Paytm ਦਾ ਸ਼ੇਅਰ 12.71 ਫੀਸਦੀ ਹੋਰ ਡਿਗਿਆ, ਦੋ ਦਿਨਾਂ ’ਚ ਬਾਜ਼ਾਰ ਪੂੰਜੀਕਰਨ 11,809.43 ਕਰੋੜ ਰੁਪਏ ਘਟਿਆ

03/16/2022 1:09:27 PM

ਨਵੀਂ ਦਿੱਲੀ– ਪੇਅ. ਟੀ. ਐੱਮ. ਦੀ ਮੂਲ ਕੰਪਨੀ ਵਨ97 ਕਮਿਊਨੀਕੇਸ਼ਨਸ ਲਿਮ. ਦਾ ਸ਼ੇਅਰ ਅੱਜ ਲਗਭਗ 13 ਫੀਸਦੀ ਹੋਰ ਹੇਠਾਂ ਆ ਗਿਆ। ਬੀ. ਐੱਸ. ਈ. ’ਚ ਕੰਪਨੀ ਦਾ ਸ਼ੇਅਰ 12.28 ਫੀਸਦੀ ਟੁੱਟ ਕੇ 592.40 ਰੁਪਏ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 13.37 ਫੀਸਦੀ ਡਿਗ ਕੇ 585 ਰੁਪਏ ਤੱਕ ਆ ਗਿਆ ਸੀ। 

ਇਹ ਪਿਛਲੇ ਸਾਲ ਨਵੰਬਰ ’ਚ ਸੂਚੀਬੱਧਤਾ ਤੋਂ ਬਾਅਦ ਕੰਪਨੀ ਦੇ ਸ਼ੇਅਰ ਦਾ ਸਭ ਤੋਂ ਹੇਠਲਾ ਪੱਧਰ ਹੈ। ਨੈਸ਼ਨਲ ਸਟਾਕ ਐਕਸਚੇਂਜ ’ਚ ਇਹ 12.71 ਫੀਸਦੀ ਡਿੱਗ ਕੇ 589 ਰੁਪਏ ਪ੍ਰਤੀ ਸ਼ੇਅਰ ’ਤੇ ਆ ਗਿਆ। ਕੰਪਨੀ ਦਾ ਸ਼ੇਅਰ ਸੋਮਵਾਰ ਨੂੰ ਕਰੀਬ 13 ਫੀਸਦੀ ਟੁੱਟਾ ਸੀ। ਭਾਰਤੀ ਰਿਜ਼ਰਵ ਬੈਂਕ ਦੇ ਕਦਮ ਤੋਂ ਬਾਅਦ ਕੰਪਨੀ ਦਾ ਸ਼ੇਅਰ ਹੇਠਾਂ ਆਇਆ। 

ਰਿਜ਼ਰਵ ਬੈਂਕ ਨੇ ਪਿਛਲੇ ਸ਼ੁੱਕਰਵਾਰ ਨੂੰ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮਟਿਡ (ਪੀ. ਬੀ. ਬੀ. ਐੱਲ.) ਨੂੰ ਨਵੇਂ ਖਾਤੇ ਖੋਲ੍ਹਣ ਤੋਂ ਰੋਕ ਦਿੱਤਾ ਸੀ ਕਿ ਉਸ ਦੀ ਆਪ੍ਰੇਟਿੰਗ ’ਚ ‘ਸਮੱਗਰੀ ਦੀ ਨਿਗਰਾਨੀ ਨਲਾ ਜੁੜੀਆਂ ਚਿੰਤਾਵਾਂ’ ਪਾਈਆਂ ਗਈਆਂ ਹਨ। ਦੋ ਦਿਨਾਂ ’ਚ ਕੰਪਨੀ ਦਾ ਬਾਜ਼ਾਰ ਪੂੰਜੀਕਰਨ 11,809.43 ਕਰੋੜ ਰੁਪਏ ਘਟ ਕੇ 38,418.57 ਕਰੋਡ ਰੁਪਏ ’ਤੇ ਆ ਗਿਆ।


Rakesh

Content Editor

Related News