ਲਗਾਤਾਰ ਤੀਜੇ ਦਿਨ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਨਵੀਂਆਂ ਕੀਮਤਾਂ

01/04/2020 11:10:33 AM

ਨਵੀਂ ਦਿੱਲੀ—ਬਗਦਾਦ 'ਚ ਅਮਰੀਕੀ ਏਅਰ ਸਟ੍ਰਾਈਕ ਦੇ ਬਾਅਦ ਇਰਾਨ ਅਤੇ ਅਮਰੀਕਾ ਦੇ ਵਿਚਕਾਰ ਯੁੱਧ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਕਾਰਨ ਸ਼ੁੱਕਰਵਾਰ ਨੂੰ ਕੱਚਾ ਤੇਲ ਕਰੀਬ 3 ਡਾਲਰ ਪ੍ਰਤੀ ਬੈਰਲ ਤੱਕ ਮਹਿੰਗਾ ਹੋ ਗਿਆ ਹੈ। ਹਾਲਾਂਕਿ ਅੱਜ ਦੇ ਪੈਟਰੋਲ-ਡੀਜ਼ਲ ਦੇ ਭਾਅ 'ਤੇ ਇਸ ਦਾ ਅੰਸ਼ਕ ਅਸਰ ਦਿਸ ਰਿਹਾ ਹੈ। ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਉਛਾਲ ਆਇਆ ਹੈ। ਸ਼ਨੀਵਾਰ ਨੂੰ ਪੈਟਰੋਲ 10 ਪੈਸੇ ਅਤੇ ਪੈਟਰੋਲ 15 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਨਵੇਂ ਸਾਲ 'ਚ ਹੁਣ ਤੱਕ ਪੈਟਰੋਲ 31 ਪੈਸੇ ਅਤੇ ਡੀਜ਼ਲ 45 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋ ਚੁੱਕਾ ਹੈ।
ਅੱਜ ਦਿੱਲੀ 'ਚ ਪੈਟਰੋਲ 75.45 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 68.40 ਰੁਪਏ ਪ੍ਰਤੀ ਲੀਟਰ ਹੈ। ਮੁੰੰਬਈ 'ਚ ਪੈਟਰੋਲ 10 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਅਤੇ ਕੀਮਤ 81.04 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 71.72 ਰੁਪਏ, ਕੋਲਕਾਤਾ 'ਚ ਵੀ ਪੈਟਰੋਲ 10 ਪੈਸੇ ਮਹਿੰਗਾ ਹੋਇਆ ਅਤੇ ਇਹ 78.04 ਰੁਪਏ ਅਤੇ ਡੀਜ਼ਲ 71.72 ਰੁਪਏ, ਕੋਲਕਾਤਾ 'ਚ ਵੀ ਪੈਟਰੋਲ 10 ਪੈਸੇ ਮਹਿੰਗਾ ਹੋਇਆ ਅਤੇ ਇਹ 78.04 ਰੁਪਏ ਅਤੇ ਡੀਜ਼ਲ 70.76 ਰੁਪਏ, ਚੇਨਈ 'ਚ ਪੈਟਰੋਲ ਅਤੇ 78.39 ਰੁਪਏ ਅਤੇ ਡੀਜ਼ਲ 72.28 ਰੁਪਏ, ਗੁਰੂਗ੍ਰਾਮ 'ਚ ਪੈਟਰੋਲ 74.80 ਰੁਪਏ ਅਤੇ ਡੀਜ਼ਲ 67.32 ਰੁਪਏ ਅਤੇ ਨੋਇਡਾ 'ਚ ਪੈਟਰੋਲ 76.60 ਰੁਪਏ ਅਤੇ ਡੀਜ਼ਲ 68.67 ਰੁਪਏ ਪ੍ਰਤੀ ਲੀਟਰ ਹੈ।


Aarti dhillon

Content Editor

Related News