ਨਵੇਂ ਸਾਲ 'ਤੇ ਘੁੰਮਣ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਇਨ੍ਹਾਂ ਰੂਟਾਂ 'ਤੇ ਸਸਤੀਆਂ ਮਿਲ ਰਹੀਆਂ ਹਨ ਹਵਾਈ ਟਿਕਟਾਂ

Saturday, Dec 30, 2023 - 06:30 PM (IST)

ਨਵੇਂ ਸਾਲ 'ਤੇ ਘੁੰਮਣ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਇਨ੍ਹਾਂ ਰੂਟਾਂ 'ਤੇ ਸਸਤੀਆਂ ਮਿਲ ਰਹੀਆਂ ਹਨ ਹਵਾਈ ਟਿਕਟਾਂ

ਨਵੀਂ ਦਿੱਲੀ : ਜੇਕਰ ਤੁਸੀਂ ਨਵੇਂ ਸਾਲ 'ਤੇ ਮਹਿੰਗੀਆਂ ਫਲਾਈਟ ਟਿਕਟਾਂ ਦੇ ਡਰ ਕਾਰਨ ਆਪਣਾ ਪਲਾਨ ਕੈਂਸਲ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਅਜਿਹਾ ਨਾ ਕਰੋ। ਤੁਸੀਂ ਘੱਟ ਕੀਮਤ 'ਤੇ ਫਲਾਈਟ ਲੈ ਕੇ 31 ਦਸੰਬਰ ਨੂੰ ਟੂਰਿਸਟ ਪਲੇਸ ਵੀ ਜਾ ਸਕਦੇ ਹੋ ਕਿਉਂਕਿ 31 ਦਸੰਬਰ ਨੂੰ ਫਲਾਈਟ ਟਿਕਟਾਂ ਦੀ ਕੀਮਤ 'ਚ ਜ਼ਿਆਦਾ ਵਾਧਾ ਨਹੀਂ ਕੀਤਾ ਗਿਆ ਹੈ। ਸਪਾਟ ਕਿਰਾਏ ਵਿੱਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ। ਜੇਕਰ ਤੁਸੀਂ ਮੁੰਬਈ 'ਚ ਹੋ ਅਤੇ ਨਵਾਂ ਸਾਲ ਮਨਾਉਣ ਲਈ ਗੋਆ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ 3,000 ਰੁਪਏ ਤੋਂ ਵੀ ਘੱਟ ਖ਼ਰਚਾ ਕਰਕੇ ਫਲਾਈਟ ਲੈ ਸਕਦੇ ਹੋ।

ਇਹ ਵੀ ਪੜ੍ਹੋ :     ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਇਕ ਰਿਪੋਰਟ ਮੁਤਾਬਕ ਜੇਕਰ ਟਿਕਟ ਬੁਕਿੰਗ ਫਲਾਈਟ ਤੋਂ ਸਿਰਫ ਦੋ ਦਿਨ ਪਹਿਲਾਂ ਕੀਤੀ ਜਾ ਰਹੀ ਹੈ, ਤਾਂ ਟਰੈਵਲ ਸਾਈਟਸ ਨੇ ਮੁੰਬਈ-ਗੋਆ ਰੂਟ 'ਤੇ 31 ਦਸੰਬਰ ਲਈ ਸਭ ਤੋਂ ਘੱਟ ਟਿਕਟ ਦੀ ਕੀਮਤ 2,664 ਰੁਪਏ ਰੱਖੀ ਹੈ। ਇਸ ਤੋਂ ਇਲਾਵਾ, ਕਈ ਹੋਰ ਪ੍ਰਸਿੱਧ ਰੂਟਾਂ 'ਤੇ ਟਿਕਟਾਂ ਵੀ ਯਾਤਰਾ ਦੀਆਂ ਤਰੀਕਾਂ ਤੋਂ ਪਹਿਲਾਂ ਹੀ ਸ਼ਾਨਦਾਰ ਘੱਟ ਕੀਮਤਾਂ 'ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ :   ਨਵੇਂ ਸਾਲ ਤੋਂ ਪਹਿਲਾਂ ਪੂਰੇ ਕਰੋ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

ਇਨ੍ਹਾਂ ਰੂਟਾਂ 'ਤੇ ਘੱਟ ਰਹੇ ਕਿਰਾਏ

30 ਦਸੰਬਰ ਲਈ ਬੈਂਗਲੁਰੂ-ਗੋਆ ਦੀ ਸਭ ਤੋਂ ਸਸਤੀ ਉਡਾਣ ਦੀ ਕੀਮਤ 4,022 ਰੁਪਏ ਹੈ ਅਤੇ 31 ਦਸੰਬਰ ਲਈ, ਲਗਭਗ ਅੱਧੀ ਕੀਮਤ 2,146 ਰੁਪਏ ਹੈ। 30 ਦਸੰਬਰ ਨੂੰ ਮੁੰਬਈ-ਦਿੱਲੀ ਲਈ ਫਲਾਈਟ ਦੀ ਕੀਮਤ 4,900 ਰੁਪਏ ਹੈ ਅਤੇ 31 ਦਸੰਬਰ ਲਈ, ਇਹ 3,983 ਰੁਪਏ ਹੈ, ਜਦੋਂ ਕਿ, 31 ਦਸੰਬਰ ਲਈ ਦਿੱਲੀ-ਜੈਪੁਰ ਦਾ ਕਿਰਾਇਆ 2,200 ਰੁਪਏ ਤੋਂ ਘੱਟ ਹੈ ਅਤੇ ਸਾਲ ਦੇ ਆਖਰੀ ਦੋ ਦਿਨਾਂ ਲਈ, ਦਿੱਲੀ-ਜੈਸਲਮੇਰ ਦਾ ਕਿਰਾਇਆ 5,500 - 25,600 ਰੁਪਏ ਦੇ ਵਿਚਕਾਰ ਰਿਹਾ।

ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਵਾਰ 29 ਦਸੰਬਰ ਤੋਂ 1 ਜਨਵਰੀ ਤੱਕ ਬੁਕਿੰਗ ਲਈ ਕਈ ਪ੍ਰਮੁੱਖ ਘਰੇਲੂ ਰੂਟਾਂ 'ਤੇ ਸਪਾਟ ਹਵਾਈ ਕਿਰਾਏ 'ਚ ਕਮੀ ਆਈ ਹੈ। ਹਵਾਬਾਜ਼ੀ ਉਦਯੋਗ ਦੇ ਅਧਿਕਾਰੀਆਂ ਅਨੁਸਾਰ, ਹਵਾਈ ਕਿਰਾਏ ਵਿੱਚ ਗਿਰਾਵਟ ਦਾ ਸਿਹਰਾ ਏਅਰਲਾਈਨਜ਼ ਕੰਪਨੀਆਂ ਦੁਆਰਾ ਦੀਵਾਲੀ ਤੋਂ ਪਹਿਲਾਂ ਦਿਖਾਈਆਂ ਗਈਆਂ ਗਲਤੀਆਂ ਨੂੰ ਸੁਧਾਰਨ ਦੇ ਯਤਨਾਂ ਨੂੰ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :     ਭਾਸ਼ਾ ਨੂੰ ਲੈ ਕੇ ਕਈ ਥਾਵਾਂ 'ਤੇ ਭੱਖ਼ਿਆ ਵਿਵਾਦ , ਕਈ ਕੰਪਨੀਆਂ ਦੇ ਸਾਈਨ ਬੋਰਡ 'ਤੇ ਕਾਲਖ਼ ਲਗਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News