ਪੇ. ਟੀ. ਐੱਮ. ਨੇ ਲਾਂਚ ਕੀਤਾ ''ਪੇ. ਟੀ. ਐੱਮ. ਕੈਸ਼ਬੈਕ ਡੇਜ਼''

Wednesday, Dec 12, 2018 - 06:34 PM (IST)

ਪੇ. ਟੀ. ਐੱਮ. ਨੇ ਲਾਂਚ ਕੀਤਾ ''ਪੇ. ਟੀ. ਐੱਮ. ਕੈਸ਼ਬੈਕ ਡੇਜ਼''

ਨਵੀਂ ਦਿੱਲੀ-ਡਿਜੀਟਲ ਭੁਗਤਾਨ ਪਲੇਟਫਾਰਮ ਪੇ. ਟੀ. ਐੱਮ. ਨੇ ਪੇਮੈਂਟਸ ਫੈਸਟੀਵਲ 'ਪੇ. ਟੀ. ਐੱਮ. ਕੈਸ਼ਬੈਕ ਡੇਜ਼' ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ 12 ਤੋਂ 16 ਦਸੰਬਰ ਤੱਕ ਚੱਲਣ ਵਾਲੇ ਇਸ ਫੈਸਟੀਵਲ ਦਾ ਟੀਚਾ ਦੇਸ਼ ਭਰ ਦੇ ਇਕ ਕਰੋੜ ਤੋਂ ਜ਼ਿਆਦਾ ਮਰਚੈਂਟ ਆਊਟਲੈਟਾਂ 'ਤੇ ਭੁਗਤਾਨ ਲਈ ਪੇ. ਟੀ. ਐੱਮ. ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਇਨਾਮ ਦੇਣਾ ਹੈ। ਇਨ੍ਹਾਂ ਆਊਟਲੈਟਾਂ 'ਚ ਆਰਗੇਨਾਈਜ਼ਡ ਸਟੋਰਸ, ਸੁਪਰ ਮਾਰਕੀਟ, ਰੇਸਟੋਰੈਂਟ, ਫਾਰਮੇਸੀ, ਪੈਟਰੋਲ ਪੰਪ, ਮਿਲਕ ਬੂਥ ਤੋਂ ਲੈ ਕੇ ਲੱਖਾਂ ਛੋਟੇ ਰਿਟੇਲਰ ਤੱਕ ਸ਼ਾਮਲ ਹਨ।


Related News