PFRDA ਦਾ ਚਾਲੂ ਵਿੱਤੀ ਸਾਲ ’ਚ 13 ਲੱਖ ਨਿੱਜੀ ਗਾਹਕ ਜੋੜਨ ਦਾ ਟੀਚਾ : ਚੇਅਰਮੈਨ

07/08/2023 6:43:28 PM

ਮੁੰਬਈ (ਭਾਸ਼ਾ)– ਪੈਨਸ਼ਨ ਸੰਸਥਾ ਪੀ. ਐੱਫ. ਆਰ. ਡੀ. ਏ. ਦੇ ਚੇਅਰਮੈਨ ਦੀਪਕ ਮੋਹੰਤੀ ਨੇ ਚਾਲੂ ਵਿੱਤੀ ਸਾਲ ’ਚ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ. ਪੀ. ਐੱਸ.) ਵਿਚ 13 ਲੱਖ ਨਿੱਜੀ ਗਾਹਕਾਂ ਦੇ ਸ਼ਾਮਲ ਹੋਣ ਦੀ ਉਮੀਦ ਪ੍ਰਗਟਾਈ ਹੈ। ਮੌਜੂਦਾ ਸਮੇਂ ਵਿਚ ਐੱਨ. ਪੀ. ਐੱਸ. ਦੇ ‘ਕਾਰਪੋਰੇਟ’ ਅਤੇ ‘ਸਾਰੇ ਨਾਗਰਿਕ ਮਾਡਲ’ ਨੂੰ ਮਿਲਾ ਕੇ ਕੁੱਲ 48 ਲੱਖ ਨਿੱਜੀ ਗਾਹਕ ਹਨ। ਵਿੱਤੀ ਸਾਲ 2022-23 ਦੇ ਅਖੀਰ ’ਚ ਇਹ ਗਿਣਤੀ 46 ਲੱਖ ਤੋਂ ਵੱਧ ਸੀ।

ਇਸ ਸਬੰਧ ਵਿੱਚ ਮੋਹੰਤੀ ਨੇ ਕਿਹਾ ਕਿ ‘ਕਾਰਪੋਰੇਟ’ ਸੈਗਮੈਂਟ ’ਤੇ ਵਧੇਰੇ ਜ਼ੋਰ ਦਿੱਤਾ ਜਾਏਗਾ, ਜਿਸ ’ਚ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਐੱਨ. ਪੀ. ਐੱਸ. ਗਾਹਕ ਵਜੋਂ ਰਜਿਸਟਰਡ ਕਰਦੀਆਂ ਹਨ। ਇਸ ਦੇ ਨਾਲ ਹੀ ਮੋਹੰਤੀ ਨੇ ਕਿਹਾ ਕਿ ਡਿਜ਼ੀਟਲੀਕਰਨ ’ਤੇ ਵਧੇਰੇ ਧਿਆਨ ਦੇਣ ਨਾਲ ਨਾਗਰਿਕ ਮਾਡਲ ਦੇ ਤਹਿਤ ਵਧੇਰੇ ਗਾਹਕ ਜੁੜਨ ਦੀ ਵੀ ਉਮੀਦ ਹੈ। ਵਿੱਤੀ ਸਾਲ 2022-23 ਵਿਚ 10 ਲੱਖ ਨਵੇਂ ਮੈਂਬਰ ਐੱਨ. ਪੀ. ਐੱਸ. ਵਿਚ ਸ਼ਾਮਲ ਹੋਏ ਸਨ। ਮੋਹੰਤੀ ਨੇ ਕਿਹਾ ਕਿ ਜੂਨ ਦੇ ਅਖੀਰ ਤੱਕ ਐੱਨ. ਪੀ. ਐੱਸ. ਦੇ ਤਹਿਤ ਕੁੱਲ ਫੰਡ 9.8 ਲੱਖ ਕਰੋੜ ਰੁਪਏ ਸੀ।


rajwinder kaur

Content Editor

Related News