ਪੀ. ਐੱਮ. ਮੋਦੀ ਨੇ ਜਾਰੀ ਕੀਤਾ 100 ਰੁਪਏ ਦਾ ਸਿੱਕਾ, ਜਾਣੋ ਖਾਸ ਗੱਲਾਂ

Monday, Oct 12, 2020 - 01:47 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਆਨਲਾਈਨ ਪ੍ਰੋਗਰਾਮ ਜ਼ਰੀਏ 100 ਰੁਪਏ ਦਾ ਸਿੱਕਾ ਜਾਰੀ ਕੀਤਾ ਹੈ। ਇਹ ਯਾਦਗਾਰੀ ਸਿੱਕਾ ਵਿਜਯਾ ਰਾਜੇ ਸਿੰਧੀਆ ਦੇ ਸਨਮਾਨ 'ਚ ਜਾਰੀ ਕੀਤਾ ਗਿਆ ਹੈ। ਵਿਜਯਾ ਰਾਜੇ ਨੂੰ ਗਵਾਲੀਅਰ ਦੀ ਰਾਜਮਾਤਾ ਦੇ ਰੂਪ 'ਚ ਜਾਣਿਆ ਜਾਂਦਾ ਹੈ।

100 ਰੁਪਏ ਦਾ ਇਹ ਸਿੱਕਾ ਵਿਜਯਾ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਜਾਰੀ ਕੀਤਾ ਗਿਆ ਹੈ। ਇਸ ਸਿੱਕੇ ਨੂੰ ਵਿੱਤ ਮੰਤਰਾਲਾ ਨੇ ਤਿਆਰ ਕੀਤਾ ਹੈ।

ਇਸ ਯਾਦਗਾਰੀ ਸਿੱਕੇ ਦੇ ਦੋਵੇਂ ਪਾਸਿਆਂ ਨੂੰ ਖਾਸ ਤੌਰ 'ਤੇ ਡਿਜਾਇਨ ਕੀਤਾ ਗਿਆ ਹੈ। ਇਸ ਸਿੱਕੇ ਦੇ ਇਕ ਪਾਸੇ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਦੀ ਤਸਵੀਰ ਹੈ। ਇਸੇ ਪਾਸੇ ਦੇ ਉਪਰਲੇ ਹਿੱਸੇ 'ਚ ਹਿੰਦੀ 'ਚ 'ਸ਼੍ਰੀਮਤੀ ਵਿਜਯਾ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ' ਲਿਖਿਆ ਹੈ, ਹੇਠਾਂ ਪਾਸੇ ਇਹ ਅੰਗਰੇਜ਼ੀ 'ਚ ਲਿਖਿਆ ਹੋਇਆ ਹੈ।
PunjabKesari

ਸਿੱਕੇ ਦੇ ਇਸ ਪਾਸੇ ਉਨ੍ਹਾਂ ਦੇ ਜਨਮ ਦਾ ਸਾਲ 1919 ਲਿਖਿਆ ਹੋਇਆ ਹੈ। ਇਸ ਸਿੱਕੇ ਦੇ ਦੂਜੇ ਪਾਸੇ ਹਿੰਦੀ ਤੇ ਅੰਗਰੇਜ਼ੀ 'ਚ ਭਾਰਤ ਲਿਖਿਆ ਹੋਇਆ ਹੈ। ਸਿੱਕੇ ਦੇ ਦੂਜੇ ਪਾਸੇ ਹੀ ਅਸ਼ੋਕ ਪਿੱਲਰ ਦਾ ਚਿੰਨ੍ਹ ਬਣਿਆ ਹੋਇਆ ਹੈ। ਇਸੇ ਪਾਸੇ ਹੇਠਾਂ ਵੱਲ 100 ਰੁਪਏ ਲਿਖਿਆ ਹੋਇਆ ਹੈ।


Sanjeev

Content Editor

Related News