ਪੈਟਰੋਲ-ਡੀਜ਼ਲ ਹੋਵੇਗਾ ਮਹਿੰਗਾ? ਤਿਉਹਾਰੀ ਸੀਜ਼ਨ 'ਚ ਲੱਗ ਸਕਦੈ ਮਹਿੰਗਾਈ ਦਾ ਝਟਕਾ
Saturday, Oct 21, 2023 - 10:08 AM (IST)
ਬਿਜ਼ਨੈੱਸ ਡੈਸਕ (ਭਾਸ਼ਾ) : ਇਜ਼ਰਾਈਲ ਅਤੇ ਅੱਤਵਾਦੀ ਸੰਗਠਨ ਹਮਾਸ ਦਰਮਿਆਨ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਜੰਗ ਦੇ ਛੇਤੀ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ। ਅਜਿਹੇ ’ਚ ਕੀ ਇਸ ਸੰਕਟ ਨਾਲ ਸਾਲ 1973 ਦੀਆਂ ਅਰਬ ਤੇਲ ਪਾਬੰਦੀਆਂ ਤੋਂ 50 ਸਾਲ ਬਾਅਦ ਪੱਛਮੀ ਏਸ਼ੀਆ ਵਿਚ ਮੌਜੂਦਾ ਸੰਕਟ ਨਾਲ ਗਲੋਬਲ ਤੇਲ ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤਾਂ ਵਧਣ ਦਾ ਖਦਸ਼ਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਜੰਗ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਅਨੁਮਾਨ ਹੈ। ਇਸ ਦਾ ਅਸਰ ਦੁਨੀਆ ਭਰ ਵਿਚ ਦੇਖਣ ਨੂੰ ਮਿਲੇਗਾ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਅਤੇ ਗੈਸ ਪੰਪ ’ਤੇ ਲੰਬੀਆਂ ਲਾਈਨਾਂ ਲੱਗਣ ਦਾ ਖਦਸ਼ਾ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਹਮਾਸ ਦੇ ਅੱਤਵਾਦੀਆਂ ਵਲੋਂ ਹਮਲਾ ਕਰਨ ਵਾਲੇ ਦਿਨ ਯਾਨੀ 6 ਅਕਤੂਬਰ ਨੂੰ ਗਲੋਬਲ ਤੇਲ ਮਾਪਦੰਡ ਬ੍ਰੇਂਟ ਕਰੂਡ 85 ਡਾਲਰ ਪ੍ਰਤੀ ਬੈਰਲ ਸੀ ਜੋ ਵੀਰਵਾਰ ਨੂੰ 91 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ
ਤੇਲ ਦੀਆਂ ਕੀਮਤਾਂ ’ਚ ਉਛਾਲ ਸੰਭਵ
ਲਿਪੋਵ ਆਇਲ ਐਸੋਸੀਏਟਸ ਦੇ ਪ੍ਰਧਾਨ ਐਂਡਰਿਊ ਲਿਪੋਵ ਨੇ ਕਿਹਾ ਕਿ ਕੀਮਤਾਂ ’ਚ ਲਗਾਤਾਰ ਵਾਧਾ ਅਸਲ ’ਚ ਸਪਲਾਈ ’ਚ ਰੁਕਾਵਟ ਕਾਰਨ ਪੈਦਾ ਹੋਵੇਗਾ। ਜੇ ਇਜ਼ਰਾਈਲ ਦੇ ਫ਼ੌਜੀ ਹਮਲੇ ਨਾਲ ਈਰਾਨੀ ਤੇਲ ਬੁਨਿਆਦੀ ਢਾਂਚੇ ਨੂੰ ਕੋਈ ਵੀ ਨੁਕਸਾਨ ਪੁੱਜਦਾ ਹੈ ਤਾਂ ਗਲੋਬਲ ਪੱਧਰ ’ਤੇ ਕੀਮਤਾਂ ’ਚ ਉਛਾਲ ਆ ਸਕਦਾ ਹੈ। ਅਜਿਹਾ ਨਾ ਹੋਣ ’ਤੇ ਵੀ ਈਰਾਨ ਦੇ ਦੱਖਣ ’ਚ ਸਥਿਤ ਹੋਮੁਰਜ਼ ਜਲਡਮਰੂਮੱਧ ਦੇ ਬੰਦ ਹੋਣ ਦਾ ਵੀ ਤੇਲ ਬਾਜ਼ਾਰ ’ਤੇ ਅਸਰ ਪੈ ਸਕਦਾ ਹੈ ਕਿਉਂਕਿ ਦੁਨੀਆ ਦੀ ਬਹੁਤ ਸਾਰੀ ਸਪਲਾਈ ਜਲਮਾਰਗ ਰਾਹੀਂ ਹੁੰਦੀ ਹੈ। ਲਿਪੋਵ ਨੇ ਕਿਹਾ ਕਿ ਜਦੋਂ ਤੱਕ ਅਜਿਹਾ ਕੁੱਝ ਨਹੀਂ ਹੁੰਦਾ, ਤੇਲ ਬਾਜ਼ਾਰ ਹਰ ਕਿਸੇ ਵਾਂਗ ਪੱਛਮੀ ਏਸ਼ੀਆ ਦੀਆਂ ਘਟਨਾਵਾਂ ’ਤੇ ਨਜ਼ਰ ਰੱਖੇਗਾ। ਹਮਲੇ ਤੋਂ ਬਾਅਦ ਕੀਮਤਾਂ ’ਚ ਉਤਰਾਅ-ਚੜਾਅ ਕਾਰਨ ਤੇਲ ਦੀਆਂ ਕੀਮਤਾਂ 96 ਡਾਲਰ ਤੱਕ ਪੁੱਜੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ
ਮਾਹਿਰਾਂ ਦੇ ਵੱਖੋ-ਵੱਖਰੇ ਵਿਚਾਰ
ਗਲੋਬਲ ਊਰਜਾ ਏਜੰਸੀ (ਆਈ. ਈ. ਏ.) ਦੇ ਮੁਖੀ ਨੇ ਕਿਹਾ ਕਿ ਸਾਊਦੀ ਅਰਬ ਅਤੇ ਰੂਸ ਤੋਂ ਤੇਲ ਉਤਪਾਦਨ ’ਚ ਕਟੌਤੀ ਅਤੇ ਚੀਨ ਤੋਂ ਮਜ਼ਬੂਤ ਮੰਗ ਦੇ ਅਨੁਮਾਨ ਤੋਂ ਬਾਅਦ ਹੁਣ ਇਜ਼ਰਾਈਲ-ਹਮਾਸ ਜੰਗ ਨਿਸ਼ਚਿਤ ਤੌਰ ’ਤੇ ਤੇਲ ਬਾਜ਼ਾਰਾਂ ਲਈ ਚੰਗੀ ਖ਼ਬਰ ਨਹੀਂ ਹੈ। ਪੈਰਿਸ ਸਥਿਤ ਆਈ. ਈ. ਏ. ਦੇ ਕਾਰਜਕਾਰੀ ਡਾਇਰੈਕਟਰ ਫਤਿਹ ਬਿਰੌਲ ਨੇ ‘ਦਿ ਐਸੋਸੀਏਟਿਸ ਪ੍ਰੈੱਸ’ ਨੂੰ ਦੱਸਿਆ ਕਿ ਬਾਜ਼ਾਰ ਅਸਥਿਰ ਰਹਿਣਗੇ ਅਤੇ ਸੰਘਰਸ਼ ਨਾਲ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ ਜੋ ਨਿਸ਼ਚਿਤ ਤੌਰ ’ਤੇ ਮਹਿੰਗਾਈ ਲਈ ਬੁਰੀ ਖ਼ਬਰ ਹੈ। ਉਨ੍ਹਾਂ ਨੇ ਕਿਹਾ ਕਿ ਤੇਲ ਅਤੇ ਹੋਰ ਈਂਧਨ ਦੀ ਦਰਾਮਦ ਕਰਨ ਵਾਲੇ ਵਿਕਾਸਸ਼ੀਲ ਦੇਸ਼ ਉੱਚੀਆਂ ਕੀਮਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਜੇਕਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਹ ਤਿਉਹਾਰੀ ਸੀਜ਼ਨ ਵਿੱਚ ਮਹਿੰਗਾਈ ਦਾ ਵੱਡਾ ਝਟਕਾ ਹੋਵੇਗਾ।
ਇਹ ਵੀ ਪੜ੍ਹੋ : ਕੇਂਦਰ ਨਾਲ ਮੀਟਿੰਗ 'ਚ ਸਰਕਾਰ ਨੇ ਪਟਾਕਿਆਂ ਤੇ ਡੀਜ਼ਲ ਬੱਸਾਂ 'ਤੇ ਮੁਕੰਬਲ ਪਾਬੰਦੀ ਦੀ ਕੀਤੀ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8