Paytm KYC ਦੇ ਨਾਮ 'ਤੇ ਹੋ ਰਹੀ ਧੋਖਾਧੜੀ, ਕੰਪਨੀ ਨੇ ਜਾਰੀ ਕੀਤੀ ਐਡਵਾਇਜ਼ਰੀ
Friday, Nov 22, 2019 - 09:30 AM (IST)

ਨਵੀਂ ਦਿੱਲੀ — ਮੋਬਾਈਲ ਪੇਮੈਂਟ ਕੰਪਨੀ Paytm ਨੇ ਆਪਣੇ ਗਾਹਕਾਂ ਲਈ ਐਡਵਾਇਜ਼ਰੀ ਚਿਤਾਵਨੀ/ਵਾਰਨਿੰਗ ਜਾਰੀ ਕੀਤੀ ਹੈ ਅਤੇ ਯੂਜ਼ਰਜ਼ ਨੂੰ KYC ਦੇ ਬਾਰੇ ਆਉਣ ਵਾਲੇ ਫਰਾਡ/ਫੇਕ ਮੈਸੇਜ ਤੋਂ ਚੌਕੰਣੇ ਰਹਿਣ ਲਈ ਕਿਹਾ ਗਿਆ ਹੈ। ਕੰਪਨੀ ਨੇ ਦਿੱਤੀ ਚਿਤਾਵਨੀ 'ਚ ਲਿਖਿਆ ਹੈ,' ਜੇਕਰ ਤੁਹਾਨੂੰ Paytm KYC ਕੰਪਲੀਟ ਕਰਨ ਲਈ ਕੋਈ ਮੈਸੇਜ ਆਇਆ ਹੈ ਤਾਂ ਅਜਿਹੀ ਸਥਿਤੀ 'ਚ ਕਿਸੇ ਕਮਿਊਨੀਕੇਸ਼ਨ 'ਤੇ ਭਰੋਸਾ ਨਾ ਕਰੋ, ਇਹ ਤੁਹਾਡੇ ਨਿੱਜੀ ਵੇਰਵੇ ਹਾਸਲ ਕਰਨ ਲਈ ਫਰਾਡ ਦਾ ਹਿੱਸਾ ਹੋ ਸਕਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਫਰਾਡ ਕਰਨ ਦਾ ਇਹ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ।'
⚠️ CAUTION
— Paytm (@Paytm) November 20, 2019
❌ No KYC can be conducted by downloading any other app.
🔒 Beware of fraudulent SMS & Calls about Account Block, Account Suspension or Fake Offers.
🔒 Never share your personal details like OTP, UPI Pin, CVV with others. pic.twitter.com/SrtZ5ORAff
ਇਸ ਤਰੀਕੇ ਨਾਲ ਹੋ ਰਿਹਾ ਫਰਾਡ
ਕਈ ਧੋਖੇਬਾਜ਼ ਲੋਕ ਪੇਟੀਐਮ ਸਪਾਰਟ ਟੀਮ ਦਾ ਮੈਂਬਰ ਬਣ ਕੇ ਪੇਟੀਐਮ ਯੂਜ਼ਰ ਨੂੰ ਕਾਲ ਕਰ ਰਹੇ ਹਨ। ਇਸ ਕਾਲ 'ਚ ਉਹ ਯੂਜ਼ਰਜ਼ ਨੂੰ ਜ਼ੋਰ ਪਾ ਕੇ ਕਹਿ ਰਹੇ ਹਨ ਕਿ ਜੇਕਰ ਉਹ ਆਪਣੇ ਪੇਟੀਐਮ ਦਾ ਇਸਤੇਮਾਲ ਭਵਿੱਖ 'ਚ ਵੀ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ KYC ਕੰਪਲੀਟ ਕਰਨਾ ਹੋਵੇਗਾ। ਇਸ ਦੇ ਨਾਲ ਹੀ ਐਗਜ਼ੀਕਿਊਟਿਵ ਲੋਕਾਂ ਨੂੰ ਸਕੈਮ ਕਰਨ ਲਈ Anydesk ਜਾਂ ਫਿਰ Quick Support ਐਪ ਹੈਂਡਸੈੱਟ 'ਚ ਡਾਊਨਲੋਡ ਕਰਨ ਦੀ ਸਲਾਹ ਦੇ ਰਹੇ ਹਨ। ਇਹ ਹੀ ਕਾਰਨ ਹੈ ਕਿ ਪੇਟੀਐਮ ਨੇ ਜਨਤਕ ਤੌਰ 'ਤੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜੇਕਰ ਕੋਈ ਤੁਹਾਨੂੰ KYC ਕੰਪਲੀਟ ਕਰਨ, ਕੈਸ਼ਬੈਕ ਜਾਂ ਕਿਸੇ ਤਰ੍ਹਾਂ ਦੀ ਕੋਈ ਆਫਰ ਦੇਣ ਦੀ ਗੱਲ ਕਰਦਾ ਹੈ ਜਾਂ ਮੈਸੇਜ ਦੇ ਨਾਲ ਲਿੰਕ ਭੇਜਦਾ ਹੈ। ਇਸ ਦੇ ਨਾਲ ਹੀ ਇਸ ਗੱਲ 'ਤੇ ਵੀ ਜ਼ੋਰ ਦਿੰਦਾ ਹੈ ਕਿ ਆਫਰ ਦਾ ਲਾਭ ਲੈਣ ਲਈ ਲਿੰਕ 'ਤੇ ਕਲਿੱਕ ਕਰੋ, ਤਾਂ ਅਜਿਹਾ ਬਿਲਕੁੱਲ ਵੀ ਨਾ ਕਰੋ।
ਰਿਮੋਟ ਡੈਸਕਟਾਪ ਐਪ ਡਾਊਨਲੋਡ ਕਰਵਾਉਣ ਦੇ ਬਾਅਦ ਫਰਾਡ ਕਰਨ ਵਾਲਾ ਯੂਜ਼ਰ ਕੋਲੋਂ ਰਿਮੋਟ ਐਕਸੈੱਸ ਕੋਡ ਮੰਗੇਗਾ। ਇਕ ਵਾਰ 9 ਜਾਂ 10 ਸੰਖਿਆ ਦਾ ਕੋਡ ਫਰਾਡ ਕਸਟਮਰ ਕੇਅਰ ਨੂੰ ਮਿਲਣ ਦੇ ਬਾਅਦ ਉਹ ਨਾ ਸਿਰਫ ਤੁਹਾਡੀ ਮੋਬਾਈਲ ਸਕ੍ਰੀਨ ਆਪਣੇ PC 'ਤੇ ਦੇਖ ਸਕਦਾ ਹੈ ਸਗੋਂ ਇਸ ਨੂੰ ਰਿਕਾਰਡ ਵੀ ਕਰ ਸਕਦਾ ਹੈ। ਇਸ ਤੋਂ ਬਾਅਦ ਜੋ ਕੁਝ ਵੀ ਤੁਸੀਂ ਆਪਣੇ ਸਮਾਰਟਫੋਨ 'ਤੇ ਕਰੋਗੇ, ਉਹ ਸਭ ਕੁਝ ਫਰਾਡ ਕਰਨ ਵਾਲੇ ਦੇ ਕੰਪਿਊਟਰ ਦੇ ਦਿਖਾਈ ਦੇਣ ਦੇ ਨਾਲ-ਨਾਲ ਰਿਕਾਰਡ ਵੀ ਹੋ ਜਾਇਆ ਕਰੇਗਾ। ਅਜਿਹੇ 'ਚ ਯੂ.ਪੀ.ਆਈ., ਪੇਟੀਐਮ ਜਾਂ ਮੋਬਾਈਲ ਬੈਂਕਿੰਗ ਨਾਲ ਜੁੜੇ ਤੁਹਾਡੇ ਵੇਰਵੇ ਅਸਾਨੀ ਨਾਲ ਚੋਰੀ ਹੋ ਸਕਦੇ ਹਨ। ਫਰਾਡ ਕਰਨ ਵਾਲਾ ਰਿਮੋਟ ਦੇ ਜ਼ਰੀਏ ਤੁਹਾਡੇ ਡਿਵਾਈਸ ਨੂੰ ਕੰਟਰੋਲ ਵੀ ਕਰ ਸਰਦਾ ਹੈ ਜਾਂ ਫਿਰ ਤੁਹਾਡੇ ਪਾਸਵਰਡ ਅਤੇ ਹੋਰ ਨਿੱਜੀ ਵੇਰਵੇ ਦੇਖ ਕੇ ਨੋਟ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਤੋਂ ਬਾਅਦ ਤੁਹਾਡੇ ਖਾਤੇ ਵਿਚੋਂ ਪੈਸੇ ਚੋਰੀ ਹੋ ਸਕਦੇ ਹਨ।
ਇਨ੍ਹਾਂ ਗੱਲਾਂ ਦਾ ਖਾਸ ਤੌਰ 'ਤੇ ਰੱਖੋ ਧਿਆਨ
ਖੁਦ Paytm ਫਾਊਂਡਰ ਵਿਜੇ ਸ਼ੇਖਰ ਸ਼ਰਮਾ ਵੀ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਬਚ ਕੇ ਰਹਿਣ ਨੂੰ ਕਹਿ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਕਾਲ, ਐਸ.ਐਮ.ਐਸ. ਜਾਂ ਈਮੇਲ ਦਾ ਜਵਾਬ ਨਾ ਦਿਓ ਅਤੇ ਇਨ੍ਹਾਂ 'ਤੇ ਭਰੋਸਾ ਨਾ ਰੱਖੋ। ਇਸ ਦੇ ਨਾਲ ਹੀ ਹਮੇਸ਼ਾ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
- Paytm FULL KYC ਸਿਰਫ ਪੇਟੀਐਮ ਏਜੰਟ ਵਲੋਂ ਆਹਮੋ-ਸਾਹਮਣੇ ਮਿਲਕੇ ਹੀ ਕੀਤਾ ਜਾ ਸਕਦਾ ਹੈ।
- Paytm ਤੋਂ ਕਦੇ ਵੀ ਤੁਹਾਨੂੰ ਕੋਈ ਕਾਲ ਨਹੀਂ ਆਵੇਗੀ, ਜਿਥੇ ਤੁਹਾਨੂੰ ਕੋਈ ਐਪ ਡਾਊਨਲੋਡ ਕਰਨ ਲਈ ਕਿਹਾ ਜਾਏ।
- Paytm FULL KYC ਲਈ ਕੰਪਨੀ ਜਿਹੜਾ SMS/Email ਭੇਜਦੀ ਹੈ ਉਸ ਵਿਚੋਂ ਤੁਸੀਂ ਸਿਰਫ KYC ਏਜੰਟ ਨਾਲ ਅਪਵਾਇੰਟਮੈਂਟ ਫਿਕਸ ਕਰ ਸਕਦੇ ਹੋ ਅਤੇ KYC Points ਦੀ ਜਾਣਕਾਰੀ ਲੈ ਸਕਦੇ ਹੋ।
- Paytm minimum KYC ਲਈ ਕੰਪਨੀ ਕਦੇ ਵੀ ਕੋਈ ਵੀ SMS/EMAIL ਨਹੀਂ ਭੇਜਦੀ ਹੈ।
- Paytm Minimum KYC ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਚਾਹੀਦੀ, ਤੁਸੀਂ Minimum KYC ਆਪਣੇ ਆਪ ਹੀ Paytm App ਤੋਂ ਕਰ ਸਕਦੇ ਹੋ।
- Paytm ਦਾ ਕੋਈ ਵੀ ਕਰਮਚਾਰੀ ਕਦੇ ਵੀ ਤੁਹਾਡੇ ਕੋਲੋਂ ਕਿਸੇ ਵੀ ਤਰੀਕੇ ਨਾਲ , ਕਿਸੇ ਵੀ ਤਰ੍ਹਾਂ ਦਾ PIN,OTP, Password Reset Link, Debit/ATM ਜਾਂ CVV OF CREDIT CARD Or PIN ਅਤੇ ਬੈਂਕ ਦੇ ਵੇਰਵੇ ਨਹੀਂ ਮੰਗਦਾ ਹੈ।
- ਜਦੋਂ Paytm Agent ਤੁਹਾਡਾ FULL KYC ਕਰਨ ਲਈ ਆਏ, ਤਾਂ ਉਸ ਸਮੇਂ ਉਸ ਦਾ ID CARD ਜ਼ਰੂਰ ਚੈੱਕ ਕਰੋ।