Paytm ਰੋਜ਼ਾਨਾ 75,000 ਮਜ਼ਦੂਰਾਂ ਨੂੰ ਖੁਆਏਗਾ ਖਾਣਾ

04/08/2020 9:56:43 PM

ਮੁੰਬਈ (ਭਾਸ਼ਾ)-ਪੇਅ ਟੀ. ਐੱਮ. ਨੇ ਕੋਰੋਨਾ ਵਾਇਰਸ ਦੀ ਰੋਕਥਾਮ ਵਾਸਤੇ ਵੱਖ-ਵੱਖ ਸ਼ਹਿਰਾਂ ’ਚ ਮਜ਼ਦੂਰਾਂ ਨੂੰ ਭੋਜਨ ਖੁਆਉਣ ਲਈ ਕੇ. ਵੀ. ਐੱਨ. ਫਾਊਂਡੇਸ਼ਨ ਨਾਲ ਹੱਥ ਮਿਲਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਤਹਿਤ ਉਹ ਮੁੰਬਈ, ਬੇਂਗਲੁਰੂ, ਹੈਦਰਾਬਾਦ, ਚੇਨਈ ਅਤੇ ਨੋਇਡਾ ਵਰਗੇ ਸ਼ਹਿਰਾਂ ’ਚ ਰੋਜ਼ਾਨਾ 75,000 ਮਜ਼ਦੂਰਾਂ ਨੂੰ ਭੋਜਨ ਖੁਆਏਗੀ। ਪੇਅ ਟੀ. ਐੱਮ. ਦੇ ਵਾਈਸ ਚੇਅਰਮੈਨ ਸਿਧਾਰਥ ਪਾਂਡੇ ਨੇ ਕਿਹਾ, ‘‘ਇਸ ਲਾਕਡਾਊਨ (ਬੰਦ) ਕਾਰਣ ਦਿਹਾੜੀ ਮਜ਼ਦੂਰਾਂ ਦੀ ਕਮਾਈ ਪ੍ਰਭਾਵਿਤ ਹੋਈ ਹੈ। ਅਸੀਂ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਅਤੇ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਦੇ ਹੋਰ ਮੈਂਬਰ ਭੁੱਖੇ ਨਾ ਰਹਿਣ। ਕੇ. ਵੀ. ਐੱਨ. ਫਾਊਂਡੇਸ਼ਨ ਨਾਲ ਹਿੱਸੇਦਾਰੀ ਇਸ ਦਿਸ਼ਾ ’ਚ ਚੁੱਕਿਆ ਗਿਆ ਇਕ ਕਦਮ ਹੈ।’’


Karan Kumar

Content Editor

Related News