ਪਰਸਨਲ ਡਾਟਾ 'ਤੇ ਖੁਦ ਗਾਹਕਾਂ ਦਾ ਅਧਿਕਾਰ, ਕੰਪਨੀਆਂ ਦਾ ਨਹੀਂ : ਟਰਾਈ

07/17/2018 3:34:45 PM

ਨਵੀਂ ਦਿੱਲੀ—ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕਿਹਾ ਕਿ ਗਾਹਕਾਂ ਦੇ ਪਰਸਨਲ ਡਾਟਾ 'ਤੇ ਦੂਰਸੰਚਾਰ ਕੰਪਨੀਆਂ ਦਾ ਨਹੀਂ ਸਗੋਂ ਖੁਦ ਗਾਹਕਾਂ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਟਰਾਈ ਨੇ ਗਾਹਕਾਂ ਨਾਲ ਜੁੜੀ ਜਾਣਕਾਰੀ ਦੀ ਨਿੱਜਤਾ ਬਣਾਏ ਰੱਖਣ ਦੇ ਨਿਯਮਾਂ ਦੀ ਵੀ ਸਿਫਾਰਿਸ਼ ਕੀਤੀ ਹੈ। ਟਰਾਈ ਨੇ ਕਿਹਾ ਕਿ ਮੌਜੂਦਾ ਨਿਯਮ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਪੂਰੇ ਨਹੀਂ ਹਨ। ਜੋ ਕੰਪਨੀਆਂ ਦੇ ਗਾਹਕਾਂ ਦੇ ਡਾਟਾ ਨੂੰ ਕੰਟਰੋਲ ਅਤੇ ਉਸ 'ਚ ਬਦਲਾਅ ਕਰਦੀ ਹੈ ਇਹ ਉਸ ਦਾ ਅਧਿਕਾਰ ਨਹੀਂ ਹੈ। ਯੂਜ਼ਰ ਖੁਦ ਉਨ੍ਹਾਂ ਨਾਲ ਜੁੜੀ ਜਾਣਕਾਰੀ ਦੇ ਮਾਲਕ ਹਨ। 
ਟਰਾਈ ਨੇ ਕਿਹਾ ਕਿ ਗਾਹਕਾਂ ਨੂੰ ਵਿਕਲਪ ਚੁਣਨ, ਸਹਿਮਤੀ ਦੇਣ ਅਤੇ ਜਾਣਕਾਰੀ ਹਟਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਰੈਗੂਲੇਟਰ ਨੇ ਕਿਹਾ ਕਿ ਕੰਪਨੀਆਂ ਨੂੰ ਗਾਹਕਾਂ ਦੇ ਡਾਟਾ ਨਾਲ ਛੇੜਛਾੜ ਰੋਕਣੀ ਚਾਹੀਦੀ। ਟਰਾਈ ਮੁਤਾਬਕ ਸਰਕਾਰ ਨੂੰ ਉਨ੍ਹਾਂ ਸਾਰੀਆਂ ਕੰਪਨੀਆਂ ਦਾ ਡਾਟਾ ਪ੍ਰੋਟੈਕਸ਼ਨ ਫ੍ਰੇਮਵਰਕ 'ਚ ਲਿਆਉਣਾ ਚਾਹੀਦਾ ਜੋ ਵਿਅਕਤੀਗਤ ਜਾਣਕਾਰੀ 'ਚ ਬਦਲਾਅ ਕਰਦੀਆਂ ਹਨ। ਟਰਾਈ ਨੇ ਕਿਹਾ ਕਿ ਸਰਕਾਰ ਨੂੰ ਆਪਰੇਟਿੰਗ ਸਿਸਟਮ ਅਤੇ ਬਾਜ਼ਾਰ ਨੂੰ ਵੀ ਨਿਯਮਿਤ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਡਾਟਾ ਤੋਂ ਪਛਾਣ ਨੂੰ ਹਟਾਉਣ ਲਈ ਮਾਪਦੰਡ ਤਿਆਰ ਕਰਨੇ ਚਾਹੀਦੇ ਹਨ।
ਟਰਾਈ ਦੀਆਂ ਇਹ ਸਿਫਾਰਿਸ਼ਾਂ ਉਦੋਂ ਆਈਆਂ ਹਨ ਜਦੋਂ ਪ੍ਰਾਈਵੇਸੀ ਅਤੇ ਯੂਜ਼ਰ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਖਾਸ ਕਰਕੇ ਮੋਬਾਇਲ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਮੰਗ ਚਿੰਤਿਤ ਹੈ। ਟੈਲੀਕਾਮ ਸਪੇਸ 'ਚ ਸਿਮ ਅਤੇ ਉਪਕਰਣਾਂ ਦੇ ਮਾਧਿਅਮ ਨਾਲ ਵੱਡੀ ਮਾਤਰਾ 'ਚ ਯੂਜ਼ਰ ਡਾਟਾ ਬਣਦਾ ਹੈ। ਮੋਬਾਇਲ ਕੰਪਨੀਆਂ ਵਲੋਂ ਇਸ ਦੀ ਵਰਤੋਂ ਚਿੰਤਾ ਦਾ ਵਿਸ਼ਾ ਬਣ ਗਿਆ ਹੈ।


Related News