ਫੋਨ ਕਾਲ ਦੀ ਘੰਟੀ ਦੇ ਸਮੇਂ ''ਤੇ ਵਧੀ ਤਕਰਾਰ, ਟਰਾਈ ਦੇ ਦਖਲ ਖਿਲਾਫ ਹੈ ਜਿਓ

Saturday, Oct 05, 2019 - 02:36 PM (IST)

ਫੋਨ ਕਾਲ ਦੀ ਘੰਟੀ ਦੇ ਸਮੇਂ ''ਤੇ ਵਧੀ ਤਕਰਾਰ, ਟਰਾਈ ਦੇ ਦਖਲ ਖਿਲਾਫ ਹੈ ਜਿਓ

ਨਵੀਂ ਦਿੱਲੀ—ਮੋਬਾਇਲ ਸੇਵਾ ਪ੍ਰਦਾਤਾਵਾਂ ਦੀ ਰੱਸਾਕੱਸੀ ਦੇ ਵਿਚਕਾਰ ਨਿੱਜੀ ਖੇਤਰ ਦੀ ਪ੍ਰਮੁੱਖ ਸੇਵਾ ਪ੍ਰਦਾਤਾ ਰਿਲਾਇੰਸ ਜਿਓ ਨੇ ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟਰਾਈ) ਨੇ ਮੋਬਾਇਲ ਫੋਨ ਕਾਲ ਦੀ ਘੰਟੀ ਦਾ ਸਮਾਂ ਤੈਅ ਕਰਨ ਦੇ ਬਾਰੇ 'ਚ ਕੋਈ ਵਿਵਸਥਾ ਨਾ ਦੇਣ ਦੀ ਬੇਨਤੀ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਸੇਵਾ ਪ੍ਰਦਾਤਾਵਾਂ 'ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਮਾਮਲੇ 'ਚ ਰੈਗੂਲੇਟਰ ਦਖਲਅੰਦਾਜ਼ੀ ਦੀ ਲੋੜ ਨਹੀਂ ਹੈ।
ਜਿਓ ਦਾ ਕਹਿਣਾ ਹੈ ਕਿ ਟਰਾਈ ਇਸ ਮਾਮਲੇ 'ਤੇ ਜੇਕਰ ਕੁਝ ਵੀ ਕਹਿਣਾ ਚਾਹੁੰਦਾ ਹੈ ਤਾਂ ਉਹ ਸੰਦਰਭ ਦੇ ਲਈ ਦਿਸ਼ਾ-ਨਿਰਦੇਸ਼' ਦੇ ਰੂਪ 'ਚ ਹੋਣਾ ਚਾਹੀਦਾ ਅਤੇ ਇਹ ਜ਼ਰੂਰੀ ਨਿਰਦੇਸ਼ਕ ਦੇ ਰੂਪ 'ਚ ਨਹੀਂ ਹੋਣਾ ਚਾਹੀਦਾ। ਟਰਾਈ ਇਸ ਬਾਰੇ 'ਚ ਪਰਿਚਰਚਾ ਪੱਤਰ ਜਾਰੀ ਕਰਕੇ ਆਪਣਾ ਵਿਚਾਰ ਤੈਅ ਕਰਨ ਵਾਲਾ ਹੈ। ਜਿਓ ਨੇ ਆਪਣੇ ਨੈੱਟਵਰਕ ਨਾਲ ਕੀਤੀ ਜਾਣ ਵਾਲੀ ਕਾਲ ਦੀ ਘੰਟੀ ਦਾ ਸਮਾਂ ਘੱਟ ਕਰ ਦਿੱਤਾ ਹੈ। ਉਸ ਦੀ ਮੁਕਾਬਲੇਬਾਜ਼ ਭਾਰਤੀ ਏਅਰਟੈੱਲ ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਕਾਲ ਕਰਨ ਵਾਲੇ ਗਾਹਕਾਂ ਦੀ ਸੁਵਿਧਾ ਦੇ ਖਿਲਾਫ ਹੈ।
ਜਿਓ ਨੇ ਕਿਹਾ ਕਿ ਟਰਾਈ ਚਾਹੇ ਤਾਂ 20 ਤੋਂ 25 ਸੈਕਿੰਜ ਦੀ ਰਿੰਗ (ਘੰਟੀ) ਦੀ ਸਿਫਾਰਿਸ਼ ਕਰ ਸਕਦਾ ਹੈ ਪਰ ਏਅਰਟੈੱਲ ਦਾ ਕਹਿਣਾ ਹੈ ਕਿ ਇਸ ਦਾ ਇਕ ਮਾਨਕ ਪੱਧਰ ਹੋਣਾ ਚਾਹੀਦਾ। ਉਸ ਦੀ ਰਾਏ 'ਚ ਕਾਲ ਖਤਮ ਹੋਣ ਵਾਲੇ ਐਕਸਚੇਂਜ 'ਤੇ ਘੰਟੀ ਦਾ ਸਮਾਂ 45 ਸੈਕਿੰਡ ਅਤੇ ਮੂਲ ਐਕਸਚੇਂਜ 'ਤੇ ਇਹ 75 ਸੈਕਿੰਡ ਦੀ ਹੋਣੀ ਚਾਹੀਦੀ। ਵੋਡਾਫੋਨ-ਆਈਡੀਆ ਨੇ ਇਸ ਨੂੰ ਘੱਟ ਤੋਂ ਘੱਟ 30 ਸੈਕਿੰਡ ਰੱਖਣ ਦਾ ਸੁਝਾਅ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਦੁਨੀਆ ਭਰ 'ਚ ਫੋਨ ਦੀ ਘੰਟੀ ਦਾ ਸਮਾਂ ਇਸ ਦਾਇਰੇ 'ਚ ਹੁੰਦਾ ਹੈ। ਜਿਓ ਦਾ ਕਹਿਣਾ ਹੈ ਕਿ ਜੇਕਰ ਕਾਲ ਦਾ ਜਵਾਬ ਦਿੱਤਾ ਜਾਣਾ ਹੁੰਦਾ ਹੈ ਤਾਂ ਉਹ 15 ਸੈਕਿੰਡ ਦੇ ਅੰਦਰ ਹੋ ਜਾਂਦਾ ਹੈ।


author

Aarti dhillon

Content Editor

Related News