ਕਿਸਾਨਾਂ ਲਈ ਵੱਡੀ ਖ਼ਬਰ, ਦਸੰਬਰ 'ਚ ਸਰਕਾਰ ਦੇਣ ਜਾ ਰਹੀ ਹੈ ਇਹ ਸੌਗਾਤ

Sunday, Oct 11, 2020 - 11:20 PM (IST)

ਕਿਸਾਨਾਂ ਲਈ ਵੱਡੀ ਖ਼ਬਰ, ਦਸੰਬਰ 'ਚ ਸਰਕਾਰ ਦੇਣ ਜਾ ਰਹੀ ਹੈ ਇਹ ਸੌਗਾਤ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਹੁਣ ਤੱਕ ਨਹੀਂ ਜੁੜ ਸਕੇ ਹੋ ਤਾਂ ਜਲਦ ਹੀ ਇਸ ਲਈ ਰਜਿਸਟ੍ਰੇਸ਼ਨ ਕਰਾ ਲਓ ਕਿਉਂਕਿ ਸਰਕਾਰ ਦਸੰਬਰ 'ਚ 2,000 ਰੁਪਏ ਦੀ ਅਗਲੀ ਕਿਸ਼ਤ ਦੇਣ ਜਾ ਰਹੀ ਹੈ। ਇਹ ਕਿਸ਼ਤ ਹਰ ਸਾਲ ਅਪ੍ਰੈਲ, ਅਗਸਤ ਅਤੇ ਦਸੰਬਰ 'ਚ ਟਰਾਂਸਫਰ ਕੀਤੀ ਜਾਂਦੀ ਹੈ।

ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਿਰਫ ਉਨ੍ਹਾਂ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲਦਾ ਹੈ, ਜਿਨ੍ਹਾਂ ਕੋਲ ਦੋ ਹੈਕਟਅਰ ਯਾਨੀ 5 ਏਕੜ ਤੱਕ ਖੇਤੀ-ਵਾਹੀ ਜ਼ਮੀਨ ਹੈ।

ਇਸ ਯੋਜਨਾ ਤਹਿਤ ਛੋਟੇ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਸਾਲ 'ਚ ਕੁੱਲ ਮਿਲਾ ਕੇ 6,000 ਰੁਪਏ ਦਿੱਤੇ ਜਾਂਦੇ ਹਨ। ਲਾਭਪਾਤਰ ਕਿਸਾਨ ਸੇਵਾ ਕੇਂਦਰਾਂ ਜ਼ਰੀਏ ਵੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਹੁਣ ਤੱਕ ਇਸ ਯੋਜਨਾ ਨਾਲ 11 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜਿਆ ਜਾ ਚੁੱਕਾ ਹੈ।

ਉੱਥੇ ਹੀ, ਇਨਕਮ ਟੈਕਸ ਦੇ ਦਾਇਰੇ 'ਚ ਆਉਣ ਵਾਲੇ ਇਸ ਯੋਜਨਾ ਦੇ ਹੱਕਦਾਰ ਨਹੀਂ ਹਨ। ਇਸ ਯੋਜਨਾ ਤੋਂ ਵਕੀਲ, ਡਾਕਟਰ, ਸੀ. ਈ. ਆਦਿ ਪੇਸ਼ੇਵਰ ਵੀ ਬਾਹਰ ਰੱਖੇ ਗਏ ਹਨ। ਇਸ ਤੋਂ ਇਲਾਵਾ ਜੋ ਧੋਖੇ ਨਾਲ ਪੀ. ਐੱਮ. ਕਿਸਾਨ ਸਨਮਾਨ ਨਿਧੀ ਦਾ ਫਾਇਦਾ ਲੈ ਰਹੇ ਹਨ, ਉਨ੍ਹਾਂ ਦੀ ਘੋਖ ਕਰਕੇ ਪੈਸੇ ਵਾਪਸ ਲਏ ਜਾ ਰਹੇ ਹਨ। ਜੇਕਰ ਕਿਸੇ ਵਿਅਕਤੀ ਨੂੰ 10 ਹਜ਼ਾਰ ਰੁਪਏ ਤੋਂ ਵੱਧ ਮਹੀਨਾਵਾਰ ਪੈਨਸ਼ਨ ਲੱਗੀ ਹੋਈ ਹੈ ਤਾਂ ਉਹ ਵੀ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦਾ ਹੈ। ਇਹ ਯੋਜਨਾ ਸਿਰਫ ਉਨ੍ਹਾਂ ਕਿਸਾਨਾਂ ਲਈ ਹੈ ਜੋ ਖ਼ੁਦ ਖੇਤੀ ਕਰਦੇ ਹਨ ਅਤੇ ਉਹ ਜ਼ਮੀਨ ਵੀ ਉਨ੍ਹਾਂ ਦੇ ਨਾਮ 'ਤੇ ਹੈ। ਸਰਕਾਰ ਹਰ ਸਾਲ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਦੇ ਬੈਂਕ ਖਾਤੇ 'ਚ ਤਿੰਨ ਕਿਸ਼ਤਾਂ 'ਚ ਸਿੱਧੇ ਰਕਮ ਟਰਾਂਸਫਰ ਕਰਦੀ ਹੈ।


author

Sanjeev

Content Editor

Related News