ਫੋਨਪੇ ਦਾ ਨੁਕਸਾਨ 2018-19 ''ਚ ਵਧ ਕੇ ਹੋਇਆ 1,904.7 ਕਰੋੜ
Thursday, Oct 31, 2019 - 10:15 AM (IST)

ਨਵੀਂ ਦਿੱਲੀ—ਫਲਿੱਪਕਾਰਟ ਦੇ ਮਾਲਕਾਨਾ ਹੱਕ ਵਾਲੀ ਫੋਨਪੇ ਦਾ ਨੁਕਸਾਨ 2018-19 'ਚ ਵਧ ਕੇ 1,904.72 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੂੰ ਪੇਟੀਐੱਮ, ਗੂਗਲ ਪੇਅ ਅਤੇ ਐਮਾਜ਼ੋਨ ਪੇ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਗੂਲੇਟਰ ਜਾਣਕਾਰੀ ਮੁਤਾਬਕ ਮਾਰਚ 2018 'ਚ ਖਤਮ ਵਿੱਤੀ ਸਾਲ ਤੱਕ ਕੰਪਨੀ 791.03 ਕਰੋੜ ਰੁਪਏ ਦੇ ਨੁਕਸਾਨ 'ਚ ਸੀ।