ਅੱਜ ਤੋਂ ਬੰਦ ਹੋ ਰਿਹੈ Paytm ਪੇਮੈਂਟਸ ਬੈਂਕ, ਜਾਣੋ ਕਿਹੜੀਆਂ ਸੇਵਾਵਾਂ ਰਹਿਣਗੀਆਂ ਚਾਲੂ, ਕੀ-ਕੀ ਹੋਵੇਗਾ ਬੰਦ
Friday, Mar 15, 2024 - 02:43 PM (IST)
ਬਿਜ਼ਨੈੱਸ ਡੈਸਕ : ਪੇਟੀਐੱਮ ਪੇਮੈਂਟਸ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਇਸ ਸ਼ਨੀਵਾਰ ਯਾਨੀ 15 ਮਾਰਚ, 2024 ਤੋਂ ਲਾਗੂ ਹੋ ਜਾਣਗੀਆਂ। RBI ਦੇ ਨਿਰਦੇਸ਼ਾਂ ਅਨੁਸਾਰ 15 ਮਾਰਚ 2024 ਯਾਨੀ ਅੱਜ ਤੋਂ ਬਾਅਦ ਪੇਟੀਐੱਮ ਪੇਮੈਂਟ ਬੈਂਕ 'ਤੇ ਕੋਈ ਲੈਣ-ਦੇਣ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਬੈਂਕ ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੇਟੀਐੱਮ ਪੇਮੈਂਟ ਬੈਂਕ ਵਿੱਚ ਮੌਜੂਦ ਰਕਮ ਨੂੰ ਜਲਦੀ ਕਿਸੇ ਹੋਰ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਲੈਣ। NHAI ਨੇ ਪੇਟੀਐੱਮ ਫਾਸਟੈਗ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। NHAI ਨੇ ਲੋਕਾਂ ਨੂੰ ਆਪਣਾ ਪੇਟੀਐੱਮ ਫਾਸਟੈਗ ਬਦਲਣ ਲਈ ਕਿਹਾ ਹੈ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਇਹ ਸੇਵਾ ਹੋ ਜਾਵੇਗੀ ਬੰਦ
. 15 ਮਾਰਚ ਤੋਂ ਬਾਅਦ, ਉਪਭੋਗਤਾ ਪੇਟੀਐਮ ਪੇਮੈਂਟਸ ਬੈਂਕ ਤੋਂ ਆਪਣੇ ਖਾਤੇ, ਫਾਸਟੈਗ ਜਾਂ ਵਾਲਿਟ ਨੂੰ ਟਾਪ-ਅੱਪ ਨਹੀਂ ਕਰ ਸਕਣਗੇ। ਇਹ ਸੇਵਾ 15 ਮਾਰਚ ਤੋਂ ਬਾਅਦ ਬੰਦ ਹੋ ਜਾਵੇਗੀ।
. 15 ਮਾਰਚ ਤੋਂ ਬਾਅਦ, ਉਪਭੋਗਤਾ ਪੇਟੀਐਮ ਪੇਮੈਂਟ ਬੈਂਕ 'ਤੇ ਕੋਈ ਭੁਗਤਾਨ ਪ੍ਰਾਪਤ ਨਹੀਂ ਕਰ ਸਕਣਗੇ।
. ਜੇਕਰ ਉਪਭੋਗਤਾ ਨੂੰ Paytm ਪੇਮੈਂਟਸ ਬੈਂਕ 'ਤੇ ਤਨਖਾਹ ਜਾਂ ਕੋਈ ਹੋਰ ਪੈਸਾ ਲਾਭ ਮਿਲ ਰਿਹਾ ਹੈ, ਤਾਂ ਉਸਨੂੰ 15 ਮਾਰਚ ਤੋਂ ਬਾਅਦ ਇਹ ਲਾਭ ਨਹੀਂ ਮਿਲੇਗਾ।
. 15 ਮਾਰਚ ਤੋਂ ਬਾਅਦ, ਪੇਟੀਐਮ ਫਾਸਟੈਗ ਵਿੱਚ ਬਕਾਇਆ ਕਿਸੇ ਹੋਰ ਫਾਸਟੈਗ ਵਿੱਚ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ।
. UPI ਜਾਂ IMPS ਰਾਹੀਂ Paytm ਪੇਮੈਂਟ ਬੈਂਕ ਖਾਤੇ ਵਿੱਚ ਕੋਈ ਪੈਸਾ ਟ੍ਰਾਂਸਫਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
15 ਮਾਰਚ ਤੋਂ ਬਾਅਦ ਇਹ ਸੇਵਾਵਾਂ ਰਹਿਣਗੀਆਂ ਜਾਰੀ
. ਪੇਟੀਐੱਮ ਪੇਮੈਂਟਸ ਬੈਂਕ ਦੇ ਉਪਭੋਗਤਾ ਆਪਣੇ ਖਾਤੇ ਜਾਂ ਵਾਲੇਟ ਤੋਂ ਮੌਜੂਦਾ ਰਕਮ ਕਢਵਾ ਸਕਦੇ ਹਨ।
. ਪੇਟੀਐੱਮ ਪੇਮੈਂਟਸ ਬੈਂਕ ਵਾਲੇਟ ਦਾ ਵਰਤੋਂ ਵਪਾਰੀ ਭੁਗਤਾਨ ਕਰਨ ਲਈ ਕੀਤਾ ਜਾ ਸਕਦਾ ਹੈ।
. ਪਾਰਟਨਰ ਬੈਂਕਾਂ ਤੋਂ ਰਿਫੰਡ, ਕੈਸ਼ਬੈਕ ਅਤੇ ਸਵੀਪ-ਇਨ ਦੇ ਨਾਲ-ਨਾਲ Paytm ਪੇਮੈਂਟਸ ਬੈਂਕ ਖਾਤੇ ਤੋਂ ਵਿਆਜ ਮਿਲਦਾ ਰਹੇਗਾ।
. ਜਦੋਂ ਤੱਕ ਬਕਾਇਆ ਰਕਮ ਉਪਲਬਧ ਹੈ, ਉਦੋਂ ਤੱਕ Paytm ਪੇਮੈਂਟ ਬੈਂਕ ਖਾਤੇ ਤੋਂ ਨਿਕਾਸੀ ਜਾਂ ਡੈਬਿਟ (ਜਿਵੇਂ NACH ਆਦੇਸ਼) ਕੀਤਾ ਜਾ ਸਕਦਾ ਹੈ।
. ਉਪਭੋਗਤਾਵਾਂ ਕੋਲ ਵਾਲੇਟ ਬੰਦ ਕਰਨ ਅਤੇ ਬਕਾਇਆ ਰਕਮ ਨੂੰ ਕਿਸੇ ਹੋਰ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਨ ਦਾ ਵਿਕਲਪ ਹੋਵੇਗਾ।
. ਫਾਸਟੈਗ ਦੀ ਸਹੂਲਤ ਮਿਲੇਗਾ ਪਰ ਬੈਲੇਂਸ ਹੋਣ ਤੱਕ। 15 ਮਾਰਚ ਤੋਂ ਬਾਅਦ ਉਪਭੋਗਤਾ ਹੋਰ ਰਕਮ ਨਹੀਂ ਜੋੜ ਸਕਣਗੇ।
. ਉਪਭੋਗਤਾਵਾਂ ਕੋਲ UPI ਜਾਂ IMPS ਦੀ ਵਰਤੋਂ ਕਰਕੇ ਆਪਣੇ ਪੇਟੀਐੱਮ ਬੈਂਕ ਖਾਤੇ ਤੋਂ ਪੈਸੇ ਕਢਵਾਉਣ ਦਾ ਵਿਕਲਪ ਵੀ ਹੋਵੇਗਾ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8