ਫਾਰਮਾ ਕੰਪਨੀਆਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ

Thursday, Jul 26, 2018 - 11:11 AM (IST)

ਨਵੀਂ ਦਿੱਲੀ—ਫਾਰਮਾ ਕੰਪਨੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਜਾਣਕਾਰੀ ਮੁਤਾਬਕ 343 ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਈ ਜਾ ਸਕਦੀ ਹੈ। ਜੇਕਰ ਰੋਕ ਲਗਾਈ ਜਾਂਦੀ ਹੈ ਤਾਂ ਵਾਕਹਾਰਟ, ਐਲਕੇਮ ਲੈਬਸ, ਸਿਪਲਾ, ਸਨ ਫਾਰਮਾ ਵਰਗੇ 6,000 ਬ੍ਰਾਂਡਾਂ 'ਤੇ ਇਸ ਦਾ ਅਸਰ ਪਵੇਗਾ। ਡਰੱਗ ਟੈਸਟਿੰਗ ਐਡਵਾਈਜ਼ਰੀ ਬੋਰਡ ਭਾਵ ਡੀਟੈਬ ਦੀ ਸਬ ਕਮੇਟੀ ਨੇ ਜਾਂਚ 'ਚ 349 'ਚੋਂ 343 ਦਵਾਈਆਂ ਨੂੰ ਸੁਰੱਖਿਅਤ ਨਹੀਂ ਪਾਇਆ ਹੈ। ਸਬ ਕਮੇਟੀ ਨੇ ਇਹ ਰਿਪੋਰਟ ਡੀਟੈਬ ਨੂੰ ਸੌਂਪੀ ਹੈ। ਦਰਅਸਲ ਸਾਲ 2016 ਅਤੇ 2017 'ਚ ਸਿਹਤ ਮੰਤਰਾਲੇ ਨੇ ਇਨ੍ਹਾਂ ਦਵਾਈਆਂ 'ਤੇ ਰੋਕ ਲਗਾਈ ਸੀ ਪਰ ਸੁਪਰੀਮ ਕੋਰਟ ਨੇ ਇਨ੍ਹਾਂ ਦਵਾਈਆਂ ਦੇ ਪ੍ਰਭਾਵ ਨੂੰ ਦੁਬਾਰਾ ਸਟਡੀ ਕਰਨ ਲਈ ਡੀਟੈਬ ਨੂੰ ਨਿਰਦੇਸ਼ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਡੀਟੈਬ ਦੇਸ਼ 'ਚ ਦਵਾਈ ਦੀ ਗੁਣਵੱਤਾ ਅਤੇ ਪ੍ਰਭਾਵ ਦਾ ਅਧਿਐਨ ਕਰਨ ਵਾਲੀ ਅਤੇ ਫੈਸਲੇ ਲੈਣ ਵਾਲੀ 
ਸਰਵਉੱਚ ਸੰਸਥਾ ਹੈ।


Related News