ਲਗਾਤਾਰ ਦੂਜੇ ਦਿਨ ਘਟੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਕੀਮਤਾਂ

10/04/2019 12:06:09 PM

ਨਵੀਂ ਦਿੱਲੀ—ਸਾਊਦੀ ਅਰਾਮਕੋ ਦੇ ਆਇਲ ਪਲਾਂਟ 'ਤੇ ਹੋਏ ਹਮਲਿਆਂ ਦੇ ਬਾਅਦ ਲਗਾਤਾਰ ਵਧਦੀਆਂ ਕਰੂਡ ਦੀਆਂ ਕੀਮਤਾਂ 'ਤੇ ਫਿਲਹਾਲ ਲਗਾਮ ਲੱਗ ਗਈ ਹੈ। ਇਸ ਹਫਤੇ ਤੋਂ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਲੱਗੀ ਹੈ। ਭਾਰਤ 'ਚ 3 ਅਕਤੂਬਰ ਭਾਵ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਸੀ ਉੱਧਰ ਸ਼ੁੱਕਰਵਾਰ ਨੂੰ ਵੀ ਇਹ ਗਿਰਾਵਟ ਜਾਰੀ ਹੈ।
ਅੱਜ ਦੇਸ਼ ਭਰ 'ਚ ਪੈਟਰੋਲ ਦੀਆਂ ਕੀਮਤਾਂ 'ਚ 18 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਠ ਪੈਸੇ ਦੀ ਗਿਰਾਵਟ ਆਈ ਹੈ। ਉੱਧਰ ਵੀਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ 10 ਪੈਸੇ ਅਤੇ ਡੀਜ਼ਲ ਦੀ ਕੀਮਤ 6 ਪੈਸੇ ਡਿੱਗੀ ਸੀ।
ਖੈਰ ਅੱਜ ਭਾਵ 4 ਅਕਤੂਬਰ 2019 ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 18 ਪੈਸੇ ਦੀ ਗਿਰਾਵਟ ਆਈ ਹੈ। ਉੱਧਰ ਡੀਜ਼ਲ ਦੀ ਕੀਮਤ 8 ਪੈਸੇ ਡਿੱਗੀ ਹੈ। ਇਥੇ ਪੈਟਰੋਲ 74.33 ਰੁਪਏ ਪ੍ਰਤੀ ਲੀਟਰ ਹੈ। ਉੱਧਰ ਡੀਜ਼ਲ 67.35 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 18 ਪੈਸੇ ਦੇ ਵਾਧੇ ਨਾਲ 79.93 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 'ਚ 8 ਪੈਸੇ ਦੀ ਗਿਰਾਵਟ ਦੇ ਬਾਅਦ ਡੀਜ਼ਲ 70.61 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਇਸ ਤਰ੍ਹਾਂ ਹੀ ਕੋਲਕਾਤਾ 'ਚ ਅੱਜ ਪੈਟਰੋਲ ਦੀ ਕੀਮਤ 18 ਪੈਸੇ ਦੀ ਕਮੀ ਦੇ ਨਾਲ 76.96 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ ਅੱਠ ਪੈਸੇ ਦੀ ਗਿਰਾਵਟ ਦੇ ਨਾਲ 69.71 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ ਦੀ ਕੀਮਤ 'ਚ 19 ਪੈਸੇ ਦੀ ਗਿਰਾਵਟ ਆਈ ਹੈ ਜਿਸ ਦੇ ਬਾਅਦ ਇਥੇ ਪੈਟਰੋਲ 77.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 'ਚ 9 ਪੈਸੇ ਦੀ ਗਿਰਾਵਟ ਦੇ ਨਾਲ ਕੀਮਤ 71.61 ਰੁਪਏ ਪ੍ਰਤੀ ਲੀਟਰ ਹੈ।


Aarti dhillon

Content Editor

Related News