ਪੈਟਰੋਲ ਅਤੇ ਡੀਜ਼ਲ ਨੇ ਦਿੱਤੀ ਲੋਕਾਂ ਨੂੰ ਰਾਹਤ, ਜਾਣੋ ਅੱਜ ਕਿੰਨਾ ਸਸਤਾ ਹੋਇਆ ਤੇਲ

Sunday, Dec 23, 2018 - 09:28 AM (IST)

ਪੈਟਰੋਲ ਅਤੇ ਡੀਜ਼ਲ ਨੇ ਦਿੱਤੀ ਲੋਕਾਂ ਨੂੰ ਰਾਹਤ, ਜਾਣੋ ਅੱਜ ਕਿੰਨਾ ਸਸਤਾ ਹੋਇਆ ਤੇਲ

ਨਵੀਂ ਦਿੱਲੀ—ਪਿਛਲੇ ਕਾਫੀ ਸਮੇਂ ਤੋਂ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਹੋ ਰਹੀ ਹੈ। ਅੱਜ ਵੀ ਭਾਵ 23 ਦਸੰਬਰ 2018 ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 20 ਪੈਸੇ ਦੀ ਕਮੀ ਆਈ ਜਿਸ ਤੋਂ ਬਾਅਦ ਅੱਜ ਕੀਮਤ 70.07 ਰੁਪਏ ਹੈ ਉੱਧਰ ਅੱਜ ਡੀਜ਼ਲ ਦੀ ਕੀਮਤ 'ਚ ਵੀ 18 ਪੈਸੇ ਦੀ ਕਮੀ ਆਈ ਜਿਸ ਦੇ ਬਾਅਦ ਰੇਟ 64.01 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਧਰ ਦੇਸ਼ ਦੀ ਆਰਥਿਕ ਰਾਜਧਾਨੀ ਮੁੰੰਬਈ 'ਚ ਪੈਟਰੋਲ ਦੀ ਕੀਮਤ 75.69 ਰੁਪਏ ਪ੍ਰਤੀ ਲੀਟਰ ਹੋ ਗਿਆ ਅਤੇ ਡੀਜ਼ਲ ਦੀ ਕੀਮਤ 66.98 ਪ੍ਰਤੀ ਲੀਟਰ ਹੈ ਉੱਧਰ ਕੋਲਕਾਤਾ 'ਚ ਪੈਟਰੋਲ 72.16 ਤਾਂ ਡੀਜ਼ਲ 66.77 ਰੁਪਏ, ਚੇਨਈ 'ਚ ਪੈਟਰੋਲ 72.70 ਤਾਂ ਡੀਜ਼ਲ 67.58 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।  

PunjabKesari
ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 
ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ 75.70 ਰੁਪਏ, ਲੁਧਿਆਣਾ 'ਚ 76.65 ਰੁਪਏ ਅੰਮ੍ਰਿਤਸਰ 'ਚ 75.67 ਰੁਪਏ, ਪਟਿਆਲਾ 'ਚ 75.54 ਰੁਪਏ ਅਤੇ ਚੰਡੀਗੜ੍ਹ 'ਚ 66.25 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।


author

Aarti dhillon

Content Editor

Related News