ਪੈਟਰੋਲ ਦੀ ਕੀਮਤ ''ਚ ਲੱਗੀ ਅੱਗ, ਡੀਜ਼ਲ ਵੀ ਮਹਿੰਗਾ

Sunday, Dec 29, 2019 - 10:00 AM (IST)

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਪੈਟਰੋਲ ਦੇ ਨਾਲ-ਨਾਲ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ। ਦਿੱਲੀ 'ਚ ਪੈਟਰੋਲ 0.14 ਪੈਸੇ ਦੇ ਵਾਧੇ ਨਾਲ ਪ੍ਰਤੀ ਲੀਟਰ 74.88 ਰੁਪਏ ਵਿਕ ਰਿਹਾ ਹੈ, ਜਦੋਂਕਿ ਡੀਜ਼ਲ 0.19 ਪੈਸੇ ਦੇ ਵਾਧੇ ਨਾਲ 67.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਸ਼ਨੀਵਾਰ ਨੂੰ ਦਿੱਲੀ 'ਚ ਡੀਜ਼ਲ ਦਾ ਭਾਅ ਪ੍ਰਤੀ ਲੀਟਰ 67.41 ਰੁਪਏ, ਜਦੋਂਕਿ ਪੈਟਰੋਲ 74.74 ਰੁਪਏ ਪ੍ਰਤੀ ਲੀਟਰ ਸੀ।
ਦੇਸ਼ ਦੇ ਹੋਰ ਹਿੱਸਿਆਂ 'ਚ ਤੇਲ ਦੀਆਂ ਕੀਮਤਾਂ 'ਚ ਗੌਰ ਕਰੀਏ ਤਾਂ ਐਤਵਾਰ ਨੂੰ ਮੁੰਬਈ 'ਚ ਪੈਟਰੋਲ 80.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.93 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉੱਧਰ ਕੋਲਕਾਤਾ 'ਚ ਪੈਟਰੋਲ ਦਾ ਭਾਅ 77.54 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦਾ ਭਾਅ 70.02 ਰੁਪਏ ਪ੍ਰਤੀ ਲੀਟਰ ਹੈ। ਦੱਖਣੀ ਸੂਬਾ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਚੇਨਈ 'ਚ ਪੈਟਰੋਲ ਸ਼ਨੀਵਾਰ ਨੂੰ 77.85 ਰੁਪਏ ਪ੍ਰਤੀ ਲੀਟਰ ਤਾਂ ਡੀਜ਼ਲ 71.48 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।  


Aarti dhillon

Content Editor

Related News