਾਂ 'ਚ ਅੱਜ ਸਵੇਰੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਭਾਰਤ ਹੈਵੀ ਇਲੈਕਟ੍ਰਿਕ (BEL) ਦੇ ਸ਼ੇਅਰਾਂ 'ਚ 2.20 ਫੀਸਦੀ ਦੀ ਮਜ਼ਬੂਤੀ ਦਰਜ ਕੀਤੀ ਗਈ ਹੈ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐਸਬੀਆਈ ਦੇ ਨਿਵੇਸ਼ਕਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਦੇ ਸ਼ੁਰੂਆਤੀ ਵਪਾਰ ਵਿੱਚ ਸਟਾਕ ਵਿਚ 0.44 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ।
ਇਨ੍ਹਾਂ ਸਰਕਾਰੀ ਸ਼ੇਅਰਾਂ 'ਚ ਵੀ ਵਾਧਾ ਹੋਇਆ
HAL ਨਾਮ ਦੀ ਇੱਕ ਹੋਰ ਸਰਕਾਰੀ ਕੰਪਨੀ ਹੈ। ਇਸ ਕੰਪਨੀ ਦਾ ਜ਼ਿਕਰ ਪੀਐਮ ਮੋਦੀ ਨੇ ਕੱਲ੍ਹ ਆਪਣੇ ਭਾਸ਼ਣ ਦੌਰਾਨ ਵੀ ਕੀਤਾ ਸੀ। ਅੱਜ ਸਵੇਰ ਦੇ ਸੈਸ਼ਨ 'ਚ ਇਸ ਕੰਪਨੀ ਦੇ ਸਟਾਕ 'ਚ ਵੀ 1.20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 6 ਮਹੀਨਿਆਂ ਵਿੱਚ ਇਸ ਸਰਕਾਰੀ ਕੰਪਨੀ ਨੇ ਨਿਵੇਸ਼ਕਾਂ ਨੂੰ 55 ਫੀਸਦੀ ਤੋਂ ਵੱਧ ਰਿਟਰਨ ਦਿੱਤਾ ਹੈ। ਇਸ ਤੋਂ ਇਲਾਵਾ ਬੈਂਕ ਆਫ ਬੜੌਦਾ ਅਤੇ ਪੰਜਾਬ ਨੈਸ਼ਨਲ ਬੈਂਕ, ਜੋ ਕਿ ਦੇਸ਼ ਦੇ ਵੱਡੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਹਨ, ਦੇ ਸ਼ੇਅਰਾਂ ਵਿੱਚ ਵੀ ਸਵੇਰ ਦੇ ਸੈਸ਼ਨ ਵਿੱਚ ਤੇਜ਼ੀ ਦਾ ਰੁਝਾਨ ਰਿਹਾ। ਇਸ ਦੇ ਨਾਲ ਹੀ ਪਾਵਰ ਗਰਿੱਡ ਦੇ ਸ਼ੇਅਰ ਵੀ 1 ਫੀਸਦੀ ਤੋਂ ਵੱਧ ਚੜ੍ਹੇ ਹਨ।
ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8