ਹੁਣ ਭੋਜਨਘਰ (ਰੈਸਟੋਰੈਂਟ) 'ਚ ਨਹੀਂ ਹੋਵੇਗੀ ਭੋਜਨਸੂਚੀ ਦੀ ਲੋੜ, Paytm ਲਿਆ ਰਹੀ ਹੈ ਨਵੀਂ ਸੁਵਿਧਾ

Monday, Jun 08, 2020 - 11:21 AM (IST)

ਨਵੀਂ ਦਿੱਲੀ : ਦੇਸ਼ ਭਰ ਵਿਚ ਅੱਜ ਤੋਂ ਅਨਲਾਕ-1 ਦੇ ਤਹਿਤ ਦਫਤਰ, ਰੈਸਟੋਰੈਂਟ, ਹੋਟਲ ਅਤੇ ਸ਼ਾਪਿੰਗ ਮਾਲ ਆਦਿ ਖੁੱਲ੍ਹ ਰਹੇ ਹਨ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੇ.ਟੀ.ਐੱਮ. ਇਕ ਖਾਸ ਸੁਵਿਧਾ ਲੈ ਕੇ ਆ ਰਹੀ ਹੈ। ਮੋਬਾਇਲ ਵਾਲੇਟ ਕੰਪਨੀ ਪੇ.ਟੀ.ਐੱਮ. (Paytm) ਦੇ ਸੰਸਥਾਪਕ ਵਿਜੈ ਸ਼ੇਖਰ ਸ਼ਰਮਾ 'ਕਨਟੈਕਟਲੈੱਸ ਫੂਡ ਆਰਡਰ' ਲਈ 10 ਸੂਬਾ ਸਰਕਾਰਾਂ ਨਾਲ 'Scan to Order' QR ਕੋਡ ਸਿਸਟਮ ਪੇਸ਼ ਕਰਨ 'ਤੇ ਗੱਲ ਕਰ ਰਹੇ ਹਨ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਸਰਕਾਰ ਤੋਂ ਕਿਊ.ਆਰ. ਆਧਾਰਿਤ ਫੂਡ ਆਰਡਰ ਕਰਨ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਦੇ ਬਾਰੇ ਵਿਚ ਗੱਲ ਕਰ ਰਹੀ ਹੈ। ਇਸ ਸਿਸਟਮ ਤਹਿਤ ਗਾਹਕ ਭੋਜਨਸੂਚੀ (ਫੂਡ ਮੈਨਿਊ) ਨੂੰ ਸਕੈਨ ਕਰਕੇ ਆਪਣੇ ਫੋਨ ਜ਼ਰੀਏ ਹੀ ਖਾਣਾ ਆਰਡਰ ਕਰ ਸਕਦੇ ਹਨ। ਇਸ ਤਹਿਤ ਉਨ੍ਹਾਂ ਕੋਲ ਵਾਲੇਟ, ਕਾਰਡਸ ਜਾਂ ਯੂ.ਪੀ.ਆਈ. ਜ਼ਰੀਏ ਵੀ ਭੁਗਤਾਨ ਕਰਨ ਦੀ ਸਹੂਲਤ ਹੋਵੇਗੀ।

ਇਸ ਕੋਡ ਦੇ ਪਹਿਲੇ ਪੜਾਅ ਦੇ ਲਾਂਚਿੰਗ ਵਿਚ ਪੇ.ਟੀ.ਐੱਮ. 1 ਲੱਖ ਰੈਸਟੋਰੈਂਟਸ ਨੂੰ ਇਹ ਸਹੂਲਤ ਦੇਵੇਗਾ। ਪੇ.ਟੀ.ਐੱਮ. ਦੇ ਉਪ ਪ੍ਰਧਾਨ ਨਿਖੀਲ ਸਿੰਘਲ ਨੇ ਕਿਹਾ, ਸਾਨੂੰ ਵਿਸ਼ਵਾਸ ਹੈ ਕਿ ਕਨਟੈਕਟਲੈੱਸ ਫੂਡ ਆਰਡਰਿੰਗ ਸਿਸਟਮ ਤਹਿਤ ਇਨ੍ਹਾਂ ਅਦਾਰਿਆਂ ਨੂੰ ਆਪਣਾ ਬਿਜਨੈੱਸ ਸ਼ੁਰੂ ਕਰਨ ਵਿਚ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਮੌਜੂਦਾ ਮਹਾਮਾਰੀ ਤੋਂ ਬਚਣ ਵਿਚ ਵੀ ਮਦਦ ਮਿਲੇਗੀ।

ਹਾਲ ਹੀ ਵਿਚ ਕੰਪਨੀ ਨੇ ਆਪਣੇ ਈ-ਕਾਮਰਸ ਵੈਂਚਰ ਪੇ.ਟੀ.ਐੱਮ. ਮਾਲ (Paytm Mall) ਦੇ ਹੈੱਡਕੁਆਰਟਰ ਨੂੰ ਨੋਇਡਾ ਤੋਂ ਬੇਂਗਲੁਰੂ ਸ਼ਿਫਟ ਕੀਤਾ ਹੈ। ਹੁਣ ਕੰਪਨੀ ਆਪਣੇ ਪ੍ਰੋਡਕਟ ਅਤੇ ਤਕਨਾਲੋਜੀ ਡਿਪਾਰਟਮੈਂਟ ਵਿਚ 300 ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਪੇ.ਟੀ.ਐੱਮ. ਮਾਲ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਵਿੱਤੀ ਸਾਲ ਵਿਚ ਉਸ ਨੇ ਹਰ ਤਿਮਾਹੀ ਵਿਚ ਹੋਣ ਵਾਲੇ ਨੁਕਸਾਨ ਨੂੰ 17 ਮਿਲੀਅਨ ਡਾਲਰ ਤੋਂ ਘਟਾ ਕੇ 2 ਮਿਲੀਅਨ ਡਾਲਰ ਕੀਤਾ ਹੈ।


cherry

Content Editor

Related News