PLI 'ਤੇ ਵਿੱਤੀ ਸਾਲ 2025 ਦੇ ਅੰਤ ਤੱਕ ਖ਼ਰਚ ਹੋਣਗੇ 40,000 ਕਰੋੜ ਰੁਪਏ ਤੋਂ ਘੱਟ!
Monday, Jul 24, 2023 - 02:03 PM (IST)

ਨਵੀਂ ਦਿੱਲੀ : ਸਰਕਾਰ ਦੇ ਅੰਤਰਿਮ ਅਨੁਮਾਨਾਂ ਅਨੁਸਾਰ ਉਤਸ਼ਾਹੀ ਉਤਪਾਦਨ ਲਿੰਕਡ ਇੰਸੈਂਟਿਵ (PLI) ਯੋਜਨਾ ਦੇ ਤਹਿਤ ਪ੍ਰੋਤਸਾਹਨ 'ਤੇ ਵਿੱਤੀ ਸਾਲ 2025 ਦੇ ਅੰਤ ਤੱਕ 40,000 ਕਰੋੜ ਰੁਪਏ ਤੋਂ ਘੱਟ ਖ਼ਰਚ ਕੀਤੇ ਜਾਣਗੇ। ਪੀਐੱਲਆਈ ਸਕੀਮ ਦਾ ਇਹ ਚੌਥਾ ਸਾਲ ਹੋਵੇਗਾ। PLI ਦੇ ਤਹਿਤ ਕੁੱਲ 1.97 ਕਰੋੜ ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾਣਾ ਸੀ। ਅੰਤਰਿਮ ਅੰਦਾਜ਼ੇ ਦੱਸਦੇ ਹਨ ਕਿ ਵਿੱਤੀ ਸਾਲ 2025 ਦੇ ਅੰਤ ਤੱਕ ਇਸ 'ਚੋਂ ਸਿਰਫ਼ ਇੱਕ ਚੌਥਾਈ ਰਕਮ ਹੀ ਇਸਤੇਮਾਲ ਹੋ ਪਾਈ ਹੈ। ਇਸ ਤੋਂ ਇਹ ਸਕੇਂਤ ਮਿਲਦਾ ਹੈ ਕਿ ਸਾਰੀਆਂ 14 PLI ਸਕੀਮਾਂ ਪੂਰੀ ਤਰ੍ਹਾਂ ਨਾਲ ਚਾਲੂ ਨਹੀਂ ਹੋ ਪਾਈਆਂ ਹਨ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
14 ਸਕੀਮਾਂ ਵਿੱਚੋਂ ਤਿੰਨ ਵੱਡੇ ਪੈਮਾਨੇ ਦੀਆਂ ਸਕੀਮਾਂ - ਇਲੈਕਟ੍ਰੋਨਿਕਸ ਨਿਰਮਾਣ, ਬਲਕ ਡਰੱਗਜ਼ ਅਤੇ ਮੈਡੀਕਲ ਡਿਵਾਈਸ - 2020 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਬਾਕੀ ਸਕੀਮਾਂ ਉਸ ਤੋਂ ਬਾਅਦ ਵਾਲੇ ਸਾਲ ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਕੰਪਨੀਆਂ ਨੇ ਵਿੱਤੀ ਸਾਲ 2023 ਤੋਂ ਪ੍ਰੋਤਸਾਹਨ ਦਾ ਦਾਅਵਾ ਕਰਨਾ ਸ਼ੁਰੂ ਕੀਤਾ, ਜੋ ਭਾਰਤ ਵਿੱਚ ਤਿਆਰ ਵਸਤੂਆਂ ਦੀ ਵਿਕਰੀ ਵਿੱਚ ਵਾਧੇ ਦੇ ਹਿਸਾਬ ਨਾਲ ਮਿਲਦਾ ਹੈ। ਪਿਛਲੇ ਵਿੱਤੀ ਸਾਲ ਵਿੱਚ ਕੇਂਦਰ ਸਰਕਾਰ ਨੇ 8 ਸੈਕਟਰਾਂ ਦੇ PLI ਲਾਭਪਾਤਰੀਆਂ ਨੂੰ ਪ੍ਰੋਤਸਾਹਨ ਵਜੋਂ 2,874 ਕਰੋੜ ਰੁਪਏ ਦਿੱਤੇ ਹਨ।
ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ
ਇਨ੍ਹਾਂ ਵਿੱਚ ਮੋਬਾਈਲ ਨਿਰਮਾਣ, ਆਈਟੀ ਹਾਰਡਵੇਅਰ, ਫਾਰਮਾਸਿਊਟੀਕਲ ਦਵਾਈਆਂ, ਬਲਕ ਡਰੱਗਜ਼, ਮੈਡੀਕਲ ਡਿਵਾਈਸਾਂ, ਦੂਰਸੰਚਾਰ, ਭੋਜਨ ਉਤਪਾਦ ਅਤੇ ਡਰੋਨ ਸ਼ਾਮਲ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ PLI ਸਕੀਮ ਦੇ ਲਾਗੂ ਹੋਣ ਦੇ ਤੀਜੇ ਸਾਲ ਯਾਨੀ FY24 ਵਿੱਚ ਕੁੱਲ ਖਰਚਾ 13,000 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਵਿੱਤੀ ਸਾਲ 2025 ਵਿੱਚ ਪ੍ਰੋਤਸਾਹਨ ਭੁਗਤਾਨ 23 ਤੋਂ 24 ਹਜ਼ਾਰ ਕਰੋੜ ਰੁਪਏ ਹੋ ਸਕਦਾ ਹੈ।
ਸਰਕਾਰੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਪੂਰੇ 1.97 ਲੱਖ ਕਰੋੜ ਰੁਪਏ ਇਸਤੇਮਾਲ ਕਰਨ ਲਈ ਅਗਲੇ ਦੋ ਸਾਲ - ਚਾਲੂ ਵਿੱਤੀ ਸਾਲ ਅਤੇ ਅਗਲੇ ਵਿੱਤੀ ਸਾਲ ਮਹੱਤਵਪੂਰਨ ਹੋਣਗੇ, ਕਿਉਂਕਿ ਉਹਨਾਂ ਤੋਂ ਤੈਅ ਹੋਵੇਗਾ ਕਿ ਸਕੀਮ ਦੀ ਪ੍ਰਗਤੀ ਕਿਵੇਂ ਹੋਵੇਗੀ। ਇਹ ਸਕੀਮ ਸਰਕਾਰ ਦੀ ਪ੍ਰਮੁੱਖ ਤਰਜੀਹ ਵਿੱਚ ਹੈ, ਕਿਉਂਕਿ ਇਸਦਾ ਉਦੇਸ਼ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਪੈਦਾ ਕਰਨਾ ਅਤੇ ਸਸਤੇ ਆਯਾਤ ਨੂੰ ਰੋਕ ਕੇ ਨਿਰਯਾਤ ਨੂੰ ਵਧਾਉਣਾ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8