ਸ਼ੋਭਾ : ਮੁਨਾਫਾ 32.9 ਫੀਸਦੀ ਅਤੇ ਆਮਦਨ 18.4 ਫੀਸਦੀ ਵਧੀ

Saturday, Aug 05, 2017 - 10:52 AM (IST)

ਸ਼ੋਭਾ : ਮੁਨਾਫਾ 32.9 ਫੀਸਦੀ ਅਤੇ ਆਮਦਨ 18.4 ਫੀਸਦੀ ਵਧੀ

 ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸ਼ੋਭਾ ਦਾ ਮੁਨਾਫਾ 32.9 ਫੀਸਦੀ ਵਧ ਕੇ 47.7 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸ਼ੋਭਾ ਦਾ ਮੁਨਾਫਾ 36 ਕਰੋੜ ਰੁਪਏ ਰਿਹਾ ਸੀ। ਸ਼ੋਭਾ ਦੇ ਬੋਰਡ ਨੇ 425 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 14.58 ਲੱਖ ਇਕਵਟੀ ਸ਼ੇਅਰ ਦੇ ਬਾਇਬੈਕ ਨੂੰ ਮਨਜ਼ੂਰੀ ਦਿੱਤੀ। 
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸ਼ੋਭਾ ਦੀ ਆਮਦਨ 18.4 ਫੀਸਦੀ ਵਧ ਕੇ 687.7 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸ਼ੋਭਾ ਦੀ ਆਮਦਨ 580.7 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਸ਼ੋਭਾ ਦਾ ਐਬਿਟਡਾ 104.2 ਕਰੋੜ ਰੁਪਏ ਤੋਂ 25 ਫੀਸਦੀ ਵਧ ਕੇ 130.3 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਸ਼ੋਭਾ ਦਾ ਐਬਿਟਡਾ ਮਾਰਜਨ 18 ਫੀਸਦੀ ਤੋਂ ਵਧ ਕੇ 19 ਫੀਸਦੀ ਰਿਹਾ ਹੈ।


Related News