ONGC ਨੂੰ IOC , ਗੇਲ ''ਚ ਹਿੱਸੇਦਾਰੀ ਵੇਚਣ ਦੀ ਮਿਲੀ ਆਗਿਆ

Wednesday, Jan 24, 2018 - 11:14 AM (IST)

ONGC  ਨੂੰ IOC , ਗੇਲ ''ਚ  ਹਿੱਸੇਦਾਰੀ ਵੇਚਣ ਦੀ ਮਿਲੀ ਆਗਿਆ

ਨਵੀਂ ਦਿੱਲੀ—ਜਨਤਕ ਖੇਤਰ ਦੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ.ਐੱਨ.ਜੀ.ਸੀ.) ਨੂੰ ਐੱਚ.ਪੀ.ਸੀ.ਐੱਲ 'ਚ ਸਰਕਾਰੀ ਹਿੱਸੇਦਾਰੀ ਦਾ 36,915 ਕਰੋੜ ਰੁਪਏ 'ਚ ਪ੍ਰਾਪਤੀ ਕਰਨ ਲਈ ਸੰਸਾਧਨ ਜੁਟਾਉਣ ਲਈ ਆਈ.ਓ.ਜੀ. ਅਤੇ ਗੇਲ 'ਚ ਉਨ੍ਹਾਂ ਦੀ ਹਿੱਸੇਦਾਰੀ ਵੇਚਣ ਦੀ ਆਗਿਆ ਮਿਲ ਗਈ ਹੈ। ਓ.ਐੱਨ.ਜੀ.ਸੀ. ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) 'ਚ 13.77 ਫੀਸਦੀ ਹਿੱਸੇਦਾਰੀ ਹੈ। ਅੱਜ ਦੀ ਕੀਮਤ ਦੇ ਹਿਸਾਬ ਨਾਲ ਇਸ ਹਿੱਸੇਦਾਰੀ ਦਾ ਮੁੱਲ 26,200 ਕਰੋੜ ਰੁਪਏ ਬੈਠਦਾ ਹੈ। ਇਸ ਤੋਂ ਇਲਾਵਾ ਕੰਪਨੀ ਦੀ ਗੇਲ ਇੰਡੀਆ ਲਿ. 'ਚ 4.86 ਫੀਸਦੀ ਹਿੱਸੇਦਾਰੀ ਹੈ ਜਿਸ ਦੀ ਕੀਮਤ 3,847 ਕਰੋੜ ਰੁਪਏ ਬਣਦੀ ਹੈ। 
ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਓ.ਐੱਨ.ਜੀ.ਸੀ. ਨੂੰ ਆਈ.ਓ.ਸੀ. ਅਤੇ ਗੇਲ ਇੰਡੀਆ 'ਚ ਆਪਣੀ ਹਿੱਸੇਦਾਰੀ ਵੇਚਣ ਦੀ ਆਗਿਆ ਦੇ ਦਿੱਤੀ ਪਰ ਕੰਪਨੀ ਨੂੰ ਹੁਣ ਸ਼ੇਅਰਾਂ ਦੇ ਸਹੀ ਮੁੱਲ ਦੀ ਉਡੀਕ ਹੈ। ਓ.ਐੱਨ.ਜੀ.ਸੀ. ਤੇਲ ਰਿਫਾਨਿੰਗ ਅਤੇ ਵੰਡ ਕੰਪਨੀ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਐੱਚ.ਪੀ.ਸੀ.ਐੱਲ) 'ਚ ਸਰਕਾਰ ਦੀ 51.1 ਫੀਸਦੀ ਹਿੱਸੇਦਾਰੀ ਖਰੀਦ ਰਹੀ ਹੈ। ਕੰਪਨੀ ਇਸ ਦਾ ਵਿੱਤ ਪੋਸ਼ਣ ਕਰੀਬ 12,000 ਕਰੋੜ ਰੁਪਏ ਨਕਦ ਅਤੇ ਛੋਟੀ ਮਿਆਦ ਦੇ ਕਰਜ਼ ਦੇ ਰਾਹੀਂ ਕਰੇਗੀ। ਸੂਤਰਾਂ ਨੇ ਕਿਹਾ ਕਿ ਓ.ਐੱਨ.ਜੀ.ਸੀ. ਦੇ ਉਪਰ ਕੋਈ ਕਰਜ਼ ਨਹੀਂ ਹੈ। ਕੰਪਨੀ ਛੋਟੀ ਮਿਆਦ ਦੇ ਕਰਜ਼ ਬਿਨ੍ਹਾਂ ਕਿਸੇ ਜ਼ੁਰਮਾਨੇ ਦੀ ਸਮੇਂ ਤੋਂ ਪਹਿਲਾਂ ਭੁਗਤਾਨ ਦੇ ਪ੍ਰਬੰਧ ਦੇ ਨਾਲ ਲੈ ਰਹੀ ਹੈ।


Related News