ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਆਪਣੇ ਸ਼ਹਿਰ ਦੇ ਭਾਅ

Friday, Aug 16, 2019 - 11:27 AM (IST)

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਆਪਣੇ ਸ਼ਹਿਰ ਦੇ ਭਾਅ

ਨਵੀਂ ਦਿੱਲੀ—ਸਰਕਾਰੀ ਆਇਲ ਕੰਪਨੀਆਂ ਨੇ ਸ਼ੁੱਕਰਵਾਰ (16 ਅਗਸਤ) ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 71.99 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਪੈਟਰੋਲ ਪ੍ਰਾਈਸ 65.43 ਰੁਪਏ ਲੀਟਰ ਰਿਹਾ ਹੈ। ਵੀਰਵਾਰ 15 ਅਗਸਤ ਨੂੰ ਵੀ ਇਹੀਂ ਭਾਅ ਸਨ। ਮੈਟਰੋ ਸ਼ਹਿਰ ਅਤੇ ਸਾਰੇ ਵੱਡੇ ਸੂਬਿਆਂ ਦੀ ਰਾਜਧਾਨੀ ਦਿੱਲੀ 'ਚ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਸਭ ਤੋਂ ਘਟ ਹੈ। 
ਕੋਲਕਾਤਾ 'ਚ ਅੱਜ ਪੈਟਰੋਲ ਲਈ 74.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਲਈ 67.81 ਰੁਪਏ ਪ੍ਰਤੀ ਲੀਟਰ ਚੁਕਾਉਣੇ ਹੋਣਗੇ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਮੁੰਬਈ 'ਚ ਪੈਟਰੋਲ ਦੀ ਕੀਮਤ 77.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 68.60 ਰੁਪਏ ਪ੍ਰਤੀ ਲੀਟਰ ਹੈ। ਇਥੇ ਵੀ ਵੀਰਵਾਰ ਦੇ ਮੁਕਾਬਲੇ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੈ। ਚੇਨਈ 'ਚ ਪੈਟਰੋਲ ਪ੍ਰਤੀ ਲੀਟਰ 74.78 ਰੁਪਏ ਅਤੇ ਡੀਜ਼ਲ 69.13 ਰੁਪਏ ਪ੍ਰਤੀ ਲੀਟਰ ਦੇ ਭਾਅ ਵਿਕ ਰਿਹਾ ਹੈ। ਗੁਰੂਗ੍ਰਾਮ 'ਚ ਪੈਟਰੋਲ 72.11 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 64.81 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇਸ ਸਾਲ 5 ਜੁਲਾਈ ਨੂੰ ਬਜਟ 'ਚ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਣ ਨੇ ਪੈਟਰੋਲ ਅਤੇ ਡੀਜ਼ਲ 'ਤੇ 2 ਰੁਪਏ ਦਾ ਵਾਧੂ ਟੈਕਸ ਲਗਾਇਆ ਸੀ। ਇਸ 'ਚ 1 ਰੁਪਏ ਪ੍ਰਤੀ ਲੀਟਰ ਸਪੈਸ਼ਲ ਐਕਸਾਈਜ਼ ਡਿਊਟੀ ਅਤੇ 1 ਰੁਪਏ ਰੋਡ ਅਤੇ ਇੰਫਰਾਸਟਰਕਚਰ ਸੈੱਸ ਦੇ ਤੌਰ 'ਤੇ ਲਗਾਇਆ ਸੀ।


author

Aarti dhillon

Content Editor

Related News