PM ਕੇਅਰਜ਼ ਫੰਡ ਨੂੰ 535 ਕਰੋੜ ਰੁਪਏ ਦਾ ਮਿਲਿਆ ਵਿਦੇਸ਼ੀ ਦਾਨ... ਤਿੰਨ ਸਾਲਾਂ ਦੇ ਪੂਰੇ ਰਿਕਾਰਡ ''ਤੇ ਇਕ ਨਜ਼ਰ
Monday, May 08, 2023 - 12:01 PM (IST)
ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੌਰਾਨ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਦੇ ਨਾਗਰਿਕ ਸਹਾਇਤਾ ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਰਾਹਤ ਫੰਡ (ਪੀਐਮ ਕੇਅਰਜ਼ ਫੰਡ) ਨੂੰ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 535.44 ਕਰੋੜ ਰੁਪਏ ਦਾ ਵਿਦੇਸ਼ੀ ਦਾਨ ਮਿਲਿਆ ਹੈ। ਇਸ ਵਿੱਚੋਂ ਸਭ ਤੋਂ ਵੱਧ ਦਾਨ 2020 ਤੋਂ 2021 ਦੌਰਾਨ ਪ੍ਰਾਪਤ ਹੋਇਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਯੋਜਨਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਤਿੰਨ ਸਾਲਾਂ 'ਚ ਵਿਦੇਸ਼ਾਂ ਤੋਂ ਦਾਨ ਦੇ ਰੂਪ 'ਚ 535.44 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : EV ਚਾਰਜਿੰਗ ਸਟੇਸ਼ਨ ਲਈ ਸਰਕਾਰ ਨੇ ਨਿਰਧਾਰਤ ਕੀਤੇ ਨਿਯਮ, ਬਿਜਲੀ ਦਰਾਂ ਲਈ ਜਾਰੀ ਕੀਤੇ ਇਹ ਆਦੇਸ਼
ਪੀਐਮ ਕੇਅਰਜ਼ ਫੰਡ ਦੀ ਰਸੀਦ ਅਤੇ ਭੁਗਤਾਨ ਖਾਤਿਆਂ ਤੋਂ ਪਤਾ ਲੱਗਿਆ ਹੈ ਕਿ 2019-2020 ਦੌਰਾਨ 40 ਲੱਖ ਰੁਪਏ ਦੇ ਵਿਦੇਸ਼ੀ ਦਾਨ ਪ੍ਰਾਪਤ ਹੋਏ, ਜਦੋਂ ਕਿ 2020-2021 ਵਿੱਚ 494.92 ਕਰੋੜ ਰੁਪਏ ਅਤੇ 2021-2022 ਵਿੱਚ 40.12 ਕਰੋੜ ਰੁਪਏ ਪ੍ਰਾਪਤ ਹੋਏ। ਇਸ ਦੇ ਨਾਲ ਹੀ ਤਿੰਨ ਸਾਲਾਂ ਵਿੱਚ 24.84 ਕਰੋੜ ਰੁਪਏ ਵਿਆਜ ਵਜੋਂ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ 13 ਗੁਣਾ ਵੱਧ ਸੋਨਾ ਹੈ ਭਾਰਤ ਕੋਲ, ਜਾਣੋ ਅਮਰੀਕਾ ਕੋਲ ਕਿੰਨਾ ਹੈ Gold
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।