ਦੁਨੀਆ ਦੇ 130 ਦੇਸ਼ਾਂ ਨਾਲੋਂ ਸ਼੍ਰੀਗੰਗਾਨਗਰ ’ਚ ਮਹਿੰਗਾ ਹੈ ਪੈਟਰੋਲ, ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਹੈ ਸਸਤਾ

07/31/2021 1:32:43 PM

ਨਵੀਂ ਦਿੱਲੀ(ਇੰਟ.) – ਦੇਸ਼ ’ਚ ਪੈਟਰੋਲ ਦੇ ਰੇਟ ਆਮ ਜਨਤਾ ਦਾ ਤੇਲ ਕੱਢਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਅੰਕੜਿਆਂ ਨੂੰ ਦੇਖੀਏ ਤਾਂ ਇਕੱਲੇ ਸ਼੍ਰੀਗੰਗਾਨਗਰ ’ਚ ਪੈਟਰੋਲ ਦੇ ਰੇਟ ਦੁਨੀਆ ਦੇ 130 ਦੇਸ਼ਾਂ ਤੋਂ ਜ਼ਿਆਦਾ ਹਨ। ਖਾਸ ਗੱਲ ਤਾਂ ਇਹ ਹੈ ਕਿ ਭਾਰਤ ’ਚ ਪੈਟਰੋਲ ਦੇ ਰੇਟ ਗੁਆਂਢੀ ਦੇਸ਼ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਮਿਆਂਮਾਰ ਆਦਿ ਤੋਂ ਜ਼ਿਆਦਾ ਹਨ, ਜਦ ਕਿ ਦੁਨੀਆ ’ਚ ਸਭ ਤੋਂ ਸਸਤਾ ਪੈਟਰੋਲ ਵੈਨੇਜੁਏਲਾ ’ਚ ਹੈ।

ਉੱਥੇ ਹੀ ਗੱਲ ਉਨ੍ਹਾਂ ਦੇਸ਼ਾਂ ਦੀ ਕਰੀਏ ਜਿੱਥੇ ਪੈਟਰੋਲ ਸਭ ਤੋਂ ਜ਼ਿਆਦਾ ਮਹਿੰਗਾ ਮਿਲਦਾ ਹੈ, ਉਨ੍ਹਾਂ ’ਚ ਆਰਥਿਕ ਤੌਰ ’ਤੇ ਸੰਪੰਨ ਜਾਪਾਨ, ਹੰਗਰੀ, ਸਾਊਥ ਕੋਰੀਆ, ਜਾਰਡਨ, ਸਾਈਪ੍ਰਸ, ਸੇਨੇਗਲ ਵਰਗੇ ਦੇਸ਼ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ ’ਚ ਸਭ ਤੋਂ ਮਹਿੰਗਾ ਪੈਟਰੋਲ ਸ਼੍ਰੀਗੰਗਾਨਗਰ ’ਚ 113.21 ਰੁਪਏ ਪ੍ਰਤੀ ਲਿਟਰ ’ਤੇ ਹੈ। ਆਉਣ ਵਾਲੇ ਦਿਨਾਂ ’ਚ ਇਸ ’ਚ ਹੋਰ ਵਾਧੇ ਦੀਆਂ ਸੰਭਾਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।

ਭਾਰਤ ’ਚ ਇਨ੍ਹਾਂ ਦੇਸ਼ਾਂ ਤੋਂ ਮਹਿੰਗਾ ਹੈ ਪੈਟਰੋਲ

ਭਾਰਤ ’ਚ ਪੈਟਰੋਲ ਦੇ ਰੇਟ ਗੁਆਂਢੀ ਦੇਸ਼ਾਂ ਤੋਂ ਵੀ ਜ਼ਿਆਦਾ ਹਨ। ਜੇ ਗੱਲ ਪਾਕਿਸਤਾਨ ਦੀ ਕਰੀਏ ਤਾਂ 54.40 ਰੁਪਏ ਪ੍ਰਤੀ ਲਿਟਰ ਪੈਟਰੋਲ ਵਿਕ ਰਿਹਾ ਹੈ, ਜਦ ਕਿ ਸ਼੍ਰੀਲੰਕਾ ’ਚ ਪੈਟਰੋਲ ਦੀ ਕੀਮਤ 68.69 ਰੁਪਏ, ਨੇਪਾਲ ’ਚ 80.03 ਰੁਪਏ ਪ੍ਰਤੀ ਲਿਟਰ ਹੈ। ਉੱਥੇ ਹੀ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਚੀਨ ’ਚ ਪੈਟਰੋਲ ਦੇ ਰੇਟ 87.13 ਰੁਪਏ ਪ੍ਰਤੀ ਲਿਟਰ ’ਤੇ ਹਨ।

ਇਨ੍ਹਾਂ ਦੇਸ਼ਾਂ ’ਚ ਵਿਕ ਰਿਹੈ ਸਭ ਤੋਂ ਮਹਿੰਗਾ ਪੈਟਰੋਲ

ਭਾਰਤ ’ਚ ਪੈਟਰੋਲ ਦੇ ਰੇਟ ਕਈ ਸੂਬਿਆਂ ’ਚ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਜਾ ਚੁੱਕੇ ਹਨ। ਉੱਥੇ ਹੀ ਦੁਨੀਆ ’ਚ ਕਈ ਦੇਸ਼ ਅਜਿਹੇ ਵੀ ਹਨ, ਜਿਨ੍ਹਾਂ ’ਚ ਪੈਟਰੋਲ ਦੇ ਰੇਟ 188 ਰੁਪਏ ਤੋਂ ਪਾਰ ਜਾ ਚੁੱਕੇ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਹਾਂਗਕਾਂਗ ’ਚ ਪੈਟਰੋਲ 188.72 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਜਦ ਕਿ ਲੇਬਨਾਨ ’ਚ ਪੈਟਰੋਲ 186.99 ਰੁਪਏ ਪ੍ਰਤੀ ਲਿਟਰ ਹੈ। ਉਸ ਤੋਂ ਬਾਅਦ ਨੀਦਰਲੈਂਡ, ਨਾਰਵੇ, ਡੈੱਨਮਾਰਕ, ਇਜ਼ਰਾਈਲ ਵਰਗੇ ਦੇਸ਼ ਹਨ, ਜਿੱਥੇ ਪੈਟਰੋਲ ਮਹਿੰਗਾ ਵਿਕ ਰਿਹਾ ਹੈ।

ਦੁਨੀਆ ਦੇ ਇਨ੍ਹਾਂ ਦੇਸ਼ਾਂ ’ਚ ਸਭ ਤੋਂ ਸਸਤਾ ਪੈਟਰੋਲ

ਦੇਸ਼ ਦਾ ਨਾਂ .........ਪੈਟਰੋਲ ਦੀ ਕੀਮਤ (ਰੁਪਏ ਪ੍ਰਤੀ ਲਿਟਰ ’ਚ)

ਵੈਨੇਜੁਏਲਾ .............1.48

ਈਰਾਨ ..................4.45

ਅੰਗੋਲਾ ...............18.62

ਅਲਜ਼ੀਰੀਆ .........25.43

ਕੁਵੈਤ ..................25.95

ਨਾਈਜ਼ੀਰੀਆ ..... ...29.95

ਤੁਰਕਮੇਨਿਸਤਾਨ ......31.92

ਕਜ਼ਾਕਿਸਤਾਨ ........33.18

ਮਲੇਸ਼ੀਆ ...........36.04

ਈਥੋਪੀਆ ...........36.14


Harinder Kaur

Content Editor

Related News