5 ਸਾਲਾਂ ’ਚ ਕੋਕਾ ਕੋਲਾ ਨੂੰ ਪਛਾੜ ਕੇ ਕਮਾਈ ਨੂੰ ਦੁੱਗਣਾ ਕਰਨਾ ਚਾਹੁੰਦੀ ਹੈ ਪੈਪਸੀਕੋ

Tuesday, Mar 11, 2025 - 12:35 PM (IST)

5 ਸਾਲਾਂ ’ਚ ਕੋਕਾ ਕੋਲਾ ਨੂੰ ਪਛਾੜ ਕੇ ਕਮਾਈ ਨੂੰ ਦੁੱਗਣਾ ਕਰਨਾ ਚਾਹੁੰਦੀ ਹੈ ਪੈਪਸੀਕੋ

ਨਵੀਂ ਦਿੱਲੀ (ਇੰਟ.) – ਪੈਪਸੀਕੋ ਨੇ ਅਗਲੇ 5 ਸਾਲਾਂ ਲਈ ਇਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ, ਜਿਸ ਦਾ ਮਕਸਦ ਕੋਕਾ ਕੋਲਾ ਅਤੇ ਕੈਂਪਾ ਕੋਲਾ ਨੂੰ ਸਖਤ ਟੱਕਰ ਦੇਣਾ ਹੈ। ਕੰਪਨੀ ਇਨ੍ਹਾਂ ਸਾਲਾਂ ’ਚ ਆਪਣੀ ਕਮਾਈ ਨੂੰ ਦੁੱਗਣਾ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ :      Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ

ਪੈਪਸੀਕੋ ਦੇ ਭਾਰਤ ਅਤੇ ਦੱਖਣੀ ਏਸ਼ੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜਾਗ੍ਰਤ ਕੋਟੇਚਾ ਅਨੁਸਾਰ ਕੰਪਨੀ ਅਗਲੇ 5 ਸਾਲਾਂ ’ਚ ਭਾਰਤ ’ਚ ਆਪਣਾ ਮਾਲੀਆ ਦੁੱਗਣਾ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ ਕਿਉਂਕਿ ਇਹ ਕੰਪਨੀ ਲਈ ਵੱਡੇ 3 ਬਾਜ਼ਾਰਾਂ ’ਚੋਂ ਇਕ ਹੈ, ਜਿਥੇ ਉਹ ਦਹਾਈ ਅੰਕਾਂ ਦਾ ਵਾਧਾ ਦਰਜ ਕਰ ਰਹੀ ਹੈ।

ਇਹ ਵੀ ਪੜ੍ਹੋ :     ਜਾਣੋ ਕਿਹੜੇ -ਕਿਹੜੇ ਸੂਬਿਆਂ 'ਚ 14 ਜਾਂ 15 ਮਾਰਚ ਨੂੰ ਬੰਦ ਰਹਿਣਗੇ ਬੈਂਕ ਤੇ ਕਿੱਥੇ ਖੁੱਲ੍ਹਣਗੇ

ਭਾਰਤ ਬਣੇਗਾ ਗ੍ਰੋਥ ਦਾ ਇੰਜਣ

ਕੋਟੇਚਾ ਨੇ ਕਿਹਾ ਕਿ ਪੈਪਸੀਕੋ ਨੇ ਉੱਤਰ ਪ੍ਰਦੇਸ਼ ਅਤੇ ਆਸਾਮ ’ਚ ਨਵੇਂ ਪਲਾਂਟਾਂ ’ਚ ਨਿਵੇਸ਼ ਕੀਤਾ ਹੈ, ਜਿਸ ਦਾ ਮਕਸਦ ਮੰਗ ਤੋਂ ਅੱਗੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਭਾਰਤ ’ਚ ਨਿਵੇਸ਼ ਤੋਂ ਪਿੱਛੇ ਨਹੀਂ ਹਟੇਗੀ ਅਤੇ 2 ਹੋਰ ਪਲਾਂਟ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ’ਚ ਇਕ ਪਲਾਂਟ ਦੱਖਣੀ ਖੇਤਰ ’ਚ ਹੋਵੇਗਾ।

ਉਨ੍ਹਾਂ ਕਿਹਾ ਕਿ ਭਾਰਤ ਪੈਪਸੀਕੋ ਲਈ ਗਲੋਬਲ ਮਾਲੀਆ ਵਧਾਉਣ ’ਚ ਵਾਧੇ ਦਾ ਇੰਜਣ ਹੋਵੇਗਾ। ਇਹ ਉੱਤਰੀ ਅਮਰੀਕਾ ਜਿੰਨਾ ਵੱਡਾ ਨਹੀਂ ਹੈ ਕਿਉਂਕਿ ਉਥੇ ਬਾਜ਼ਾਰ ਬਹੁਤ ਵਿਕਸਤ ਹਨ। ਉਨ੍ਹਾਂ ਕਿਹਾ ਕਿ ਅਸੀਂ ਪੈਪਸੀਕੋ ਲਈ ਲੱਗਭਗ 13 ਤੋਂ 15 ਮੁੱਖ ਬਾਜ਼ਾਰਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ :      PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ

ਕੀ ਹੈ ਬਾਜ਼ਾਰ ’ਚ ਰਣਨੀਤੀ

ਪੈਪਸੀਕੋ 3 ਰਣਨੀਤਕ ਪਿੱਲਰਾਂ ’ਤੇ ਕੰਮ ਕਰ ਰਹੀ ਹੈ, ਜਿਸ ਨੂੰ ਉਹ ਫਾਸਟਰ (ਤੇਜ਼), ਸਟ੍ਰਾਂਗਰ (ਮਜ਼ਬੂਤ) ਅਤੇ ਬੈਟਰ (ਬਿਹਤਰ) ਕਹਿੰਦੀ ਹੈ। ਕੰਪਨੀ ਨੇ ਟੈਸਟ ਦੀਆਂ ਪਹਿਲਾਂ ਦੇ ਆਧਾਰ ’ਤੇ ਭਾਰਤ ਨੂੰ 9 ਗਰੁੱਪਾਂ ’ਚ ਵੰਡਿਆ ਹੈ।

ਪੈਪਸੀਕੋ ਦਾ ਮੁਕਾਬਲਾ ਕੋਕਾ ਕੋਲਾ ਅਤੇ ਕੈਂਪਾ ਕੋਲਾ ਨਾਲ ਹੈ। ਕੈਂਪਾ ਕੋਲਾ ਕਾਫੀ ਹਮਲਾਵਰ ਢੰਗ ਨਾਲ ਅੱਗੇ ਵਧ ਰਹੀ ਹੈ। ਨਾਲ ਹੀ ਉਹ ਆਪਣੇ ਪ੍ਰੋਡਕਟ ਦੀ ਪਹੁੰਚ ਵਧਾਉਣ ਲਈ ਰਿਟੇਲਰਜ਼ ਨੂੰ ਵੱਧ ਮਾਰਜਿਨ ਦੇ ਰਹੀ ਹੈ।

ਇਹ ਵੀ ਪੜ੍ਹੋ :     Ola Electric ਖਿਲਾਫ ਵੱਡੀ ਜਾਂਚ, ਵਿਭਾਗ ਦੀ ਰਾਡਾਰ 'ਤੇ ਆਏ ਕਈ ਸ਼ੋਅਰੂਮ, ਨੋਟਿਸ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News