Paytm ਦੇ ਸ਼ੇਅਰਧਾਰਕਾਂ ’ਚ ਹਾਹਾਕਾਰ! ਸ਼ੇਅਰਾਂ ’ਚ ਲਗਾਤਾਰ ਦੂਜੇ ਦਿਨ 20 ਫੀਸਦੀ ਦੀ ਗਿਰਾਵਟ

Friday, Feb 02, 2024 - 08:58 PM (IST)

Paytm ਦੇ ਸ਼ੇਅਰਧਾਰਕਾਂ ’ਚ ਹਾਹਾਕਾਰ! ਸ਼ੇਅਰਾਂ ’ਚ ਲਗਾਤਾਰ ਦੂਜੇ ਦਿਨ 20 ਫੀਸਦੀ ਦੀ ਗਿਰਾਵਟ

ਨਵੀਂ ਦਿੱਲੀ, (ਭਾਸ਼ਾ)– ਪੇਅ. ਟੀ. ਐੱਮ. ਦੇ ਸ਼ੇਅਰਾਂ ’ਚ ਸ਼ੁੱਕਰਵਾਰ ਨੂੰ 20 ਫੀਸਦੀ ਤੱਕ ਦੀ ਗਿਰਾਵਟ ਆਈ। ਇਹ ਗਿਰਾਵਟ ਲਗਾਤਾਰ ਦੂਜੇ ਦਿਨ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮਟਿਡ ਨੂੰ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਸਾਧਨ, ਵਾਲੇਟ ਅਤੇ ਫਾਸਟੈਗ ’ਚ 29 ਫਰਵਰੀ 2024 ਤੋਂ ਬਾਅਦ ਜਮ੍ਹਾ ਜਾਂ ਟੌਪ-ਅਪ ਸਵੀਕਾਰ ਨਾ ਕਰਨ ਦਾ ਬੁੱਧਵਾਰ ਨੂੰ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਦੇ ਸ਼ੇਅਰ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਬੀ. ਐੱਸ. ਈ. ’ਤੇ ਸ਼ੇਅਰ 20 ਫੀਸਦੀ ਦੀ ਗਿਰਾਵਟ ਨਾਲ 487.05 ਰੁਪਏ ’ਤੇ ਪੁੱਜ ਗਏ। ਐੱਨ. ਐੱਸ. ਈ. ’ਤੇ 20 ਫੀਸਦੀ ਡਿੱਗ ਕੇ 487.20 ਰਪਏ ’ਤੇ ਰਹੇ।

ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਰਕਾਰੀ ਐਪ, ਬੰਦ ਹੋ ਜਾਣਗੀਆਂ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ

ਕੰਪਨੀ ਦਾ ਬਾਜ਼ਾਰ ਪੂੰਜੀਕਰਨ (ਐੱਮ. ਕੈਪ) ਵੀ 30,931.59 ਕਰੋੜ ਰੁਪਏ ਘਟ ਕੇ 30,931.50 ਕਰੋੜ ਰੁਪਏ ਹੋ ਗਿਆ। ਆਰ. ਬੀ. ਆਈ. ਨੇ ਆਦੇਸ਼ ਵਿਚ ਕਿਹਾ ਸੀ ਕਿ ਪੇਅ. ਟੀ. ਐੱਮ. ਦਾ ਸੰਚਾਲਨ ਕਨਰ ਵਾਲੀ ਕੰਪਨੀ ਵਨ97 ਕਮਿਊਨੀਕੇਸ਼ਨਸ ਲਿਮਟਿਡ ਅਤੇ ਪੇਅ. ਟੀ. ਐੱਮ. ਪੇਮੈਂਟਸ ਸਰਵਿਸਿਜ਼ ਦੇ ‘ਨੋਡਲ ਖਾਤਿਆਂ’ ਨੂੰ 29 ਫਰਵਰੀ ਤੋਂ ਪਹਿਲਾਂ ਛੇਤੀ ਤੋਂ ਛੇਤੀ ਸਮਾਪਤ ਕੀਤਾ ਜਾਣਾ ਚਾਹੀਦਾ ਹੈ। ਵਨ97 ਕਮਿਊਨੀਕੇਸ਼ਨਸ ਕੋਲ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮਟਿਡ ਵਿਚ 49 ਫੀਸਦੀ ਹਿੱਸੇਦਾਰੀ ਹੈ ਪਰ ਉਹ ਇਸ ਨੂੰ ਆਪਣੀ ਸਹਿਯੋਗੀ ਵਜੋਂ ਵਰਗੀਕ੍ਰਿਤ ਕਰਦਾ ਹੈ ਨਾ ਕਿ ਸਹਾਇਕ ਕੰਪਨੀ ਵਜੋਂ।

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

29 ਫਰਵਰੀ ਤੋਂ ਬਾਅਦ ਵੀ ਜਾਰੀ ਰਹੇਗੀ ਪੇਅ. ਟੀ. ਐੱਮ. ਦੀ ਸੇਵਾ : ਵਿਜੇ ਸ਼ੇਖਰ ਸ਼ਰਮਾ

ਵਨ97 ਕਮਿਊਨੀਕੇਸ਼ਨਸ ਲਿਮਟਿਡ (ਓ. ਸੀ. ਐੱਲ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਜੇ ਸ਼ੇਖਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਿਜੀਟਲ ਭੁਗਤਾਨ ਅਤੇ ਸੇਵਾ ਐਪ ਪੇਅ. ਟੀ. ਐੱਮ. ਕੰਮ ਕਰ ਰਿਹਾ ਹੈ ਅਤੇ 29 ਫਰਵਰੀ ਤੋਂ ਬਾਅਦ ਵੀ ਇਹ ਹਮੇਸ਼ਾ ਵਾਂਗ ਕੰਮ ਕਰਦਾ ਰਹੇਗਾ। ਵਨ97 ਕਮਿਊਨੀਕੇਸ਼ਨਸ ਲਿਮਟਿਡ (ਓ. ਸੀ. ਐੱਲ.) ਦੇ ਸੰਸਥਾਪਕ ਅਤੇ ਸੀ. ਈ. ਓ. ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਲਿਖਿਆ ਕਿ ਕੰਪਨੀ ਪੂਰੀ ਪਾਲਣਾ ਨਾਲ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹੈ। ਸ਼ਰਮਾ ਨੇ ਕਿਹਾ ਕਿ ਪੇਅ. ਟੀ. ਐੱਮ. ਇਸਤੇਮਾਲ ਕਰਨ ਵਾਲੇ ਸਾਰੇ ਲੋਕਾਂ ਲਈ ਤੁਹਾਡਾ ਪਸੰਦੀਦਾ ਐਪ ਕੰਮ ਕਰ ਰਿਹਾ ਹੈ ਅਤੇ 29 ਫਰਵਰੀ ਤੋਂ ਬਾਅਦ ਵੀ ਇਸ ਤਰ੍ਹਾਂ ਕੰਮ ਕਰਦਾ ਰਹੇਗਾ।

ਇਹ ਵੀ ਪੜ੍ਹੋ- ਕਾਲ ਡਰਾਪ ਦੀ ਸਮੱਸਿਆ ਤੋਂ ਜਲਦ ਮਿਲੇਗਾ ਛੁਟਕਾਰਾ, TRAI ਨੇ ਕਰ ਲਈ ਪੂਰੀ ਤਿਆਰੀ


author

Rakesh

Content Editor

Related News