ਧੜਾਮ ਨਾਲ ਡਿੱਗੇ Paytm ਦੇ ਸ਼ੇਅਰ, 10 ਦਿਨਾਂ ''ਚ ਨਿਵੇਸ਼ਕਾਂ ਨੂੰ 26000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ

Wednesday, Feb 14, 2024 - 03:39 PM (IST)

ਧੜਾਮ ਨਾਲ ਡਿੱਗੇ Paytm ਦੇ ਸ਼ੇਅਰ, 10 ਦਿਨਾਂ ''ਚ ਨਿਵੇਸ਼ਕਾਂ ਨੂੰ 26000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ

ਬਿਜ਼ਨੈੱਸ ਡੈਸਕ : ਪਿਛਲੇ 10 ਦਿਨਾਂ 'ਚ Paytm ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ। ਬੀਐੱਸਈ 'ਤੇ ਲਗਾਤਾਰ ਦੂਜੇ ਦਿਨ ਕੰਪਨੀ ਦੇ ਸ਼ੇਅਰਾਂ 'ਚ 10 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਅੱਜ ਕੰਪਨੀ ਦੇ ਸ਼ੇਅਰ 350 ਰੁਪਏ ਤੋਂ ਹੇਠਾਂ ਆ ਗਏ ਹਨ, ਜੋ 52 ਹਫ਼ਤਿਆਂ ਦਾ ਨਵਾਂ ਨੀਵਾਂ ਪੱਧਰ ਹੈ। ਖ਼ਾਸ ਗੱਲ ਇਹ ਹੈ ਕਿ ਪਿਛਲੇ 10 ਦਿਨਾਂ 'ਚ ਕੰਪਨੀ ਦੇ ਸ਼ੇਅਰਾਂ 'ਚ 55 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ 26 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ, ਜਦੋਂਕਿ ਅਕਤੂਬਰ ਮਹੀਨੇ 'ਚ ਕੰਪਨੀ ਦੇ ਸ਼ੇਅਰ 52 ਹਫ਼ਤਿਆਂ ਦੇ ਉੱਚ ਪੱਧਰ 'ਤੇ ਸਨ। ਉਥੇ ਹੀ ਕੰਪਨੀ ਦੇ ਸ਼ੇਅਰ 66 ਫ਼ੀਸਦੀ ਡਿੱਗ ਗਏ ਹਨ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਨਿਵੇਸ਼ਕਾਂ ਨੂੰ ਹੋਇਆ 26 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ 
ਪੇਟੀਐੱਮ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਪਿਛਲੇ 10 ਕਾਰੋਬਾਰੀ ਦਿਨਾਂ 'ਚ ਨਿਵੇਸ਼ਕਾਂ ਨੂੰ 26 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। 31 ਜਨਵਰੀ ਨੂੰ ਕੰਪਨੀ ਦਾ ਮਾਰਕੀਟ ਕੈਪ 48,334.71 ਕਰੋੜ ਰੁਪਏ ਸੀ, ਜੋ ਅੱਜ 10 ਫ਼ੀਸਦੀ ਹੋਰ ਘਟ ਕੇ 21,747.44 ਕਰੋੜ ਰੁਪਏ ਰਹਿ ਗਿਆ ਹੈ। ਪਿਛਲੇ 10 ਕਾਰੋਬਾਰੀ ਦਿਨਾਂ 'ਚ 26,587.27 ਕਰੋੜ ਰੁਪਏ ਦੀ ਗਿਰਾਵਟ ਦੇਖੀ ਗਈ ਹੈ। ਇਸ ਨਾਲ ਨਿਵੇਸ਼ਕਾਂ ਦਾ ਵੀ ਨੁਕਸਾਨ ਹੁੰਦਾ ਹੈ। ਜੇਕਰ ਕਿਸੇ ਨਿਵੇਸ਼ਕ ਕੋਲ Paytm ਦੇ 1000 ਸ਼ੇਅਰ ਸਨ, ਜਿਨ੍ਹਾਂ ਦੀ ਕੀਮਤ 31 ਤੱਕ 761000 ਰੁਪਏ ਸੀ। ਹੁਣ ਇਸ ਦੀ ਕੀਮਤ 3,48,600 ਰੁਪਏ 'ਤੇ ਆ ਗਈ ਹੈ। ਇਸ ਦਾ ਮਤਲਬ ਹੈ ਕਿ ਅਜਿਹੇ ਨਿਵੇਸ਼ਕਾਂ ਨੂੰ Paytm 'ਤੇ 1000 ਸ਼ੇਅਰਾਂ 'ਤੇ 412400 ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਲਗਾਤਾਰ ਦੂਜੇ ਦਿਨ 10 ਫ਼ੀਸਦੀ ਦੀ ਗਿਰਾਵਟ
Paytm ਦੀ ਮੂਲ ਕੰਪਨੀ One97 Communication ਦੇ ਸ਼ੇਅਰ ਰਿਕਾਰਡ ਪੱਧਰ 'ਤੇ ਡਿੱਗ ਗਏ। ਕੰਪਨੀ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ 10 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਕੰਪਨੀ ਦੇ ਸ਼ੇਅਰ 342.40 ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਏ। ਹਾਲਾਂਕਿ ਅੱਜ ਕੰਪਨੀ ਦੇ ਸ਼ੇਅਰ ਕਰੀਬ 7 ਫ਼ੀਸਦੀ ਦੀ ਗਿਰਾਵਟ ਨਾਲ 353.50 ਰੁਪਏ 'ਤੇ ਖੁੱਲ੍ਹੇ। ਇਕ ਦਿਨ ਪਹਿਲਾਂ ਕੰਪਨੀ ਦੇ ਸ਼ੇਅਰਾਂ 'ਚ 10 ਫ਼ੀਸਦੀ ਲੋਅਰ ਸਰਕਟ ਹੋਇਆ ਸੀ, ਜਿਸ ਕਾਰਨ ਕੰਪਨੀ ਦੇ ਸ਼ੇਅਰ 380.35 ਰੁਪਏ 'ਤੇ ਬੰਦ ਹੋਏ ਸਨ। ਖਾਸ ਗੱਲ ਇਹ ਹੈ ਕਿ 20 ਅਕਤੂਬਰ ਨੂੰ ਕੰਪਨੀ ਦੇ ਸ਼ੇਅਰ 998.30 ਰੁਪਏ ਦੇ 52 ਹਫ਼ਤੇ ਦੇ ਉੱਚ ਪੱਧਰ 'ਤੇ ਸਨ। ਉਸ ਤੋਂ ਬਾਅਦ ਯਾਨੀ 78 ਕਾਰੋਬਾਰੀ ਦਿਨਾਂ 'ਚ ਕੰਪਨੀ ਦੇ ਸ਼ੇਅਰਾਂ 'ਚ 66 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਪਿਛਲੇ 10 ਕਾਰੋਬਾਰੀ ਦਿਨਾਂ 'ਚ ਯਾਨੀ ਜਦੋਂ ਤੋਂ ਕੰਪਨੀ 'ਚ ਹੰਗਾਮਾ ਸ਼ੁਰੂ ਹੋਇਆ ਹੈ, ਉਦੋਂ ਤੋਂ 55 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਨੂੰ ਲੈ ਕੇ ਕੈਟ ਦਾ ਵੱਡਾ ਬਿਆਨ, ਹੋਵੇਗਾ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ

RBI ਦੀ ਕਾਰਵਾਈ ਤੋਂ ਬਾਅਦ Paytm ਲਈ ਹਰ ਤਰ੍ਹਾਂ ਨਾਲ ਹੈਰਾਨ ਕਰਨ ਵਾਲੀ ਖ਼ਬਰ ਹੈ। ਵਿਦੇਸ਼ੀ ਬ੍ਰੋਕਰੇਜ ਫਰਮ ਮੈਕਵੇਰੀ ਨੇ ਪੇਟੀਐੱਮ ਦੇ ਸ਼ੇਅਰਾਂ ਨੂੰ ਘਟਾ ਦਿੱਤਾ ਹੈ। ਮੈਕਵੇਰੀ ਨੇ Paytm ਸ਼ੇਅਰਾਂ ਨੂੰ 'ਅੰਡਰ ਪਰਫਾਰਮ' ਰੇਟਿੰਗ ਦਿੱਤੀ ਹੈ। ਕੰਪਨੀ ਦੇ ਸ਼ੇਅਰਾਂ ਦੀ ਟੀਚਾ ਕੀਮਤ 275 ਰੁਪਏ ਕਰ ਦਿੱਤੀ ਗਈ ਹੈ। ਬ੍ਰੋਕਿੰਗ ਫਰਮ ਨੇ Paytm ਸ਼ੇਅਰਾਂ ਦੀ ਟੀਚਾ ਕੀਮਤ 57 ਫ਼ੀਸਦੀ ਘਟਾ ਦਿੱਤੀ ਹੈ। ਜਦੋਂ ਕਿ ਆਰਬੀਆਈ ਨੇ ਆਪਣੇ ਫ਼ੈਸਲੇ ਦੀ ਸਮੀਖਿਆ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News