Paytm ਯੂਜ਼ਰਜ਼ ਲਈ ਵੱਡੀ ਖ਼ਬਰ, ਪੈਸੇ ਲੋਡ ਕਰਨ ਲਈ ਦੇਣਾ ਪਵੇਗਾ ਇਹ ਚਾਰਜ

10/15/2020 11:11:58 PM

ਨਵੀਂ ਦਿੱਲੀ— ਰਾਸ਼ਨ ਦੇ ਸਟੋਰ ਤੋਂ ਸਮਾਨ ਖਰੀਦਣ, ਪਾਣੀ ਤੇ ਬਿਜਲੀ ਦਾ ਬਿੱਲ ਭਰਨ, ਗੈਸ ਸਿਲੰਡਰ ਬੁੱਕ ਕਰਨ, ਮੋਬਾਇਲ ਅਤੇ ਡੀ. ਟੀ. ਐੱਚ. ਦਾ ਰੀਚਾਰਜ ਕਰਨ ਜਾਂ ਆਨਲਾਈਨ ਆਰਡਰ ਲਈ ਬਹੁਤ ਸਾਰੇ ਲੋਕ ਪੇਟੀਐੱਮ ਵਾਲੇਟ ਦੀ ਵਰਤੋਂ ਕਰਦੇ ਹੀ ਹਨ। ਜੇਕਰ ਤੁਸੀਂ ਵੀ ਸਾਧਾਰਣ ਲੈਣ-ਦੇਣ ਲਈ ਪੇਟੀਐੱਮ ਵਰਤਦੇ ਹੋ ਤਾਂ ਤੁਹਾਡੇ ਲਈ ਇਹ ਬੁਰੀ ਖ਼ਬਰ ਹੈ। ਪੇਟੀਐੱਮ ਦੀ ਵਰਤੋਂ ਕਰਨਾ ਅੱਜ ਤੋਂ ਮਹਿੰਗਾ ਹੋ ਗਿਆ ਹੈ। 

ਰਿਪੋਰਟਾਂ ਮੁਤਾਬਕ, ਹੁਣ ਤੱਕ ਕ੍ਰੈਡਿਟ ਕਾਰਡ ਤੋਂ ਪੇਟੀਐੱਮ ਵਿਚ ਪੈਸੇ ਲੋਡ ਕਰਨ 'ਤੇ ਕੋਈ ਵਾਧੂ ਚਾਰਜ ਨਹੀਂ ਪੈਂਦਾ ਸੀ ਪਰ ਹੁਣ ਕੰਪਨੀ ਨੇ ਨਿਯਮਾਂ ਵਿਚ ਬਦਲਾਅ ਕੀਤਾ ਹੈ।

ਰਿਪੋਰਟਾਂ ਮੁਤਾਬਕ, ਮੁਤਾਬਕ ਕੋਈ ਵਿਅਕਤੀ ਪੇਟੀਐੱਮ ਵਾਲੇਟ ਵਿਚ ਕ੍ਰੇਡਿਟ ਕਾਰਡ ਨਾਲ ਪੈਸੇ ਜਮ੍ਹਾਂ ਕਰਦਾ ਹੈ ਤਾਂ ਉਸ ਨੂੰ ਹੁਣ 2 ਫੀਸਦੀ ਦਾ ਵਾਧੂ ਚਾਰਜ ਦੇਣਾ ਹੋਵੇਗਾ। ਇਸ 2 ਫੀਸਦੀ ਚਾਰਜ ਵਿਚ ਜੀ. ਐੱਸ. ਟੀ. ਸ਼ਾਮਲ ਹੋਵੇਗਾ। ਉਦਾਹਰਣ ਲਈ ਜੇਕਰ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਪੇਟੀਐੱਮ ਵਾਲੇਟ ਵਿਚ 100 ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਕ੍ਰੈਡਿਟ ਕਾਰਡ ਵਿਚੋਂ 102 ਰੁਪਏ ਦੀ ਪੇਮੈਂਟ ਕਰਨੀ ਪਵੇਗੀ। ਪਹਿਲਾਂ ਇਹ ਨਿਯਮ 9 ਅਕਤੂਬਰ ਤੋਂ ਲਾਗੂ ਹੋਣਾ ਸੀ ਪਰ ਹੁਣ 15 ਅਕਤੂਬਰ ਨੂੰ ਕੀਤਾ ਗਿਆ ਹੈ। ਹਾਲਾਂਕਿ ਕ੍ਰੈਡਿਟ ਕਾਰਡ ਨਾਲ ਪੇਟੀਐੱਮ ਵਿਚ ਪੈਸੇ ਪਾਉਣ ਨਾਲ ਕੰਪਨੀ ਫਿਲਹਾਲ 1 ਫੀਸਦੀ ਦਾ ਕੈਸ਼ਬੈਕ ਵੀ ਦੇ ਰਹੀ ਹੈ।

ਇਸ ਤੋਂ ਪਹਿਲਾਂ ਪਹਿਲੀ ਜਨਵਰੀ, 2020 ਨੂੰ ਵੀ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਸੀ ਹੁਣ ਤੱਕ ਜੇਕਰ ਕੋਈ ਯੂਜ਼ਰ ਕਿਸੇ ਮਹੀਨੇ ਵਿਚ 10 ਹਜ਼ਾਰ ਰੁਪਏ ਤੱਕ ਕ੍ਰੈਡਿਟ ਕਾਰਡ ਨਾਲ ਜਮ੍ਹਾਂ ਕਰਦਾ ਸੀ ਤਾਂ ਉਸ ਨੂੰ ਕੋਈ ਚਾਰਜ ਨਹੀਂ ਦੇਣਾ ਪੈਂਦਾ ਸੀ, ਹਾਲਾਂਕਿ ਜੇਕਰ 10 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਜਮ੍ਹਾਂ ਕਰਦਾ ਸੀ ਤਾਂ ਉਸ ਨੂੰ 2 ਫੀਸਦੀ ਦਾ ਚਾਰਜ ਦੇਣਾ ਪੈਂਦਾ ਸੀ। ਹੁਣ 15 ਅਕਤੂਬਰ ਤੋਂ ਕ੍ਰੈਡਿਟ ਕਾਰਡ ਰਾਹੀਂ ਕੋਈ ਵੀ ਰਾਸ਼ੀ ਪੇਟੀਐੱਮ ਵਾਲੇਟ ਵਿਚ ਭਰਦੇ ਹੋ ਤਾਂ 2 ਫੀਸਦੀ ਦਾ ਚਾਰਜ ਦੇਣਾ ਪਵੇਗਾ।


Sanjeev

Content Editor

Related News