ਪੈਟਰੋਲ-ਡੀਜ਼ਲ ਦੇ ਨਾਲ-ਨਾਲ ਅੱਜ LPG ਸਿਲੰਡਰ ਵੀ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ

Monday, Feb 15, 2021 - 12:12 PM (IST)

ਪੈਟਰੋਲ-ਡੀਜ਼ਲ ਦੇ ਨਾਲ-ਨਾਲ ਅੱਜ LPG ਸਿਲੰਡਰ ਵੀ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ

ਨਵੀਂ ਦਿੱਲੀ - ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਵਿਚਕਾਰ ਪੈਟਰੋਲੀਅਮ ਕੰਪਨੀਆਂ ਨੇ ਆਮ ਆਦਮੀ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਦਿੱਲੀ ਵਾਲਿਆਂ ਨੂੰ ਇਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਾ ਹੈ। ਸੋਮਵਾਰ ਤੋਂ ਰਾਜਧਾਨੀ 'ਚ ਰਸੋਈ ਗੈਸ ਦੀਆਂ ਕੀਮਤਾਂ 'ਚ 50 ਰੁਪਏ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਧੇ ਤੋਂ ਬਾਅਦ ਰਾਜਧਾਨੀ 'ਚ ਬਿਨਾਂ ਸਬਸਿਡੀ ਵਾਲੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 719 ਤੋਂ ਵਧ ਕੇ 769 ਰੁਪਏ ਹੋ ਜਾਵੇਗੀ। ਨਵੀਂ ਕੀਮਤ ਐਤਵਾਰ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਵਿਚ ਆਪਣੇ ਉੱਚ ਪੱਧਰ 'ਤੇ ਹਨ। ਕਈ ਸੂਬਿਆਂ ਵਿਚ ਤੇਲ ਦੀਆਂ ਕੀਮਤਾਂ 90 ਨੂੰ ਪਾਰ ਕਰ ਗਈਆਂ ਹਨ।

ਇਹ ਵੀ ਪੜ੍ਹੋ : ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ

ਜਾਣਕਾਰੀ ਦੇ ਅਨੁਸਾਰ, 'ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਇੰਦੌਰ ਵਿਚ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਨਤੀਜੇ ਵਜੋਂ ਮਸ਼ੀਨਾਂ ਵਿਚ ਡਿਸਪਲੇ ਅਪਡੇਟ ਨਾ ਹੋਣ ਕਾਰਨ ਪੈਟਰੋਲ ਪੰਪ 'ਤੇ ਪੈਟਰੋਲ ਮਿਲਣਾ ਬੰਦ ਹੋ ਗਿਆ ਹੈ। ਦਰਅਸਲ ਹੁਣ ਤੱਕ ਦੇਸ਼ ਵਿਚ ਤੇਲ ਦੀਆਂ ਕੀਮਤਾਂ ਕਦੇ ਵੀ 3 ਡਿਜਿਟ ਤੱਕ ਨਹੀਂ ਪਹੁੰਚੀਆਂ, ਜਿਸ ਕਾਰਨ ਕੰਪਨੀਆਂ ਨੇ ਦੋ ਡਿਜਿਟ ਤੱਕ ਹੀ ਫੀਲਿੰਗ ਰੱਖੀ ਹੈ।' ਹੁਣ ਸਿਸਟਮ ਨੂੰ ਅਪਡੇਟ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਵਿਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 694 ਰੁਪਏ ਤੋਂ ਵਧਾ ਕੇ 719 ਰੁਪਏ ਕੀਤੀ ਗਈ ਸੀ। ਇਸ ਤੋਂ ਇਲਾਵਾ ਦਸੰਬਰ 2020 ਵਿਚ ਦਿੱਲੀ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਹੋਇਆ। ਜਦੋਂ ਕਿ ਇਕ ਵਾਰ ਫਿਰ ਤੋਂ ਇਹ 50 ਰੁਪਏ ਦਾ ਬੰਬ ਦਿੱਲੀ ਦੇ ਲੋਕਾਂ 'ਤੇ ਫਟਿਆ ਹੈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਲਗਾਤਾਰ 7 ਵੇਂ ਦਿਨ ਹੋਏ ਮਹਿੰਗੇ, ਜਾਣੋ ਹੁਣ ਕਿੰਨੇ ਪੈਸਿਆਂ 'ਚ ਮਿਲੇਗਾ ਤੇਲ

ਵਪਾਰਕ ਗੈਸ ਦੀ ਕੀਮਤ ਕੀ ਹੈ?

ਤੁਹਾਨੂੰ ਦੱਸ ਦੇਈਏ ਕਿ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਐਲ.ਪੀ.ਜੀ. ਦੀ ਕੀਮਤ ਵਿਚ ਬਦਲਾਅ ਹੁੰਦੇ ਹਨ। ਇਸ ਵਾਰ ਪਹਿਲੀ ਫਰਵਰੀ ਨੂੰ ਸਿਰਫ਼ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 190 ਰੁਪਏ ਦਾ ਵਾਧਾ ਹੋਇਆ ਸੀ। ਇਸ ਕਟੌਤੀ ਤੋਂ ਬਾਅਦ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਕੋਲਕਾਤਾ ਵਿਚ 1533.00 ਰੁਪਏ, ਕੋਲਕਾਤਾ ਵਿਚ 1598.50 ਰੁਪਏ, ਮੁੰਬਈ ਵਿਚ 1482.50 ਰੁਪਏ ਅਤੇ ਚੇਨਈ ਵਿਚ 1649.00 ਰੁਪਏ ਹੋ ਗਈ ਹੈ। ਸਗੋਂ ਘਰੇਲੂ ਗੈਸ ਦੀ ਕੀਮਤ ਨਹੀਂ ਬਦਲੀ ਗਈ ਸੀ। ਹਾਲਾਂਕਿ ਹੁਣ ਦਿੱਲੀ ਵਿਚ ਐਤਵਾਰ ਨੂੰ 50 ਰੁਪਏ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

ਦੇਸ਼ ਵਿਚ ਐਲਪੀਜੀ ਦੀ ਪਹੁੰਚ ਤਕਰੀਬਨ 99.5 ਪ੍ਰਤੀਸ਼ਤ ਤੱਕ ਹੋ ਗਈ ਹੈ। ਦੇਸ਼ ਵਿਚ ਐਲ.ਪੀ.ਜੀ. ਦੇ ਲਗਭਗ 28.9 ਕਰੋੜ ਖਪਤਕਾਰ ਹਨ। ਹਾਲਾਂਕਿ ਜਨਵਰੀ ਮਹੀਨੇ ਵਿਚ ਐਲ.ਪੀ.ਜੀ. ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ ਸੀ, ਪਰੰਤੂ ਦਸੰਬਰ ਵਿਚ ਦੋ ਵਾਧਾ ਹੋਣ ਕਰਕੇ, ਦਿੱਲੀ ਵਿਚ ਐਲ.ਪੀ.ਜੀ. ਦੀ ਕੀਮਤ ਵਿਚ 100 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਹੁਣ ਫਰਵਰੀ 2021 ਵਿਚ ਦਿੱਲੀ ਦੇ ਲੋਕਾਂ ਨੂੰ 50 ਰੁਪਏ ਦਾ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News