ਵਧਦੀਆਂ ਵਿਆਜ ਦਰਾਂ ਕਾਰਨ ਲੋਕਾਂ ਦਾ ਵਧਿਆ ਇਨ੍ਹਾਂ ਸੇਵਿੰਗ ਸਕੀਮਾਂ ਵੱਲ ਆਕਰਸ਼ਨ
Monday, Mar 04, 2024 - 11:11 AM (IST)
ਨਵੀਂ ਦਿੱਲੀ (ਭਾਸ਼ਾ) - ਵਧਦੀਆਂ ਵਿਆਜ ਦਰਾਂ ਕਾਰਨ ਪਹਿਲਾਂ ਨਾਲੋਂ ਜ਼ਿਆਦਾ ਲੋਕ ਫਿਕਸਡ ਸੇਵਿੰਗ ਸਕੀਮਾਂ ਵੱਲ ਆਕਰਸ਼ਿਤ ਹੋ ਰਹੇ ਹਨ। ਕੁੱਲ ਬੈਂਕ ਡਿਪਾਜ਼ਿਟਾਂ ’ਚ ਅਜਿਹੇ ਨਿਵੇਸ਼ ਮਾਧਿਅਮਾਂ ਦੀ ਹਿੱਸੇਦਾਰੀ ਦਸੰਬਰ 2023 ’ਚ ਵਧ ਕੇ 60.3 ਫੀਸਦੀ ਹੋ ਗਈ ਹੈ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਤੋਂ ਮਿਲੀ ਹੈ। ਇਹ ਅੰਕੜਾ ਮਾਰਚ 2023 ’ਚ 57.2 ਫੀਸਦੀ ਸੀ।
ਇਹ ਵੀ ਪੜ੍ਹੋ : Flipkart ਨੇ ਲਾਂਚ ਕੀਤੀ ਆਪਣੀ UPI ਸੇਵਾ, ਇਨ੍ਹਾਂ ਕੰਪਨੀਆਂ ਨਾਲ ਹੋਵੇਗਾ ਸਿੱਧਾ ਮੁਕਾਬਲਾ
ਅਪ੍ਰੈਲ-ਦਸੰਬਰ 2023 ਦੌਰਾਨ ਕੁੱਲ ਜਮ੍ਹਾ ਰਕਮਾਂ ’ਚ ਜੋ ਵਾਧਾ ਹੋਇਆ, ਉਸ ’ਚ ਫਿਕਸਡ ਡਿਪਾਜ਼ਿਟ ਦਾ ਹਿੱਸਾ ਲਗਭਗ 97.6 ਫੀਸਦੀ ਸੀ।
ਇਸ ਮਿਆਦ ਦੌਰਾਨ, ਚਾਲੂ ਖਾਤਾ ਅਤੇ ਬਚਤ ਖਾਤਾ (ਸੀ. ਏ. ਐੱਸ. ਏ.) ਜਮ੍ਹਾ ਦੇ ਹਿੱਸੇ ’ਚ ਗਿਰਾਵਟ ਹੋਈ।
ਇਹ ਵੀ ਪੜ੍ਹੋ : ਪੁੱਤਰ ਅਨੰਤ ਦੀ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਹੋਏ ਭਾਵੁਕ, ਅੱਖਾਂ 'ਚੋਂ ਨਿਕਲੇ ਹੰਝੂ
ਆਰ. ਬੀ. ਆਈ. ਨੇ ਆਪਣੀ ‘ਤਿਮਾਹੀ ਬੇਸਿਕ ਸਟੈਟਿਸਟਿਕਸ ਰਿਟਰਨ (ਬੀ. ਐੱਸ. ਆਰ.)-2 : ਅਨੁਸੂਚਿਤ ਵਪਾਰਕ ਬੈਂਕਾਂ ’ਚ ਜਮ੍ਹਾ-ਦਸੰਬਰ 2023’ ’ਚ ਇਹ ਜਾਣਕਾਰੀ ਦਿੱਤੀ।
ਇਸ ’ਚ ਕਿਹਾ ਗਿਆ ਕਿ ਫਿਕਸਡ ਡਿਪਾਜ਼ਿਟ ’ਤੇ ਵਧਦੇ ਰਿਟਰਨ ਬੈਂਕ ਡਿਪਾਜ਼ਿਟ ’ਚ ਢਾਂਚਾਗਤ ਬਦਲਾਅ ਲਿਆ ਰਹੇ ਹਨ। ਕੁੱਲ ਜਮ੍ਹਾ ਰਕਮਾਂ ’ਚ ਫਿਕਸਡ ਡਿਪਾਜ਼ਿਟ ਦਾ ਹਿੱਸਾ ਮਾਰਚ 2023 ’ਚ 57.2 ਫੀਸਦੀ ਤੋਂ ਵੱਧ ਕੇ ਦਸੰਬਰ, 2023 ’ਚ 60.3 ਫੀਸਦੀ ਹੋ ਗਿਆ। ਆਰ. ਬੀ. ਆਈ. ਨੇ ਅੱਗੇ ਕਿਹਾ ਕਿ ਉੱਚ ਵਿਆਜ ਦਰ ਵਾਲੀ ਸ਼੍ਰੇਣੀ ’ਚ ਫੰਡ ਜਮ੍ਹਾ ਕੀਤੇ ਜਾ ਰਹੇ ਹਨ। ਕੁੱਲ ਮਿਆਦੀ ਜਮ੍ਹਾ ਰਕਮਾਂ ’ਚ 7 ਫੀਸਦੀ ਤੋਂ ਵੱਧ ਵਿਆਜ ਦਰਾਂ ਵਾਲੇ ਫਿਕਸਡ ਡਿਪਾਜ਼ਿਟ ਦੀ ਹਿੱਸੇਦਾਰੀ ਦਸੰਬਰ 2023 ’ਚ ਵਧ ਕੇ 61.4 ਫੀਸਦੀ ਹੋ ਗਈ। ਇਹ ਅੰਕੜਾ ਇਸ ਤੋਂ ਇਕ ਤਿਮਾਹੀ ਪਹਿਲਾਂ 54.7 ਫੀਸਦੀ ਅਤੇ ਮਾਰਚ 2023 ’ਚ 33.7 ਫੀਸਦੀ ਸੀ।
ਇਹ ਵੀ ਪੜ੍ਹੋ : ਦਲਜੀਤ ਦੋਸਾਂਝ ਨੇ ਲਾਈਆਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਰੌਣਕਾਂ, ਦੇਖੋ ਵਾਇਰਲ ਵੀਡੀਓ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8