ਕਿਸਾਨਾਂ ਨੂੰ ਸਰਕਾਰ ਦੇਵੇਗੀ ਇਹ ਸੌਗਾਤ, ਪਿੰਡਾਂ 'ਚ ਛਾ ਸਕਦੀ ਹੈ ਬਹਾਰ

05/27/2019 3:19:35 PM

ਨਵੀਂ ਦਿੱਲੀ— ਸਰਕਾਰ ਬਣਦੇ ਹੀ ਮੋਦੀ ਸਰਕਾਰ ਕਿਸਾਨਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਲੱਗ ਜਾਵੇਗੀ। ਸੂਤਰਾਂ ਮੁਤਾਬਕ, ਸਰਕਾਰ ਬਣਨ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਕਿਸਾਨਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਕਰ ਸਕਦੀ ਹੈ। ਤਕਰੀਬਨ 5 ਕਿੱਲੇ ਤਕ ਦੀ ਖੇਤੀ ਜ਼ਮੀਨਾਂ ਵਾਲੇ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਪੀ. ਐੱਮ. ਕਿਸਾਨ ਯੋਜਨਾ ਦਾ ਦਾਇਰਾ ਵਧਾਉਣ ਦੇ ਨਾਲ-ਨਾਲ ਹਜ਼ਾਰਾਂ ਗੋਦਾਮ ਬਣਾਉਣ ਦੀ ਵੀ ਯੋਜਨਾ ਬਣਾਈ ਗਈ ਹੈ।

 

 

ਸੂਤਰਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਮੰਤਰਾਲੇ ਵੱਲੋਂ 'ਪ੍ਰਧਾਨ ਮੰਤਰੀ ਕਿਸਾਨ ਯੋਜਨਾ' 'ਚ 2 ਕਰੋੜ ਹੋਰ ਕਿਸਾਨਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਲਾਭਪਾਤਰਾਂ ਦੀ ਗਿਣਤੀ ਵੱਧ ਕੇ 15 ਕਰੋੜ ਤਕ ਪਹੁੰਚ ਜਾਵੇਗੀ।
ਇਸ ਨਾਲ ਸਾਰੇ ਛੋਟੇ ਕਿਸਾਨਾਂ ਕਵਰ ਹੋ ਸਕਦੇ ਹਨ। ਹਾਲਾਂਕਿ ਯੋਜਨਾ 'ਚ ਦੋ ਕਰੋੜ ਹੋਰ ਕਿਸਾਨਾਂ ਨੂੰ ਸ਼ਾਮਲ ਕਰਨ ਨਾਲ ਸਰਕਾਰੀ ਖਜ਼ਾਨੇ 'ਤੇ ਸਾਲਾਨਾ ਤਕਰੀਬਨ 87 ਹਜ਼ਾਰ ਕਰੋੜ ਦਾ ਬੋਝ ਵੱਧ ਸਕਦਾ ਹੈ। ਸੂਤਰਾਂ ਮੁਤਾਬਕ, ਮੰਤਰਾਲੇ ਨੇ ਗ੍ਰਾਮੀਣ ਸਟੋਰਜ ਸਕੀਮ (ਵੀ. ਐੱਸ. ਐੱਸ.) ਤਹਿਤ ਹਜ਼ਾਰਾਂ ਗੋਦਾਮ ਬਣਾਉਣ ਦੀ ਯੋਜਨਾ ਬਣਾਈ ਹੈ, ਤਾਂ ਕਿ ਕਿਸਾਨ ਘੱਟ ਕੀਮਤ 'ਚ ਫਸਲਾਂ ਨੂੰ ਇੱਥੇ ਰੱਖ ਸਕਣ ਤੇ ਬਾਜ਼ਾਰ 'ਚ ਮੰਗ ਵਧਣ 'ਤੇ ਉਨ੍ਹਾਂ ਨੂੰ ਵੇਚ ਸਕਣ। ਇਸ ਨਾਲ ਕਿਸਾਨਾਂ ਨੂੰ ਸਹੀ ਕਮਾਈ ਹੋ ਸਕਦੀ ਹੈ। ਗੋਦਾਮਾਂ ਦੀ ਸਟੋਰਜ ਸਮਰੱਥਾ 1,000 ਟਨ ਤਕ ਹੋ ਸਕਦੀ ਹੈ, ਜਿਸ ਨਾਲ ਕਈ ਪਿੰਡ ਕਵਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਭੰਡਾਰਨ ਦੀ ਕਮੀ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਫਸਲ ਖਰਾਬ ਹੋਣ ਦੇ ਡਰ ਕਾਰਨ ਉਨ੍ਹਾਂ ਨੂੰ ਬਿਜਾਈ ਖਰਚ ਤੋਂ ਵੀ ਘੱਟ ਮੁੱਲ 'ਤੇ ਫਸਲ ਵੇਚਣੀ ਪੈਂਦੀ ਹੈ। ਗੋਦਾਮ ਬਣਨ ਨਾਲ ਕਿਸਾਨਾਂ ਦੀ ਇਸ ਮੁਸ਼ਕਲ ਦਾ ਹੱਲ ਹੋ ਸਕਦਾ ਹੈ।


Related News