ਕ੍ਰਿਪਟੋਕਰੰਸੀ ਦੇ ਸਮਰਥਨ 'ਚ ਆਏ Paytm ਦੇ ਮਾਲਕ ਵਿਜੇ ਸ਼ੇਖਰ, ਦੱਸੀ ਇਹ ਵਜ੍ਹਾ

Friday, Nov 26, 2021 - 06:03 PM (IST)

ਕ੍ਰਿਪਟੋਕਰੰਸੀ ਦੇ ਸਮਰਥਨ 'ਚ ਆਏ Paytm ਦੇ ਮਾਲਕ ਵਿਜੇ ਸ਼ੇਖਰ, ਦੱਸੀ ਇਹ ਵਜ੍ਹਾ

ਮੁੰਬਈ - ਭਾਰਤ ਸਰਕਾਰ ਦੇਸ਼ ਵਿੱਚ ਕ੍ਰਿਪਟੋਕਰੰਸੀ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਜ਼ਿਆਦਾਤਰ ਲੋਕ ਇਸ ਨੂੰ ਕਾਨੂੰਨੀ ਦਾਇਰੇ ਤੋਂ ਬਾਹਰ ਰੱਖਣ ਦੀ ਵਕਾਲਤ ਕਰ ਰਹੇ ਹਨ। ਇਨ੍ਹਾਂ ਸਾਰੀਆਂ ਅਟਕਲਾਂ ਦੇ ਬਾਵਜੂਦ, ਭਾਰਤ ਵਿੱਚ ਕ੍ਰਿਪਟੋ ਬਾਜ਼ਾਰ ਲਗਾਤਾਰ ਵਧ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਵਿੱਚ ਇਸ ਡਿਜੀਟਲ ਕਰੰਸੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਕ੍ਰਿਪਟੋਕਰੰਸੀ ਦੇ ਸਮਰਥਨ 'ਚ ਡਿਜੀਟਲ ਪੇਮੈਂਟ ਐਪ Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਵੀ ਆਏ ਹਨ। ਵਿਜੇ ਸ਼ੇਖਰ ਦਾ ਕਹਿਣਾ ਹੈ ਕਿ ਅਗਲੇ 5-7 ਸਾਲਾਂ ਵਿੱਚ ਕ੍ਰਿਪਟੋਕਰੰਸੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗੀ।

ਇਹ ਵੀ ਪੜ੍ਹੋ : ਦਿਵਾਲੀਆ ਕਾਨੂੰਨ ’ਚ ਵੱਡੇ ਬਦਲਾਅ ਦੀ ਤਿਆਰੀ, ਪ੍ਰਕਿਰਿਆ ’ਚ ਤੇਜ਼ੀ ਲਈ IBC ’ਚ ਹੋਵੇਗੀ ਸੋਧ

ਵਿਜੇ ਸ਼ੇਖਰ ਸ਼ਰਮਾ ਨੇ ਦੱਸਿਆ ਇਹ ਕਾਰਨ 

ਫਿਨਟੇਕ ਕੰਪਨੀ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਆਈਸੀਸੀ (ਇੰਡੀਅਨ ਚੈਂਬਰ ਆਫ਼ ਕਾਮਰਸ) ਦੇ ਇੱਕ ਸਮਾਗਮ ਵਿੱਚ ਕਿਹਾ ਕਿ ਕ੍ਰਿਪਟੋਕਰੰਸੀ ਅਸਲ ਵਿੱਚ ਕ੍ਰਿਪਟੋਗ੍ਰਾਫੀ 'ਤੇ ਅਧਾਰਤ ਹੈ। ਕ੍ਰਿਪਟੋਗ੍ਰਾਫੀ ਇਸ ਡਿਜੀਟਲ ਮੁਦਰਾ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਕ੍ਰਿਪਟੋਕਰੰਸੀ ਵੀ ਇੰਟਰਨੈੱਟ ਵਾਂਗ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗੀ। ਇਸ ਦੇ ਨਾਲ ਹੀ ਵਿਜੇ ਸ਼ੇਖਰ ਸ਼ਰਮਾ ਨੇ ਕ੍ਰਿਪਟੋ ਕਰੰਸੀ ਦੀ ਹੋਂਦ ਦੇ ਸਵਾਲ 'ਤੇ ਕਿਹਾ ਕਿ ਕ੍ਰਿਪਟੋਕਰੰਸੀ ਦੀ ਹੋਂਦ ਖਤਮ ਹੋਣ ਵਾਲੀ ਨਹੀਂ ਹੈ। ਇਹ ਕਿਤੇ ਨਹੀਂ ਜਾ ਰਹੀ ਪਰ ਹੌਲੀ-ਹੌਲੀ ਇਹ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਜੇ ਵੀ ਕ੍ਰਿਪਟੋ ਨੂੰ ਲੈ ਕੇ ਸ਼ੱਕੀ ਹੈ ਪਰ ਆਉਣ ਵਾਲੇ 5 ਸਾਲਾਂ 'ਚ ਇਹ ਕਰੰਸੀ ਮੁੱਖ ਧਾਰਾ ਦੀ ਤਕਨੀਕ ਹੋਵੇਗੀ।

ਇਹ ਵੀ ਪੜ੍ਹੋ : ‘ਪਾਰਲੇ ਜੀ, ਕ੍ਰੈਕਜੈੱਕ ਬਿਸਕੁਟ ਦੀਆਂ ਕੀਮਤਾਂ ’ਚ ਵਾਧਾ, ਰਸ ਅਤੇ ਸਨੈਕਸ ਵੀ ਮਹਿੰਗੇ’

ਭਾਰਤ ਵਿੱਚ ਕ੍ਰਿਪਟੋਕਰੰਸੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਲਈ ਇੱਕ ਬਿੱਲ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵੀ ਕ੍ਰਿਪਟੋ ਦੀ ਦੁਰਵਰਤੋਂ ਦਾ ਖਦਸ਼ਾ ਪ੍ਰਗਟਾਇਆ ਹੈ।

ਇਸ ਬਾਰੇ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਇਸ ਡਿਜੀਟਲ ਕਰੰਸੀ ਨੂੰ ਲੈ ਕੇ ਕਈ ਖਦਸ਼ੇ ਸਾਹਮਣੇ ਆ ਰਹੇ ਹਨ। ਭਾਰਤ ਹੀ ਨਹੀਂ ਦੁਨੀਆ ਦੀ ਹਰ ਸਰਕਾਰ ਇਸ ਨੂੰ ਲੈ ਕੇ ਸ਼ੱਕੀ ਹੈ। ਪਰ ਅਗਲੇ ਪੰਜ ਸਾਲਾਂ ਵਿੱਚ, ਇਹ ਇੱਕ ਮੁੱਖ ਧਾਰਾ ਤਕਨਾਲੋਜੀ ਬਣ ਜਾਵੇਗੀ। ਪ੍ਰਚਲਿਤ ਕਰੰਸੀ ਦੀ ਥਾਂ ਕ੍ਰਿਪਟੋ ਦੀ ਵਰਤੋਂ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਨਹੀਂ, ਕ੍ਰਿਪਟੋ ਕਦੇ ਵੀ ਮੌਜੂਦਾ ਕਰੰਸੀ ਦੀ ਥਾਂ ਨਹੀਂ ਲੈ ਸਕਦੀ।

ਸਰਕਾਰ ਲਿਆ ਰਹੀ ਹੈ ਕ੍ਰਿਪਟੋਕਰੰਸੀ ਬਿੱਲ 

ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ, 2021 ਪੇਸ਼ ਕਰੇਗੀ। ਇਸ ਬਿੱਲ ਦੇ ਜ਼ਰੀਏ, ਸਰਕਾਰ ਭਾਰਤੀ ਰਿਜ਼ਰਵ ਬੈਂਕ ਦੇ ਅਧੀਨ ਇੱਕ ਅਧਿਕਾਰਤ ਕ੍ਰਿਪਟੋਕਰੰਸੀ ਜਾਰੀ ਕਰਨ ਲਈ ਇੱਕ ਆਸਾਨ ਫਰੇਮਵਰਕ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਤਕਨੀਕ ਅਤੇ ਵਰਤੋਂ ਨੂੰ ਲੈ ਕੇ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ : ਯੂ.ਕੇ. ਵਿਚ ਰਹਿ ਰਹੇ 13 ਲੱਖ ਭਾਰਤੀਆਂ ਦੀ ਨਾਗਰਿਕਤਾ 'ਤੇ ਗਹਿਰਾਇਆ ਸੰਕਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News