ਪੈਟਰੋਲ-ਡੀਜ਼ਲ ਲਗਾਤਾਰ ਤੀਜੇ ਦਿਨ ਹੋਏ ਮਹਿੰਗੇ, ਜਾਣੋ 1 ਲੀਟਰ ਤੇਲ ਦਾ ਅੱਜ ਦਾ ਭਾਅ

Sunday, Nov 22, 2020 - 10:20 AM (IST)

ਪੈਟਰੋਲ-ਡੀਜ਼ਲ ਲਗਾਤਾਰ ਤੀਜੇ ਦਿਨ ਹੋਏ ਮਹਿੰਗੇ, ਜਾਣੋ 1 ਲੀਟਰ ਤੇਲ ਦਾ ਅੱਜ ਦਾ ਭਾਅ

ਨਵੀਂ ਦਿੱਲੀ (ਵਾਰਤਾ) — ਐਤਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ 48 ਦਿਨਾਂ ਤਕ ਲਗਾਤਾਰ ਸਥਿਰ ਰਹਿਣ ਤੋਂ ਬਾਅਦ ਪਹਿਲੀ ਵਾਰ ਦੋਵੇਂ ਈਂਧਣ ਦੇ ਭਾਅ ਚੜ੍ਹੇ। ਸਰਵਜਨਕ ਖੇਤਰ ਦੀ ਤੇਲ ਮਾਰਕੀਟਿੰਗ ਕਰਨ ਵਾਲੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 18 ਤੋਂ 20 ਪੈਸੇ ਅਤੇ ਪੈਟਰੋਲ ਵਿਚ ਅੱਠ ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਡੀਜ਼ਲ 19 ਪੈਸੇ ਮਹਿੰਗਾ ਅਤੇ ਪੈਟਰੋਲ 08 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਘਰੇਲੂ ਬਜ਼ਾਰ ਵਿਚ ਇਸ ਤੋਂ ਪਹਿਲਾਂ ਡੀਜ਼ਲ ਦੀ ਕੀਮਤ ਵਿਚ ਆਖਰੀ ਸੋਧ 2 ਅਕਤੂਬਰ ਨੂੰ ਹੋਈ ਸੀ, ਜਦੋਂ ਕਿ ਪੈਟਰੋਲ ਦੀ ਕੀਮਤਾਂ ਪਿਛਲੇ 58 ਦਿਨਾਂ ਤੋਂ ਸਥਿਰ ਰਹੀਆਂ ਸਨ। ਪੈਟਰੋਲ ਦੀ ਕੀਮਤ ਵਿਚ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ।

ਤੇਲ ਮਾਰਕੀਟਿੰਗ ਕਰਨ ਵਾਲੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 81.46 ਰੁਪਏ ਹੈ ਜਦੋਂ ਕਿ ਡੀਜ਼ਲ 71.07 ਰੁਪਏ ਪ੍ਰਤੀ ਲੀਟਰ ਹੈ। ਵਪਾਰਕ ਸ਼ਹਿਰ ਮੁੰਬਈ 'ਚ ਪੈਟਰੋਲ 88.16 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 77.54 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 83.03 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 74.64 ਰੁਪਏ ਹੈ। ਚੇਨਈ ਵਿਚ ਪੈਟਰੋਲ ਦੀ ਕੀਮਤ 84.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 76.55 ਰੁਪਏ ਪ੍ਰਤੀ ਲੀਟਰ ਰਹੀ। ਆਈ.ਓ.ਸੀ.ਐਲ. ਅਨੁਸਾਰ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਇਸ ਤਰ੍ਹਾਂ ਹੈ। 

ਇਹ ਵੀ ਪੜ੍ਹੋ: ਹਾਸਰਸ ਕਲਾਕਾਰ ਭਾਰਤੀ ਸਿੰਘ ਤੋਂ ਬਾਅਦ NCB ਨੇ ਉਸ ਦੇ ਪਤੀ ਹਰਸ਼ ਨੂੰ ਵੀ ਕੀਤਾ ਗ੍ਰਿਫ਼ਤਾਰ

ਪੈਟਰੋਲ-ਡੀਜ਼ਲ ਦੀ ਕੀਮਤ ਪ੍ਰਤੀ ਲੀਟਰ ਰੁਪਿਆ ਵਿਚ

ਸ਼ਹਿਰ         ਡੀਜ਼ਲ             ਪੈਟਰੋਲ

ਦਿੱਲੀ        71.07            81.46
ਮੁੰਬਈ         77.54           88.16
ਕੋਲਕਾਤਾ     74.64           83.03
ਚੇਨਈ         76.55           84.53

ਇਹ ਵੀ ਪੜ੍ਹੋ: ਅਮਰੀਕੀ ਚੋਣਾਂ ਅਤੇ ਵੈਕਸੀਨ ਦੀਆਂ ਖਬਰਾਂ ਨਾਲ ਨਵੰਬਰ ਤੋਂ ਹੁਣ ਤੱਕ ਸੈਂਸੈਕਸ 4200+ ਅੰਕ ਉੱਪਰ ਚੜ੍ਹਿਆ


author

Harinder Kaur

Content Editor

Related News